ਭੁਲੱਥ, 5 ਮਾਰਚ (ਮਨਜੀਤ ਸਿੰਘ ਰਤਨ)-ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਬਾਬਾ ਫ਼ਤਹਿ ਸਿੰਘ ਸੇਵਾ ਸੁਸਾਇਟੀ ਵਲੋਂ ਗੁਰੂ ਨਾਨਕ ਦੇਵ ਜੀ ਦੇ ਨਾਮ ਨੂੰ ਸਮਰਪਿਤ ਮੁਫ਼ਤ ਡਾਇਲੈਸਿਸ ਸੈਂਟਰ ਵਿਖੇ ਸਰਬੱਤ ਦਾ ਭਲਾ ਅਰਦਾਸ ਸਮਾਗਮ ਕਰਵਾਇਆ ਗਿਆ | ਜਿੱਥੇ ਪਹਿਲਾਂ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ | ਉਪਰੰਤ ਭਾਈ ਜਸਵਿੰਦਰ ਸਿੰਘ ਵੱਲੋਂ ਕਥਾ ਕੀਰਤਨ ਨਾਲ ਸੰਗਤਾਂ ਨੂੰ ਨਾਮ ਬਾਣੀ ਨਾਲ ਨਿਹਾਲ ਕੀਤਾ ਗਿਆ | ਕੀਰਤਨ ਸਮਾਪਤੀ ਉਪਰੰਤ ਸਰਬੱਤ ਦੇ ਭਲੇ ਅਤੇ ਡਾਇਲੈਸਿਸ ਪੀੜਤਾ ਦੀ ਸਿਹਤਯਾਬੀ ਦੀ ਅਰਦਾਸ ਕੀਤੀ ਗਈ | ਇਸ ਦੌਰਾਨ ਜਿੱਥੇ ਪ੍ਰਸਿੱਧ ਸਮਾਜ ਸੇਵੀ ਸੰਸਥਾ ਇੰਡੋ ਅਮਰੀਕਨ ਸੋਸ਼ਲ ਵੈੱਲਫੇਅਰ ਸੁਸਾਇਟੀ ਦੇ ਆਗੂਆਂ ਵੱਲੋਂ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਗਈ, ਉੱਥੇ ਇਲਾਕੇ ਦੀਆਂ ਨਾਮਵਰ ਸ਼ਖ਼ਸੀਅਤਾਂ ਨੇ ਵੀ ਸ਼ਿਰਕਤ ਕੀਤੀ | ਇਸ ਮੌਕੇ ਸਰਪੰਚ ਹਿੰਮਤ ਸਿੰਘ, ਸੀ. ਅਕਾਲੀ ਆਗੂ ਸੁਖਵੰਤ ਸਿੰਘ ਤੱਖਰ, ਰਘਬੀਰ ਸਿੰਘ ਸੁਭਾਨਪੁਰ, ਰਸ਼ਪਾਲ ਸਿੰਘ ਅਤੇ ਹੋਰ ਬੁਲਾਰਿਆਂ ਵੱਲੋਂ ਸੰਗਤਾਂ ਨੂੰ ਸੰਬੋਧਨ ਕਰਦੇ ਕਿਹਾ ਕਿ ਮੁਫ਼ਤ ਡਾਇਲੈਸਿਸ ਮਨੁੱਖਤਾ ਦੀ ਭਲਾਈ ਵਿਚ ਵੱਡਾ ਕਾਰਜ ਹੈ ਅਤੇ ਡਾਇਲੈਸਿਸ ਸੈਂਟਰ ਪੀੜਤਾਂ ਲਈ ਵਰਦਾਨ ਸਾਬਤ ਹੋਇਆ ਹੈ | ਇਸ ਮੌਕੇ ਡਾਇਲੈਸਿਸ ਪ੍ਰਬੰਧਕ ਕਮੇਟੀ ਵੱਲੋਂ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ ਅਤੇ ਯਕੀਨ ਦਿਵਾਉਂਦੇ ਕਿਹਾ ਕਿ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਦਸਵੰਧ ਦੀ ਦੁਰਵਰਤੋਂ ਨਹੀਂ ਕੀਤੀ ਜਾਂਦੀ | ਇਸ ਮੌਕੇ ਪ੍ਰਬੰਧਕ ਕਮੇਟੀ ਵੱਲੋਂ ਇੰਡੋ-ਅਮਰੀਕਨ ਸੋਸ਼ਲ ਵੈੱਲਫੇਅਰ ਸੋਸਾਇਟੀ ਦੇ ਆਗੂਆਂ ਨੂੰ ਸਨਮਾਨਿਤ ਕੀਤਾ ਗਿਆ ਜਿਨ੍ਹਾਂ ਵੱਲੋਂ ਬੀਤੇ ਦਿਨੀ ਸੈਂਟਰ ਨੂੰ 10 ਲੱਖ ਰੁਪਏ ਦਾ ਸਹਿਯੋਗ ਦਿੱਤਾ ਸੀ ਅਤੇ ਪ੍ਰਬੰਧਕਾਂ ਵੱਲੋਂ ਅੰਤਰਰਾਸ਼ਟਰੀ ਮੈਰਾਥਨ ਸਿਤਾਰੇ ਡਾ. ਸੁਨੀਲ ਸ਼ਰਮਾ ਦਾ ਵੀ ਸਨਮਾਨ ਕੀਤਾ ਗਿਆ | ਜ਼ਿਕਰਯੋਗ ਕਿ ਇੰਡੋ-ਅਮੈਰੀਕਨ ਸੋਸ਼ਲ ਵੈੱਲਫੇਅਰ ਸੋਸਾਇਟੀ ਵੱਲੋਂ ਪਹਿਲਾਂ ਵੀ ਡਾਇਲੈਸਿਸ ਸੈਂਟਰ ਨੂੰ ਵੱਡਾ ਸਹਿਯੋਗ ਹੈ ਅਤੇ ਉਨ੍ਹਾਂ ਵਲੋਂ 7 ਮਸ਼ੀਨਾਂ ਤੇ ਐਂਬੂਲੈਂਸ ਭੇਟ ਕੀਤੀ ਗਈ ਹੈ | ਇਸ ਮੌਕੇ ਕਿਸਾਨ ਆਗੂ ਜਸਬੀਰ ਸਿੰਘ ਲਿੱਟਾਂ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਕਾਦੀਆਂ, ਡਾ. ਸੁਨੀਲ ਸ਼ਰਮਾ, ਸਮਾਜ ਸੇਵਕ ਅਸ਼ੋਕ ਸ਼ਰਮਾ, ਐੱਸ.ਐਮ.ਓ. ਹਰਜਿੰਦਰ ਸਿੰਘ, ਮਹਿੰਦਰ ਸਿੰਘ, ਸਤਨਾਮ ਸਿੰਘ ਟਾਹਲੀ, ਰਘਬੀਰ ਸਿੰਘ, ਡਾ. ਅੰਮਿ੍ਤਪਾਲ ਸਿੰਘ, ਹਰਜਿੰਦਰ ਸਿੰਘ, ਸਾਬਕਾ ਪ੍ਰਧਾਨ ਵੇਦ ਪ੍ਰਕਾਸ਼ ਖੁਰਾਣਾ, ਗੁਰਪ੍ਰੀਤ ਸਿੰਘ ਵਾਲੀਆ, ਨੰਬਰਦਾਰ ਰਣਜੀਤ ਸਿੰਘ, ਵਿਪਨ ਸੇਠੀ, ਸੁਰਿੰਦਰ ਕੱਕੜ, ਪ੍ਰਧਾਨ ਮੋਹਨ ਸਿੰਘ ਡਾਲਾ, ਮਾ. ਕੰਵਲਜੀਤ ਮੰਨਣ, ਬਲਵਿੰਦਰ ਸਿੰਘ ਚੀਮਾ, ਗੁਰਵਿੰਦਰ ਸਿੰਘ ਬਾਜਵਾ, ਗੁਰਪ੍ਰੀਤ ਸਿੰਘ (ਹੈਪੀ ਲਾਲੀਆ), ਸਾਬਕਾ ਕੌਂਸਲਰ ਸੁਖਵਿੰਦਰ ਵਧਾਵਨ, ਸਤਨਾਮ ਸਿੰਘ ਖੱਸਣ, ਸੁਖਵਿੰਦਰ ਸਿੰਘ ਭਦਾਸ, ਸੁਰਿੰਦਰ ਸਿੰਘ ਲਾਲੀਆ, ਅਵਤਾਰ ਸਿੰਘ ਲਾਲੀਆ, ਮਨਪ੍ਰੀਤ ਸਿੰਘ ਰਿੱਕੀ, ਗੁਰਮੇਲ ਸਿੰਘ, ਨਿਰਮਲ ਸਿੰਘ ਢਿੱਲੋਂ, ਫਲਜਿੰਦਰ ਸਿੰਘ, ਸੁਖਵਿੰਦਰ ਸਿੰਘ ਭਦਾਸ, ਵਕੀਲ ਸਤਪਾਲ ਵਧਾਵਨ,