28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਪਿੰਡ ਸੈਫਲਾਬਾਦ 'ਚ 15ਵਾਂ ਕਬੱਡੀ ਕੱਪ ਅੱਜ ਤੋਂ <br/>

Ad Position 21
No active advertisement
ਅਜੀਤ ਡੈਸਕ 24-02-2026
ਕਪੂਰਥਲਾ, 23 ਫਰਵਰੀ (ਵਿਸ਼ੇਸ਼ ਪ੍ਰਤੀਨਿਧ)- ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਸਪੋਰਟਸ ਕਲੱਬ ਸੈਫਲਾਬਾਦ ਵੱਲੋਂ ਗ੍ਰਾਮ ਪੰਚਾਇਤ, ਪ੍ਰਵਾਸੀ ਭਰਾਵਾਂ ਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਸੱਚਖੰਡ ਵਾਸੀ ਬਾਬਾ ਤੇਜਾ ਸਿੰਘ, ਬਾਬਾ ਮਿਲਖਾ ਸਿੰਘ ਤੇ ਬਾਬਾ ਦਇਆ ਸਿੰਘ ਦੀ ਯਾਦ ਨੂੰ ਸਮਰਪਿਤ 15ਵਾਂ ਕਬੱਡੀ ਕੱਪ 24 ਤੇ 25 ਫਰਵਰੀ ਦਿਨ ਮੰਗਲਵਾਰ ਤੇ ਬੁੱਧਵਾਰ ਨੂੰ ਬਾਬਾ ਲੀਡਰ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਗੁਰਸਰ ਸਾਹਿਬ ਪਾਤਸ਼ਾਹੀ ਛੇਵੀਂ ਸੈਫਲਾਬਾਦ ਤੇ ਗੁਰਦੁਆਰਾ ਟਾਹਲੀ ਸਾਹਿਬ ਪਾਤਸ਼ਾਹੀ ਛੇਵੀਂ ਬਲੇਰਖਾਨਪੁਰ ਵਾਲਿਆਂ ਦੀ ਦੇਖ ਰੇਖ ਹੇਠ ਕਰਵਾਇਆ ਜਾ ਰਿਹਾ ਹੈ | ਕਲੱਬ ਦੇ ਇਕ ਬੁਲਾਰੇ ਨੇ ਦੱਸਿਆ ਕਿ ਕਬੱਡੀ ਕੱਪ ਦੇ ਪਹਿਲੇ ਦਿਨ 75, 65, 45, 35 ਕਿੱਲੋ ਭਾਰ ਵਰਗ ਤੇ ਲੜਕੀਆਂ ਦੇ ਸ਼ੋਅ ਮੈਚ ਹੋਣਗੇ ਤੇ ਬਾਅਦ ਵਿਚ ਮੀਰੀ ਪੀਰੀ ਗਤਕਾ ਅਖਾੜਾ ਦੇ ਖਿਡਾਰੀ ਗਤਕੇ ਦੇ ਜੌਹਰ ਦਿਖਾਉਣਗੇ ਜਦਕਿ 25 ਫਰਵਰੀ ਨੂੰ ਓਪਨ ਕਲੱਬਾਂ ਤੇ 82 ਕਿੱਲੋ ਕਲੱਬਾਂ ਦੇ ਮੈਚ ਕਰਵਾਏ ਜਾਣਗੇ | ਬੁਲਾਰੇ ਨੇ ਦੱਸਿਆ ਕਿ 25 ਫਰਵਰੀ ਨੂੰ ਸ਼ਾਮ 5 ਵਜੇ ਬਾਬਾ ਲੀਡਰ ਸਿੰਘ ਜੇਤੂ ਟੀਮਾਂ ਨੂੰ ਨਗਦ ਇਨਾਮਾਂ ਨਾਲ ਨਿਵਾਜਿਆ ਜਾਵੇਗਾ | ਕਬੱਡੀ ਕੱਪ ਦੌਰਾਨ ਲੰਗਰਾਂ ਦੀ ਸੇਵਾ ਸੁਰਖਪੁਰ, ਪ੍ਰਵੇਜ਼ ਨਗਰ, ਉੱਚਾ ਬੇਟ, ਫੱਤੂਢੀਂਗਾ, ਖੈੜਾ ਬੇਟ ਤੇ ਸੈਫਲਾਬਾਦ ਦੀਆਂ ਸੰਗਤਾਂ ਵੱਲੋਂ ਕੀਤੀ ਜਾਵੇਗੀ |

Ad Position 22
No active advertisement
ਪਿਛਲੀ ਖ਼ਬਰ ਨਡਾਲਾ ਕਾਲਜ ਵਿਖੇ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਅਗਲੀ ਖ਼ਬਰ ਗੁਰਦੁਆਰਾ ਗੁਰੂ ਕਾ ਬਾਗ ਵਿਖੇ ਬਾਬਾ ਸ੍ਰੀ ਚੰਦ ਵੈੱਲਫੇਅਰ ਟਰੱਸਟ ਵਲੋਂ ਹਫ਼ਤਾਵਾਰੀ ਚੌਪਹਿਰਾ ਸਮਾਗਮ <br/>
Ad Position 24