ਭੁਲੱਥ, 5 ਮਾਰਚ (ਮੇਹਰ ਚੰਦ ਸਿੱਧੂ)-ਭਾਜਪਾ ਪੰਜਾਬ ਹਾਈ ਕਮਾਨ ਦੇ ਹੁਕਮਾਂ ਅਨੁਸਾਰ ਤੇ ਰਣਜੀਤ ਸਿੰਘ ਖੋਜੇਵਾਲ ਜ਼ਿਲ੍ਹਾ ਪ੍ਰਧਾਨ ਭਾਜਪਾ ਕਪੂਰਥਲਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਭਾਜਪਾ ਹਲਕਾ ਭੁਲੱਥ ਦੀ ਇੱਕ ਵਿਸ਼ੇਸ਼ ਮੀਟਿੰਗ ਭੁਲੱਥ ਵਿਚ ਭਾਜਪਾ ਹਲਕਾ ਭੁਲੱਥ ਕਨਵੀਨਰ ਰਮੇਸ਼ ਚੰਦਰ ਸ਼ਰਮਾ ਦੀ ਅਗਵਾਈ ਤੇ ਹੀਰਕ ਜੋਸ਼ੀ ਮੰਡਲ ਪ੍ਰਧਾਨ ਭੁਲੱਥ ਦੀ ਅਗਵਾਈ ਵਿਚ ਹੋਈ, ਜਿਸ 'ਚ ਰਣਜੀਤ ਸਿੰਘ ਖੋਜੇਵਾਲ ਤੇ ਸੰਜੀਵ ਮਿਨਹਾਸ ਰੈਲੀ ਇੰਚਾਰਜ ਭਾਜਪਾ ਹਲਕਾ ਭੁਲੱਥ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਇਸ ਮੌਕੇ ਵਿਜੇ ਸ਼ਰਮਾ ਸੀਨੀਅਰ ਭਾਜਪਾ ਨੇਤਾ ਦਸੂਹਾ ਤੇ ਅਮਨਦੀਪ ਸਿੰਘ ਗਿੱਲ ਸੀਨੀਅਰ ਭਾਜਪਾ ਆਗੂ ਵੀ ਉਚੇਚੇ ਤੌਰ 'ਤੇ ਪਹੁੰਚੇ | ਇਸ ਬੈਠਕ ਵਿਚ 14 ਮਾਰਚ ਨੂੰ ਮੋਗਾ ਵਿਚ ਅਮਿਤ ਸ਼ਾਹ ਕੇਂਦਰੀ ਗ੍ਰਹਿ ਮੰਤਰੀ ਦੀ ਹੋਣ ਵਾਲੀ ਭਾਜਪਾ ਪੰਜਾਬ ਦੀ ਬਦਲਾਓ ਰੈਲੀ ਵਿਚ ਹਲਕਾ ਭੁਲੱਥ ਤੋਂ ਵੱਧ ਤੋਂ ਵੱਧ ਸੰਖਿਆ ਵਿਚ ਭਾਜਪਾ ਸਮਰਥਕਾਂ ਨੂੰ ਸ਼ਾਮਿਲ ਕਰਨ ਲਈ ਵਿਚਾਰ ਵਟਾਂਦਰਾ ਕੀਤਾ ਗਿਆ | ਸੰਜੀਵ ਮਿਨਹਾਸ ਨੇ ਹਲਕਾ ਭੁਲੱਥ ਦੇ ਮੰਡਲ ਪ੍ਰਧਾਨਾਂ, ਮੰਡਲ ਦੇ ਮੋਰਚੇ ਪ੍ਰਧਾਨਾਂ, ਹਲਕਾ ਭੁਲੱਥ ਦੇ ਅੰਦਰ ਆਉਂਦੇ ਸਾਰੇ ਜ਼ਿਲ੍ਹਾ ਅਹੁਦੇਦਾਰਾਂ ਤੇ ਪੰਜਾਬ ਭਾਜਪਾ ਕਾਰਜਕਾਰਨੀ ਮੈਂਬਰਾਂ ਤੇ ਭਾਜਪਾ ਦੇ ਹੋਰ ਸੀਨੀਅਰ ਆਗੂਆਂ ਤੇ ਸਮਰਥਕਾਂ ਨੂੰ ਇਸ ਵਿਸ਼ੇਸ਼ ਰੈਲੀ ਵਿਚ ਵੱਧ ਤੋਂ ਵੱਧ ਸੰਖਿਆ ਵਿਚ ਭਾਜਪਾ ਸਮਰਥਕਾਂ ਨੂੰ ਬੱਸਾਂ ਭਰ ਕੇ ਲੈ ਜਾਣ ਲਈ ਨਿਰਦੇਸ਼ ਦਿੱਤੇ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਕਿਹਾ ਕਿ 14 ਮਾਰਚ ਨੂੰ ਅਮਿਤ ਸ਼ਾਹ ਦੀ ਇਸ ਬਦਲਾਅ ਰੈਲੀ ਨਾਲ ਜਿਸ ਵਿਚ ਉਹ ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਵਿਕਾਸ ਲਈ ਵੱਡੀਆਂ ਘੋਸ਼ਣਾਵਾਂ ਕਰ ਸਕਦੇ ਹਨ ਤੇ 2027 ਵਿਚ ਪੰਜਾਬ ਵਿਚ ਭਾਜਪਾ ਦੀ ਸਰਕਾਰ ਬਣਾਉਣ ਦਾ ਮੁੱਢ ਬੱਝੇਗਾ | ਭਾਜਪਾ ਹਲਕਾ ਭੁਲੱਥ ਕਨਵੀਨਰ ਰਮੇਸ਼ ਚੰਦਰ ਸ਼ਰਮਾ, ਭਾਜਪਾ ਆਗੂ ਅਮਨਦੀਪ ਸਿੰਘ ਗੋਰਾ ਗਿੱਲ ਤੇ ਭਾਜਪਾ ਹਲਕਾ ਭੁਲੱਥ ਦੇ ਅੰਦਰ ਆਉਂਦੇ ਚਾਰਾ ਮੰਡਲਾਂ ਵਿਚੋਂ ਹੀਰਕ ਜੋਸ਼ੀ ਪ੍ਰਧਾਨ ਭਾਜਪਾ ਮੰਡਲ ਭੁਲੱਥ, ਹਰਵਿੰਦਰ ਸਿੰਘ ਪ੍ਰਧਾਨ ਭਾਜਪਾ ਮੰਡਲ ਢਿਲਵਾਂ, ਨਡਾਲਾ ਤੇ ਬੇਗੋਵਾਲ ਮੰਡਲਾਂ ਤੋਂ ਵੀ ਸ਼ਾਮਿਲ ਹੋਏ, ਅਹੁਦੇਦਾਰਾਂ ਨੇ ਆਪਣੇ ਆਪਣੇ ਮੰਡਲਾਂ ਤੋਂ ਵੱਧ ਤੋਂ ਵੱਧ ਬੱਸਾਂ ਭਰ ਕੇ ਭਾਜਪਾ ਸਮਰਥਕਾਂ ਨੂੰ ਰੈਲੀ ਵਿਚ ਲਿਜਾ ਕੇ ਇਸ ਵਿਸ਼ਾਲ ਰੈਲੀ ਨੂੰ ਸਫਲ ਬਣਾਉਣ ਦਾ ਅਹਿਦ ਕੀਤਾ | ਇਸ ਮੌਕੇ ਜ਼ਿਲ੍ਹਾ ਯੂਥ ਪ੍ਰਧਾਨ ਸੰਨੀ ਬੈਂਸ, ਭਾਜਪਾ ਹਲਕਾ ਭੁਲੱਥ ਦੇ ਆਗੂਆਂ ਵਿਚ ਸੁਭਾਸ਼ ਚੰਦਰ ਦੱਤਾ ਜਨਰਲ ਸਕੱਤਰ ਮੰਡਲ ਭੁਲੱਥ,ਰਾਜੀਵ ਪਾਸੀ, ਮੋਹਣ ਲਾਲ ਅਰੋੜਾ, ਜਗਦੀਸ਼ ਮਹਿਤਾ, ਵਿਪਨ, ਫੌਜਾ ਸਿੰਘ, ਸੰਜੀਵ ਸ਼ਰਮਾ, ਸਤਵੀਰ ਸਿੰਘ ਸੱਤੀ ਬਲਦੇਵ ਰਾਜ, ਅਰਸ਼ ਅਤੇ ਅਨੇਕਾਂ ਭਾਜਪਾ ਆਗੂ ਹਾਜ਼ਰ ਸਨ |