06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਲੁੱਟਾਂ ਖੋਹਾਂ ਅਤੇ ਚੋਰੀਆਂ ਸੰਬੰਧੀ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਮੀਟਿੰਗ

Ad Position 21
No active advertisement
ਅਜੀਤ ਡੈਸਕ 06-03-2026
ਭੁਲੱਥ, 5 ਮਾਰਚ (ਮਨਜੀਤ ਸਿੰਘ ਰਤਨ)-ਇਲਾਕੇ ਵਿਚ ਹੋ ਰਹੀਆਂ ਲੁੱਟਾਂ ਖੋਹਾਂ ਅਤੇ ਚੋਰੀਆਂ ਸਬੰਧੀ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਇੱਕ ਮੀਟਿੰਗ ਇੱਥੋਂ ਨਜ਼ਦੀਕੀ ਪਿੰਡ ਮਾਨਾ ਤਲਵੰਡੀ ਵਿਖੇ ਜਸਬੀਰ ਸਿੰਘ ਲਿੱਟਾ ਜ਼ਿਲ੍ਹਾ ਪ੍ਰਧਾਨ ਪੂਰਨ ਸਿੰਘ ਖੱਸਣ ਬਲਾਕ ਪ੍ਰਧਾਨ ਭੁਲੱਥ ਅਤੇ ਜੋਗਿੰਦਰ ਸਿੰਘ ਬਾਗੜੀਆਂ ਮੀਤ ਪ੍ਰਧਾਨ ਦੀ ਅਗਵਾਈ ਹੇਠ ਹੋਈ | ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਵੱਖ ਵੱਖ ਕਿਸਾਨ ਆਗੂਆਂ ਨੇ ਕਿਹਾ ਕਿ ਇਲਾਕੇ ਵਿਚ ਲੁੱਟਾਂ ਖੋਹਾਂ ਅਤੇ ਚੋਰੀਆਂ ਦੀ ਭਰਮਾਰ ਹੈ | ਚੋਰਾਂ ਵੱਲੋਂ ਟਰਾਂਸਫ਼ਾਰਮਰਾਂ ਦਾ ਨੁਕਸਾਨ ਕੀਤਾ ਜਾ ਰਿਹਾ ਹੈ | ਟਰਾਂਸਫ਼ਾਰਮਰਾਂ ਨੂੰ ਮੇਨ ਕਨੈੱਕਸ਼ਨ ਉੱਪਰ ਤਾਂਬੇ ਦੀਆਂ ਤਾਰਾਂ ਲੱਗੀਆਂ ਹੁੰਦੀਆਂ ਹਨ ਉਨ੍ਹਾਂ ਨੂੰ ਤੋੜ ਕੇ ਤਾਂਬਾ ਚੋਰੀ ਕਰਕੇ ਚੋਰ ਲੈ ਜਾਂਦੇ ਹਨ ਇਸ ਨਾਲ ਕਿਸਾਨਾਂ ਦੀਆਂ ਮੋਟਰਾਂ ਦੀ ਸਪਲਾਈ ਬੰਦ ਹੋਣ ਕਾਰਨ ਫ਼ਸਲਾਂ ਸੁੱਕ ਜਾਂਦੀਆਂ ਹਨ | ਟਰਾਂਸਫ਼ਾਰਮਰ ਨਵਾਂ ਰਖਵਾਉਣ ਲਈ ਐਫ ਆਈ ਆਰ ਲਿਖਵਾਉਣੀ ਹੁੰਦੀ ਹੈ ਜੋ ਕਿ ਤੁਰੰਤ ਮਹਿਕਮੇ ਵੱਲੋਂ ਕੀਤੀ ਜਾਵੇ | ਰਾਤਾਂ ਦੀ ਗਸ਼ਤ ਵਧਾ ਕੇ ਚੋਰਾਂ ਨੂੰ ਫੜ ਕੇ ਜੇਲ੍ਹ ਅੰਦਰ ਡੱਕਿਆ ਜਾਵੇ | ਸਬ ਡਵੀਜ਼ਨ ਭੁਲੱਥ ਤੋਂ ਪਿਛਲੇ ਦਿਨੀ ਪਾਵਰ ਕਾਮ ਦਾ ਲਗਭਗ 6 ਲੱਖ ਰੁਪਏ ਦਾ ਸਮਾਨ ਚੋਰੀ ਹੋ ਗਿਆ ਸੀ ਉਹ ਚੋਰ ਵੀ ਜਲਦ ਫੜੇ ਜਾਣ ਇਸ ਤੋਂ ਇਲਾਵਾ ਸਬ ਪਿਛਲੇ ਦਿਨੀ ਮੋਟਰਾਂ ਤੋਂ ਲਗਭਗ 100 ਟਰਾਂਸਫ਼ਾਰਮਰਾਂ ਦੀ ਚੋਰੀ ਹੋਈ ਹੈ | ਚੋਰ ਫੜੇ ਨਹੀਂ ਜਾ ਰਹੇ ਚੋਰਾਂ ਨੂੰ ਫੜ ਕੇ ਉਨ੍ਹਾਂ ਦੇ ਨਾਮ ਪੁੱਛੇ ਜਾਣ ਜਿਨ੍ਹਾਂ ਕੋਲ ਉਹ ਚੋਰੀ ਦਾ ਸਮਾਨ ਵੇਚ ਰਹੇ ਹਨ | ਇਲਾਕੇ ਵਿਚ ਪੁਰਾਣਾ ਕਬਾੜ ਦਾ ਕੰਮ ਕਰਨ ਵਾਲੇ ਕਾਰੋਬਾਰੀ ਨਾਲ ਮੀਟਿੰਗ ਕਰਕੇ ਤਾੜਨਾ ਕੀਤੀ ਜਾਵੇ | ਅਗਰ ਕੋਈ ਚੋਰਾਂ ਦਾ ਸਮਾਨ ਖ਼ਰੀਦਦਾ ਫੜਿਆ ਜਾਂਦਾ ਹੈ ਤਾਂ ਯੂਨੀਅਨ ਕਾਨੂੰਨੀ ਕਾਰਵਾਈ ਕਰਵਾਏਗੀ | ਇਸ ਮੌਕੇ ਤੇ ਸਰਬਜੀਤ ਸਿੰਘ ਧੀਰਪੁਰ ਜ਼ਿਲ੍ਹਾ ਜਨਰਲ ਸਕੱਤਰ, ਦਲਬੀਰ ਸਿੰਘ ਨਾਨਕਪੁਰ ਸੀਨੀਅਰ ਮੀਤ ਪ੍ਰਧਾਨ, ਪਰਮਜੀਤ ਸਿੰਘ ਸਕੱਤਰ ਭੁਲੱਥ, ਕਰਮਜੀਤ ਸਿੰਘ ਕਾਲਾ ਖੇੜਾ ਸੀਨੀਅਰ ਮੀਤ ਪ੍ਰਧਾਨ, ਜੋਗਿੰਦਰ ਸਿੰਘ ਬਾਗੜੀਆਂ ਮੀਤ ਪ੍ਰਧਾਨ, ਬਹਾਦਰ ਸਿੰਘ ਮਲੀਆਂ ਬਲਾਕ ਪ੍ਰਧਾਨ ਕਰਤਾਰਪੁਰ, ਪੂਰਨ ਸਿੰਘ ਖੱਸਣ ਬਲਾਕ ਪ੍ਰਧਾਨ ਭੁਲੱਥ, ਬਖਸ਼ੀਸ਼ ਸਿੰਘ ਬਲਾਕ ਪ੍ਰਧਾਨ, ਜਸਵਿੰਦਰ ਸਿੰਘ ਮਾਨਾ ਤਲਵੰਡੀ ਮੀਤ ਪ੍ਰਧਾਨ, ਕਰਮ ਸਿੰਘ ਮਾਨਾ ਤਲਵੰਡੀ, ਸਤਿੰਦਰ ਸਿੰਘ ਮੱਲੀਆਂ ਪੰਜਾਬ ਕਮੇਟੀ ਮੈਂਬਰ, ਸੂਰਤ ਸਿੰਘ ਕੁਦੋਵਾਲ ਸਕੱਤਰ ਕਰਤਾਰਪੁਰ, ਅਮਰੀਕ ਸਿੰਘ ਕੁੱਦੋਵਾਲ, ਗੁਰਮੀਤ ਸਿੰਘ ਇਕਾਈ ਪ੍ਰਧਾਨ, ਮਹਿੰਦਰ ਸਿੰਘ ਸਾਬਕਾ ਸਰਪੰਚ ਬਾਗੜੀਆਂ, ਕਾਬਲ ਸਿੰਘ ਬਾਗੜੀਆਂ, ਚੰਚਲ ਸਿੰਘ ਨਾਨਕਪੁਰ, ਉਮਰਾਓ ਸਿੰਘ ਬਾਗੜੀਆਂ, ਲਖਵਿੰਦਰ ਸਿੰਘ ਕਰਤਾਰਪੁਰ, ਕੁਲਬੀਰ ਸਿੰਘ ਬਰਿੰਦਪੁਰ, ਅਮੋਲਕ ਸਿੰਘ ਕਰਤਾਰਪੁਰ, ਨਰਿੰਦਰ ਸਿੰਘ ਲਿਟਾਂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਵਾਹਿਗੁਰੂ ਅਕੈਡਮੀ ਵਲੋਂ ਆਈਲਟਸ, ਪੀ.ਟੀ.ਈ., ਯੂ. ਕੇ. ਵੀ ਅਤੇ ਸਪੋਕਨ 'ਤੇ ਸੈਮੀਨਾਰ 12 ਨੂੰ ਅਗਲੀ ਖ਼ਬਰ ਖਾੜੀ ਦੇਸ਼ਾਂ 'ਚ ਫਸੇ ਪੰਜਾਬੀਆਂ ਨੂੰ ਦੇਸ਼ ਵਾਪਸ ਲਿਆਉਣ ਲਈ ਯਤਨ ਤੇਜ਼ ਕੀਤੇ ਜਾਣ- ਕਾਲੀਆ
Ad Position 24