ਸੁਲਤਾਨਪੁਰ ਲੋਧੀ, 7 ਮਾਰਚ (ਥਿੰਦ)-ਡੀ. ਡੀ. ਪੰਜਾਬੀ ਦੇ ਪ੍ਰੋਗਰਾਮ 'ਗੱਲਾਂ ਤੇ ਗੀਤ' ਵਿਚ ਉੱਘੀ ਲੇਖਿਕਾ ਰਜਨੀ ਵਾਲੀਆ ਸੋਮਵਾਰ ਸਵੇਰੇ 8.30 ਵਜੇ ਹਾਜ਼ਰੀ ਲਗਵਾਉਣਗੇ | ਪ੍ਰੋਗਰਾਮ ਦਾ ਮੁੱਖ ਵਿਸ਼ਾ ਔਲਾਦ ਦੀ ਤੇ ਮਾਪਿਆਂ ਦੀ ਇਕ ਦੂਜੇ ਪ੍ਰਤੀ ਜ਼ਿੰਮੇਵਾਰੀ ਹੋਵੇਗਾ | ਜਿਸ ਵਿਚ ਬਤੌਰ ਐਂਕਰ ਨੀਤੂ ਹੋਣਗੇ | ਲੇਖਿਕਾ ਰਜਨੀ ਵਾਲੀਆ ਨੇ ਜਾਣਕਾਰੀ ਦਿੰਦਿਆਂ ਦੱਸਿਆ ਉਕਤ ਵਿਸ਼ੇ 'ਤੇ ਵਿਚਾਰ ਚਰਚਾ ਹੋਵੇਗੀ | ਉਨ੍ਹਾਂ ਦੱਸਿਆ ਉਹ ਇਸ ਤੋਂ ਪਹਿਲਾਂ ਵੀ ਕਈ ਵਾਰ ਪ੍ਰੋਗਰਾਮ ਵਿਚ ਆਪਣੇ ਵਿਚਾਰ ਪ੍ਰਗਟ ਕਰ ਚੁੱਕੇ ਹਨ |