28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਨਡਾਲਾ ਕਾਲਜ ਵਿਖੇ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ

Ad Position 21
No active advertisement
ਅਜੀਤ ਡੈਸਕ 24-02-2026
ਨਡਾਲਾ, 23 ਫਰਵਰੀ (ਰਘਬਿੰਦਰ ਸਿੰਘ)-ਸਥਾਨਕ ਗੁਰੂ ਨਾਨਕ ਪ੍ਰੇਮ ਕਰਮਸਰ ਕਾਲਜ ਵਿਖੇ 56ਵਾਂ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ ਜਿਸ ਵਿਚ ਕਾਲਜ ਅਤੇ ਕਾਲਜੀਏਟ ਸਕੂਲ ਦੇ ਵਿਦਿਆਰਥੀਆਂ ਨੂੰ ਅਕਾਦਮਿਕ, ਸਪੋਰਟਸ, ਐਨ.ਸੀ.ਸੀ., ਐਨ.ਐਸ.ਐਸ. ਤੇ ਸਭਿਆਚਾਰਕ ਖੇਤਰ ਦੇ ਹੋਣਹਾਰ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ ਗਏ | ਸਮਾਗਮ ਦੇ ਮੁੱਖ ਮਹਿਮਾਨ ਵਜੋਂ ਕਾਲਜ ਦੇ ਪੁਰਾਣੇ ਵਿਦਿਆਰਥੀ ਪ੍ਰੋ. ਡਾ. ਲਖਵਿੰਦਰ ਸਿੰਘ ਕੰਗ, ਡੀਨ ਫੈਕਲਟੀ ਆਫ਼ ਇਕਨਾਮਿਕਸ ਤੇ ਬਿਜ਼ਨਸ, ਮੈਂਬਰ ਆਫ਼ ਸੈਨੇਟ ਅਤੇ ਸਿੰਡੀਕੇਟ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮਿ੍ਤਸਰ ਤੇ ਸਮਾਗਮ ਦੀ ਪ੍ਰਧਾਨਗੀ ਕਰਨ ਵਾਸਤੇ ਡਾ. ਬਿਕਰਮ ਸਿੰਘ ਵਿਰਕ (ਰਿਟਾਇਰਡ ਪਿ੍ੰਸੀਪਲ) ਸਰਕਾਰੀ ਕਾਲਜ, ਟਾਂਡਾ ਉੜਮੁੜ ਪਹੁੰਚੇ ਸਨ | ਆਏ ਮਹਿਮਾਨਾਂ ਨੂੰ ਕਾਲਜ ਐਨ.ਸੀ.ਸੀ. ਕੈਡਟਾਂ ਦੀ ਅਗਵਾਈ ਹੇਠ ਆਡੀਟੋਰੀਅਮ ਤੱਕ ਲਿਜਾਇਆ ਗਿਆ | ਸਮਾਗਮ ਦਾ ਆਰੰਭ ਸ਼ਬਦ ਗਾਇਨ ਨਾਲ ਕੀਤਾ ਗਿਆ | ਆਏ ਮਹਿਮਾਨਾਂ ਦਾ ਸ਼ਾਬਦਿਕ ਅਭਿਨੰਦਨ ਕਰਨ ਉਪਰੰਤ ਕਾਲਜ ਵਿਦਿਆਰਥੀਆਂ ਵੱਲੋਂ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ | ਮੁੱਖ ਮਹਿਮਾਨ ਪ੍ਰੋ. ਡਾ. ਲਖਵਿੰਦਰ ਸਿੰਘ ਕੰਗ ਨੇ ਆਪਣੀ ਨਿੱਜੀ ਜ਼ਿੰਦਗੀ ਦੇ ਤਜਰਬੇ ਸਾਂਝੇ ਕਰਦਿਆਂ ਪੇਂਡੂ ਖੇਤਰ ਤੋਂ ਪੜ੍ਹਾਈ ਕਰ ਕੇ ਉੱਚ ਅਹੁਦੇ 'ਤੇ ਪਹੁੰਚਣ ਲਈ ਪੜ੍ਹਾਈ ਦੇ ਨਾਲ-ਨਾਲ ਕੀਤੀ ਹੱਥੀ ਮਿਹਨਤ ਦਾ ਜ਼ਿਕਰ ਵੀ ਕੀਤਾ ਤੇ ਵਿਦਿਆਰਥੀਆਂ ਨੂੰ ਮਿਹਨਤ ਕਰ ਕੇ ਅੱਗੇ ਆਉਣ ਤੇ ਆਪਣੇ ਇਲਾਕੇ, ਸੰਸਥਾ ਤੇ ਮਾਪਿਆਂ ਦਾ ਨਾਮ ਰੌਸ਼ਨ ਕਰਨ ਲਈ ਪ੍ਰੇਰਿਤ ਕੀਤਾ | ਉਪਰੰਤ ਸਮਾਗਮ ਦੀ ਪ੍ਰਧਾਨਗੀ ਕਰ ਰਹੇ ਰਿਟਾਇਰਡ ਪਿ੍ੰਸੀਪਲ, ਡਾ. ਬਿਕਰਮ ਸਿੰਘ ਵਿਰਕ ਨੇ ਵਿਦਿਆਰਥੀਆਂ ਨਾਲ ਜ਼ਿੰਦਗੀ ਦੇ ਤਜਰਬੇ ਸਾਂਝੇ ਕਰਦਿਆਂ ਉਨ੍ਹਾਂ ਨੂੰ ਮਿਹਨਤ ਨਾਲ ਪੜ੍ਹਾਈ ਕਰਨ ਤੇ ਕਾਲਜ ਵਿਚ ਉਪਲਬਧ ਸਹੂਲਤਾਂ ਦਾ ਸਦਉਪਯੋਗ ਕਰਨ ਦੀ ਪੇ੍ਰਰਨਾ ਦਿੱਤੀ | ਕਾਲਜ ਦੇ ਕਾਰਜਕਾਰੀ ਪਿ੍ੰਸੀਪਲ ਪ੍ਰੋ. ਜਗਬੀਰ ਭੁੱਲਰ ਨੇ ਕਾਲਜ ਦੀ ਸਾਲਾਨਾ ਪ੍ਰਗਤੀ ਰਿਪੋਰਟ ਪੇਸ਼ ਕੀਤੀ ਉਨ੍ਹਾਂ ਆਖਿਆ ਕਿ ਸੱਚਖੰਡ ਵਾਸੀ ਸੰਤ ਰੌਸ਼ਨ ਸਿੰਘ, ਕਾਲਜ ਪ੍ਰਬੰਧਕੀ ਕਮੇਟੀ ਦੇ ਮੌਜੂਦਾ ਜੀਵਨ ਪ੍ਰਧਾਨ, ਸੰਤ ਤਰਲੋਕ ਸਿੰਘ ਹੋਤੀ ਮਰਦਾਨ ਦੀ ਅਗਵਾਈ ਹੇਠ ਪਿਛਲੇ 56 ਸਾਲਾਂ ਤੋਂ ਕਾਲਜ ਤੇ ਕਾਲਜੀਏਟ ਸਕੂਲ ਇਲਾਕੇ ਦੇ ਵਿਦਿਆਰਥੀਆਂ ਲਈ ਚਾਨਣ ਮੁਨਾਰੇ ਦਾ ਕੰਮ ਕਰ ਰਿਹਾ ਹੈ | ਕਾਲਜ ਪ੍ਰਬੰਧਕੀ ਕਮੇਟੀ ਦੇ ਜੀਵਨ ਪ੍ਰਧਾਨ ਸੰਤ ਤਰਲੋਕ ਸਿੰਘ ਵੱਲੋਂ ਸੰਸਥਾ ਨੂੰ ਇੱਕ ਲੱਖ ਰੁਪਏ ਦੀ ਮਾਇਕ ਸਹਾਇਤਾ ਕਾਲਜ ਨੂੰ ਭੇਟ ਕੀਤੀ ਗਈ | ਕਾਲਜ ਦੇ ਸਾਬਕਾ ਪਿ੍ੰਸੀਪਲ ਡਾ. ਕੁਲਵੰਤ ਸਿੰਘ ਫੁੱਲ ਨੇ ਆਏ ਹੋਏ ਮੁੱਖ ਮਹਿਮਾਨ ਪ੍ਰੋ. ਡਾ. ਲਖਵਿੰਦਰ ਸਿੰਘ ਕੰਗ ਤੇ ਸਮਾਗਮ ਦੀ ਪ੍ਰਧਾਨਗੀ ਕਰ ਰਹੇ ਡਾ. ਬਿਕਰਮ ਸਿੰਘ ਵਿਰਕ, ਪਤਵੰਤੇ ਸੱਜਣਾਂ ਤੇ ਹਾਜ਼ਰ ਇਲਾਕਾ ਨਿਵਾਸੀਆਂ ਦਾ ਕਾਲਜ ਤੇ ਕਾਲਜ ਪ੍ਰਬੰਧਕੀ ਕਮੇਟੀ ਵੱਲੋਂ ਧੰਨਵਾਦ ਕੀਤਾ | ਉਪਰੰਤ ਸਮਾਗਮ ਵਿਚ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ ਗਏ | ਸਮਾਗਮ ਦੇ ਅੰਤ 'ਚ ਕਾਲਜ ਪਿ੍ੰਸੀਪਲ ਵੱਲੋਂ ਮੁੱਖ ਮਹਿਮਾਨ ਪ੍ਰੋ. ਡਾ. ਲਖਵਿੰਦਰ ਸਿੰਘ ਕੰਗ, ਸਮਾਗਮ ਦੀ ਪ੍ਰਧਾਨਗੀ ਕਰ ਰਹੇ ਡਾ. ਬਿਕਰਮ ਸਿੰਘ ਵਿਰਕ ਤੇ ਕਾਲਜ ਪ੍ਰਬੰਧਕੀ ਕਮੇਟੀ ਦੇ ਜੀਵਨ ਪ੍ਰਧਾਨ ਸੰਤ ਤਰਲੋਕ ਸਿੰਘ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਡਾ. ਕੁਲਵੰਤ ਸਿੰਘ ਰਿਟਾ: ਪਿ੍ੰਸੀਪਲ, ਡਾ. ਆਸਾ ਸਿੰਘ ਰਿਟਾਇਰਡ ਪਿ੍ੰਸੀਪਲ ਸੁਖਜਿੰਦਰ ਸਿੰਘ, ਦਲਜਿੰਦਰ ਸਿੰਘ ਨੰਬਰਦਾਰ, ਗੁਰਪ੍ਰੀਤ ਸਿੰਘ ਦਰਦੀ, ਮੈਨੇਜਰ ਦੀਪਕ ਸੈਣੀ, ਮੋਹਨ ਸਿੰਘ ਡਾਲਾ, ਅਮਰੀਕ ਸਿੰਘ ਘੱਗ, ਬਲਵਿੰਦਰ ਸਿੰਘ ਟਾਂਡੀ, ਦਵਿੰਦਰਪਾਲ ਸਿੰਘ ਮਕਸੂਦਪੁਰ, ਸੁੱਚਾ ਸਿੰਘ ਇਬਰਾਹੀਮਵਾਲ, ਪਿ੍ੰਸੀਪਲ ਗੁਰਨਾਮ ਸਿੰਘ, ਲੈਕਚਰਾਰ ਰਾਜਵਰਿੰਦਰ ਸਿੰਘ ਚੀਮਾ, ਇੰਦਰਪਾਲ ਸਿੰਘ ਸੋਢੀ, ਜਗਜੀਤ ਸਿੰਘ ਸੋਢੀ, ਜਗਜੀਤ ਸਿੰਘ ਭੁਗਤਾਣਾ ਰਿਟਾਇਰਡ ਐਸ. ਐਸ. ਪੀ., ਲੈਕਚਰਾਰ ਤਰਸੇਮ ਸਿੰਘ ਸੰਧੂ, ਮਾਸਟਰ ਰਜਿੰਦਰ ਸਿੰਘ, ਦਲਵੀਰ ਕੌਰ ਪਿ੍ੰਸੀਪਲ ਗੁਰੂ ਨਾਨਕ ਪ੍ਰੇਮ ਕਰਮਸਰ ਪਬਲਿਕ ਸਕੂਲ, ਰਜਿੰਦਰ ਸਿੰਘ, ਲਵਪ੍ਰੀਤ ਸਿੰਘ, ਵਿਕਰਮਜੀਤ ਸਿੰਘ, ਜਸਵਿੰਦਰ ਸਿੰਘ, ਸਮੇਤ ਕੋਆਰਡੀਨੇਟਰ ਰਜਿੰਦਰ ਸਿੰਘ, ਡਾ. ਨਵਪ੍ਰੀਤ ਕੌਰ, ਡਾ. ਨਵਨੀਤ ਸਿੰਘ, ਪ੍ਰੋ. ਮਲਵਿੰਦਰ ਕੌਰ, ਪ੍ਰੋ. ਰਮਨਦੀਪ ਕੌਰ ਅਤੇ ਦਫ਼ਤਰ ਨਿਗਰਾਨ ਸੁਖਵਿੰਦਰ ਸਿੰਘ ਸਮੇਤ ਕਾਲਜ ਅਤੇ ਕਾਲਜੀਏਟ ਸਕੂਲ ਦਾ ਸਮੁੱਚਾ ਸਟਾਫ਼ ਹਾਜ਼ਰ ਸੀ | ਸਟੇਜ ਦਾ ਸੰਚਾਲਨ ਡਾ. ਰਣਜੀਤ ਕੌਰ ਅਤੇ ਪ੍ਰੋ. ਸਰਬਜੀਤ ਸਿੰਘ ਨੇ ਸਾਂਝੇ ਤੌਰ ਤੇ ਕੀਤਾ |
Ad Position 22
No active advertisement
ਪਿਛਲੀ ਖ਼ਬਰ 83ਵੀਂ ਆਲ ਇੰਡੀਆ ਰੇਲਵੇ ਪੁਰਸ਼ ਹਾਕੀ ਚੈਂਪੀਅਨਸ਼ਿਪ 'ਚ ਆਰ.ਸੀ.ਐਫ. ਸਮੇਤ ਚਾਰ ਟੀਮਾਂ ਨੇ <br/> ਅਗਲੀ ਖ਼ਬਰ ਪਿੰਡ ਸੈਫਲਾਬਾਦ 'ਚ 15ਵਾਂ ਕਬੱਡੀ ਕੱਪ ਅੱਜ ਤੋਂ <br/>
Ad Position 24