28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

83ਵੀਂ ਆਲ ਇੰਡੀਆ ਰੇਲਵੇ ਪੁਰਸ਼ ਹਾਕੀ ਚੈਂਪੀਅਨਸ਼ਿਪ 'ਚ ਆਰ.ਸੀ.ਐਫ. ਸਮੇਤ ਚਾਰ ਟੀਮਾਂ ਨੇ <br/>

Ad Position 21
No active advertisement
ਅਜੀਤ ਡੈਸਕ 24-02-2026
ਕਪੂਰਥਲਾ, 23 ਫਰਵਰੀ (ਅਮਰਜੀਤ ਕੋਮਲ)- ਰੇਲ ਕੋਚ ਫ਼ੈਕਟਰੀ ਕਪੂਰਥਲਾ ਵਿਚ ਕਰਵਾਈ ਜਾ ਰਹੀ 83ਵੀਂ ਆਲ ਇੰਡੀਆ ਰੇਲਵੇ ਪੁਰਸ਼ ਹਾਕੀ ਚੈਂਪੀਅਨਸ਼ਿਪ ਦਾ ਲੀਗ ਪੜਾਅ ਅੱਜ ਸਫਲਤਾ ਪੂਰਵਕ ਸਮਾਪਤ ਹੋਇਆ | ਚੈਂਪੀਅਨਸ਼ਿਪ ਵਿਚ ਦੇਸ਼ ਭਰ ਦੀਆਂ ਰੇਲਵੇ ਦੀਆਂ 9 ਟੀਮਾਂ ਨੇ ਭਾਗ ਲਿਆ | ਲੀਗ ਮੈਚਾਂ ਦੌਰਾਨ ਵੱਖ-ਵੱਖ ਟੀਮਾਂ ਦੇ ਖਿਡਾਰੀਆਂ ਨੇ ਆਪਣੀ ਖੇਡ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ | ਚੈਂਪੀਅਨਸ਼ਿਪ ਵਿਚ ਸ਼ਾਮਲ ਟੀਮਾਂ ਨੂੰ 2 ਗਰੁੱਪਾਂ ਵਿਚ ਵੰਡਿਆ ਗਿਆ ਜਿਨ੍ਹਾਂ ਵਿਚੋਂ ਗਰੁੱਪ-ਬੀ ਵਿਚ ਨਾਰਦਰਨ ਰੇਲਵੇ ਨਵੀਂ ਦਿੱਲੀ, ਸੈਂਟਰਲ ਰੇਲਵੇ ਮੁੰਬਈ, ਇੰਟੈਗਰਲ ਕੋਚ ਫ਼ੈਕਟਰੀ ਚੇਨਈ ਤੇ ਈਸਟਰਨ ਰੇਲਵੇ ਕੋਲਕਾਤਾ ਜਦਕਿ ਗਰੁੱਪ ਡੀ ਵਿਚ ਵੈੱਸਟਰਨ ਰੇਲਵੇ ਮੁੰਬਈ, ਸਾਊਥ ਈਸਟ ਸੈਂਟਰ ਰੇਲਵੇ ਬਿਲਾਸਪੁਰ, ਬਨਾਰਸ ਲੋਕੋਮੋਟਿਵ ਵਰਕਸ ਬਨਾਰਸ, ਸਾਊਦਰਨ ਰੇਲਵੇ ਚੇਨਈ ਤੇ ਮੇਜ਼ਬਾਨ ਰੇਲ ਕੋਚ ਫ਼ੈਕਟਰੀ ਕਪੂਰਥਲਾ ਦੀਆਂ ਟੀਮਾਂ ਸ਼ਾਮਲ ਸਨ | 6 ਰੋਜ਼ਾ ਚੱਲੇ ਲੀਗ ਪੜਾਅ ਦੌਰਾਨ 16 ਮੈਚ ਖੇਡੇ ਗਏ, ਇਨ੍ਹਾਂ ਵਿਚੋਂ ਗਰੁੱਪ ਬੀ ਤੋਂ ਨਾਰਦਰਨ ਰੇਲਵੇ ਨਵੀਂ ਦਿੱਲੀ ਤੇ ਸੈਂਟਰਲ ਰੇਲਵੇ ਮੁੰਬਈ ਤੇ ਗਰੁੱਪ ਡੀ ਤੋਂ ਰੇਲ ਕੋਚ ਫ਼ੈਕਟਰੀ ਕਪੂਰਥਲਾ ਤੇ ਵੈਸਟਰਨ ਰੇਲਵੇ ਮੁੰਬਈ ਨੇ ਨਾਕ ਆਊਟ ਵਿਚ ਆਪਣਾ ਸਥਾਨ ਪੱਕਾ ਕੀਤਾ | ਲੀਗ ਦਾ ਅੱਜ ਆਖ਼ਰੀ ਮੈਚ ਆਰ.ਸੀ.ਐਫ. ਤੇ ਬਨਾਰਸ ਲੋਕੋਮੋਟਿਵ ਵਰਕਸ ਦਰਮਿਆਨ ਹੋਇਆ ਜਿਸ ਵਿਚ ਆਰ.ਸੀ.ਐਫ. ਦੀ ਟੀਮ ਨੇ ਵਿਰੋਧੀ ਟੀਮ ਨੂੰ 0 ਦੇ ਮੁਕਾਬਲੇ 7 ਗੋਲਾਂ ਨਾਲ ਪਛਾੜ ਕੇ ਇਕ ਪਾਸੜ ਸ਼ਾਨਦਾਰ ਜਿੱਤ ਹਾਸਲ ਕੀਤੀ | ਚੈਂਪੀਅਨਸ਼ਿਪ ਦਾ ਲੀਗ ਪੜਾਅ ਦੇ ਦੂਜੇ ਮੈਚ ਰਾਚੀ ਵਿਚ ਕਰਵਾਏ ਗਏ ਤੇ ਇੱਥੇ ਵੀ 9 ਰੇਲਵੇ ਟੀਮਾਂ ਨੇ ਭਾਗ ਲਿਆ ਤੇ ਇਨ੍ਹਾਂ ਮੈਚਾਂ ਵਿਚ ਚਾਰ ਟੀਮਾਂ ਨੇ ਨਾਕ ਆਊਟ ਵਿਚ ਪ੍ਰਵੇਸ਼ ਕੀਤਾ | ਪ੍ਰਬੰਧਕਾਂ ਨੇ ਦੱਸਿਆ ਕਿ ਚੈਂਪੀਅਨਸ਼ਿਪ ਦੇ ਨਾਕਆਊਟ ਪੜਾਅ ਦੇ ਮੁਕਾਬਲੇ 27 ਫਰਵਰੀ ਤੋਂ 2 ਮਾਰਚ ਤੱਕ ਮਾਡਰਨ ਰੇਲ ਕੋਚ ਫ਼ੈਕਟਰੀ ਰਾਏ ਬਰੇਲੀ ਵਿਚ ਹੋਣਗੇ | ਆਰ.ਸੀ.ਐਫ. ਵਿਚ ਹੋਏ ਅੱਜ ਆਖ਼ਰੀ ਮੈਚ ਮੌਕੇ ਆਰ.ਸੀ.ਐਫ. ਦੇ ਜਨਰਲ ਮੈਨੇਜਰ ਅਜੈ ਨੰਦਨ ਨੇ ਖਿਡਾਰੀਆਂ ਦਾ ਹੌਸਲਾ ਵਧਾਇਆ ਤੇ ਆਰ.ਸੀ.ਐਫ. ਵਲੋਂ ਖੇਡੇ ਗਏ ਸ਼ਾਨਦਾਰ ਮੈਚ ਲਈ ਆਰ.ਸੀ.ਐਫ. ਦੇ ਖੇਡ ਸੰਘ ਤੇ ਹੋਰ ਟੀਮਾਂ ਨੂੰ ਵਧਾਈ ਦਿੱਤੀ | ਇਸ ਮੌਕੇ ਆਰ.ਸੀ.ਐਫ. ਖੇਡ ਸੰਘ ਦੇ ਚੇਅਰਮੈਨ ਕੇ.ਐਸ. ਅਸਲਾ ਤੋਂ ਇਲਾਵਾ ਸੰਘ ਦੇ ਹੋਰ ਮੈਂਬਰ ਤੇ ਖੇਡ ਪ੍ਰੇਮੀ ਵੱਡੀ ਗਿਣਤੀ 'ਚ ਹਾਜ਼ਰ ਸਨ | ਇਸ ਮੌਕੇ ਰੇਲਵੇ ਤੋਂ ਆਏ ਅਧਿਕਾਰੀਆਂ ਤੇ ਖਿਡਾਰੀਆਂ ਨੇ ਮੇਜ਼ਬਾਨ ਰੇਲ ਕੋਚ ਫ਼ੈਕਟਰੀ ਵਲੋਂ ਕੀਤੇ ਗਏ ਪ੍ਰਬੰਧਾਂ ਦੀ ਸ਼ਲਾਘਾ ਕੀਤੀ |

Ad Position 22
No active advertisement
ਪਿਛਲੀ ਖ਼ਬਰ ਨਡਾਲਾ ਪੁਲਿਸ ਨੇ ਕਾਬੂ ਕੀਤੇ ਚੋਰ ਖ਼ਿਲਾਫ਼ ਮਾਮਲਾ ਕੀਤਾ ਦਰਜ <br/> ਅਗਲੀ ਖ਼ਬਰ ਨਡਾਲਾ ਕਾਲਜ ਵਿਖੇ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ
Ad Position 24