ਫਗਵਾੜਾ, 7 ਮਾਰਚ (ਹਰਜੋਤ ਸਿੰਘ ਚਾਨਾ)-ਥਾਣਾ ਸਿਟੀ ਪੁਲਿਸ ਨੇ ਮੁਹੱਲਾ ਪੀਪਾ ਰੰਗੀ ਦੇ ਇਕ ਘਰ ਵਿਚ ਦਾਖ਼ਲ ਹੋ ਕੇ ਕੁੱਟਮਾਰ ਕਰਨ ਦੇ ਮਾਮਲੇ ਵਿਚ ਪੰਜ ਨੌਜਵਾਨਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਜਾਣਕਾਰੀ ਅਨੁਸਾਰ ਸਾਹਿਲ ਪੁੱਤਰ ਸੁਰਿੰਦਰ ਕੁਮਾਰ ਵਾਸੀ ਮੁਹੱਲਾ ਪੀਪਾ ਰੰਗੀ ਨੇ ਪੁਲਿਸ ਨੂੰ ਦੱਸਿਆ ਕਿ ਸੁਮਿਤ ਪੁੱਤਰ ਧਰਮਵੀਰ ਵਾਸੀ ਮੁਹੱਲਾ ਪੀਪਾ ਰੰਗੀ ਆਪਣੇ ਸਾਥੀਆਂ ਨਾਲ ਉਨ੍ਹਾਂ ਦੇ ਘਰ ਵਿਚ ਦਾਖ਼ਲ ਹੋਇਆ ਅਤੇ ਉਨ੍ਹਾਂ ਨਾਲ ਕੁੱਟਮਾਰ ਕੀਤੀ ਤੇ ਮੋਟਰਸਾਈਕਲ ਦੀ ਭੰਨਤੋੜ ਕੀਤੀ | ਜਿਸ ਸੰਬੰਧੀ ਪੁਲਿਸ ਨੇ ਸੁਮਿਤ ਪੁੱਤਰ ਧਰਮਵੀਰ ਵਾਸੀ ਮੁਹੱਲਾ ਪੀਪਾ ਰੰਗੀ, ਲਾਲਾ ਵਾਸੀ ਰਤਨਪੁਰਾ, ਵਿਕਰਮ ਵਾਸੀ ਰਤਨਪੁਰਾ, ਤੁਸ਼ਾਰ ਵਾਸੀ ਉਂਕਾਰ ਨਗਰ ਤੇ ਧਰਮਵੀਰ ਪੁੱਤਰ ਮੇਜਰ ਵਾਸੀ ਫਗਵਾੜਾ ਦੇ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ |