ਕਪੂਰਥਲਾ, 23 ਫਰਵਰੀ (ਸਡਾਨਾ)-ਲਾਇਲਪੁਰ ਖ਼ਾਲਸਾ ਕਾਲਜ ਕਪੂਰਥਲਾ ਵਿਖੇ ਕਰਵਾਏ ਗਏ ਅੰਤਰ ਕਾਲਜ 'ਟੈੱਕ ਟਾਈਟਨਜ਼ 2026' ਵਿਚ ਭਾਗ ਲੈਂਦੇ ਹੋਏ ਨਵਾਬ ਜੱਸਾ ਸਿੰਘ ਆਹਲੂਵਾਲੀਆ ਸਰਕਾਰੀ ਕਾਲਜ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਤੀਸਰਾ ਸਥਾਨ ਲਿਆ | ਇਸ ਮੌਕੇ ਕਾਲਜ ਦੇ ਵਿਦਿਆਰਥੀਆਂ ਨੇ ਲੋਕ ਗੀਤ ਕਵੀਸ਼ਰੀ, ਨੈੱਟ ਸੇਵੀ, ਪੇਂਟਿੰਗ, ਫੋਟੋਗ੍ਰਾਫ਼ੀ, ਕੰਟੈਂਟ ਕ੍ਰਿਏਸ਼ਨ ਆਦਿ ਮੁਕਾਬਲਿਆਂ 'ਚ ਹਿੱਸਾ ਲੈਂਦੇ ਹੋਏ ਸਾਰਿਆਂ ਵਿਚ ਹੀ ਦੂਸਰਾ ਹਾਸਲ ਕੀਤਾ | ਵਿਦਿਆਰਥੀਆਂ ਦੀ ਇਸ ਪ੍ਰਾਪਤੀ 'ਤੇ ਕਾਲਜ ਪਿ੍ੰਸੀਪਲ ਸਕਿੰਦਰ ਕੌਰ ਬਰਾੜ ਨੇ ਉਨ੍ਹਾਂ ਨੂੰ ਵਧਾਈ ਦਿੱਤੀ ਤੇ ਨਿਰੰਤਰ ਅੱਗੇ ਵੱਧਦੇ ਰਹਿਣ ਲਈ ਪ੍ਰੇਰਿਤ ਕੀਤਾ | ਉਨ੍ਹਾਂ ਵਿਦਿਆਰਥੀਆਂ ਨੂੰ ਮਿਹਨਤ ਕਰਵਾਉਣ ਵਾਲੇ ਸਟਾਫ਼ ਦੀ ਵੀ ਸ਼ਲਾਘਾ ਕੀਤੀ ਤੇ ਸਾਰੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਉਪ ਪਿ੍ੰਸੀਪਲ ਸਨੇਹ ਸ਼ਰਮਾ, ਪ੍ਰੋ. ਜਸਪ੍ਰੀਤ ਕੌਰ, ਪ੍ਰੋ. ਪਰਮਿੰਦਰ ਕੌਰ ਤੇ ਹੋਰ ਹਾਜ਼ਰ ਸਨ |