28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਨਡਾਲਾ ਪੁਲਿਸ ਨੇ ਕਾਬੂ ਕੀਤੇ ਚੋਰ ਖ਼ਿਲਾਫ਼ ਮਾਮਲਾ ਕੀਤਾ ਦਰਜ <br/>

Ad Position 21
No active advertisement
ਅਜੀਤ ਡੈਸਕ 24-02-2026
ਨਡਾਲਾ, 23 ਫਰਵਰੀ (ਰਘਬਿੰਦਰ ਸਿੰਘ) - ਬੀਤੇ ਦਿਨੀਂ ਨਡਾਲਾ ਦੀ ਹਿੰਮਤ ਸਿੰਘ ਕਲੋਨੀ ਵਿਖੇ ਇੱਕ ਕਿਸਾਨ ਵੱਲੋਂ ਉਸ ਦੀ ਹਵੇਲੀ ਵਿਚ ਵਿਚੋਂ ਮੋਟਰ ਚੋਰੀ ਕਰਦੇ ਚੋਰ ਨੂੰ ਕਾਬੂ ਕਰ ਕੇ ਪੁਲਿਸ ਹਵਾਲੇ ਕਰ ਦਿੱਤਾ ਸੀ | ਅੱਜ ਪੁਲਿਸ ਨੇ ਉਸ ਚੋਰ ਖ਼ਿਲਾਫ਼ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰ ਦਿੱਤਾ ਹੈ | ਚੌਂਕੀ ਇੰਚਾਰਜ ਨਡਾਲਾ ਬਲਜਿੰਦਰ ਸਿੰਘ ਤੇ ਏ.ਐੱਸ.ਆਈ. ਦਲਜੀਤ ਸਿੰਘ ਨੇ ਦੱਸਿਆ ਕਿ ਬਲਵਿੰਦਰ ਸਿੰਘ ਪੁੱਤਰ ਚੰਨਣ ਸਿੰਘ ਵਾਸੀ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ 22 ਫਰਵਰੀ ਨੂੰ ਆਪਣੀ ਡੰਗਰਾਂ ਵਾਲੀ ਹਵੇਲੀ ਵਿਚ ਸੁੱਤਾ ਪਿਆ ਸੀ ਤੇ ਉਸ ਨੰੂ ਖੜਾਕ ਹੋਇਆ ਸੁਣਿਆ ਕਿ ਕੋਈ ਵਿਅਕਤੀ ਉਸ ਦੀ ਹਵੇਲੀ ਦੀ ਕੰਧ ਟੱਪਿਆ ਹੈ ਉਹ ਆਪਣੇ ਮੰਜੇ ਤੋਂ ਉੱਠਿਆ ਤਾਂ ਉਸ ਦਾ ਗੁਆਂਢੀ ਮੰਗਲ ਸਿੰਘ ਉਰਫ਼ ਬਿੱਟੂ ਪੁੱਤਰ ਤਾਰਾ ਸਿੰਘ ਵਾਸੀ ਹਿੰਮਤ ਸਿੰਘ ਕਲੋਨੀ ਨਡਾਲਾ ਗੇਟ ਖੋਲ੍ਹ ਕੇ ਆਪਣੇ ਮੋਢੇ 'ਤੇ ਟੋਕੇ ਤੇ ਲੱਗੀ ਪੱਠਿਆ ਵਾਲੀ ਮੋਟਰ ਖੋਲ੍ਹ ਕੇ ਲੈ ਕੇ ਜਾ ਰਿਹਾ ਸੀ ਤੇ ਉਸ ਦੇ ਪਿੱਛੇ ਤੋ ਭੱਜ ਕੇ ਟੋਕੇ ਵਾਲੀ ਮੋਟਰ ਸਮੇਤ ਮੰਗਲ ਸਿੰਘ ਉਰਫ਼ ਬਿੱਟੂ ਨੂੰ ਕਾਬੂ ਕਰ ਲਿਆ | ਪੁਲਿਸ ਨੇ ਦੱਸਿਆ ਕਿ ਕਾਬੂ ਕੀਤੇ ਉਕਤ ਚੋਰ ਖ਼ਿਲਾਫ਼ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਅਗਲੀ ਤਫ਼ਤੀਸ਼ ਅਮਲ 'ਚ ਲਿਆਂਦੀ ਜਾ ਰਹੀ ਹੈ |


Ad Position 22
No active advertisement
ਪਿਛਲੀ ਖ਼ਬਰ ਨਵਦੀਪ ਸਿੰਘ ਨੇ ਐੱਸ.ਡੀ.ਐਮ. ਜਲੰਧਰ-1 ਦੇ ਅਹੁਦੇ ਦਾ ਕਾਰਜਭਾਰ ਸੰਭਾਲਿਆ <br/> ਅਗਲੀ ਖ਼ਬਰ 83ਵੀਂ ਆਲ ਇੰਡੀਆ ਰੇਲਵੇ ਪੁਰਸ਼ ਹਾਕੀ ਚੈਂਪੀਅਨਸ਼ਿਪ 'ਚ ਆਰ.ਸੀ.ਐਫ. ਸਮੇਤ ਚਾਰ ਟੀਮਾਂ ਨੇ <br/>
Ad Position 24