ਭੁਲੱਥ, 9 ਮਾਰਚ (ਮਨਜੀਤ ਸਿੰਘ ਰਤਨ)-ਸ਼ਿਸ਼ੂ ਮਾਡਲ ਸਕੂਲ ਭੁਲੱਥ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ | ਸਕੂਲ ਦੇ ਕਲਚਰਲ ਕਲੱਬ ਦੀ ਦੇਖ ਰੇਖ ਅਧੀਨ ਵੱਖ-ਵੱਖ ਹਾਊਸ ਦੇ ਵਲੰਟੀਅਰਾਂ ਨੇ ਮਿਲ ਕੇ ਸਕੂਲ ਦੀ ਸਵੇਰ ਦੀ ਸਭਾ 'ਚ ਮਹਿਲਾ ਦਿਵਸ ਦਾ ਆਯੋਜਨ ਕੀਤਾ | ਸਕੂਲ ਦੀਆਂ ਵਿਦਿਆਰਥਣਾਂ ਨੇ ਨਾਰੀ ਸ਼ਕਤੀ ਨੂੰ ਸਮਰਪਿਤ ਵੱਖ-ਵੱਖ ਸਪੀਚਾਂ ਪੇਸ਼ ਕੀਤੀਆਂ, ਜਿਸ 'ਚ ਵਿਮਨ ਡੇ ਦਾ ਇਤਿਹਾਸਿਕ ਪਿਛੋਕੜ ਅਤੇ ਭਾਰਤੀ ਨਾਰੀ ਦੀ ਵਰਤਮਾਨ ਆਰਥਿਕ ਮਜ਼ਬੂਤੀ ਉੱਪਰ ਚਾਨਣਾ ਪਾਇਆ | ਵਿਦਿਆਰਥੀਆਂ ਵਲੋਂ ਬਣਾਏ ਗਏ ਪੋਸਟਰਾਂ ਰਾਹੀਂ ਔਰਤਾਂ ਨੂੰ ਵੱਖ-ਵੱਖ ਆਰਥਿਕ ਗਤੀਵਿਧੀਆਂ ਵਿਚ ਭਾਗ ਲੈਂਦੇ ਦਿਖਾਇਆ ਗਿਆ | ਇਸ ਮੌਕੇ ਵਾਈਸ ਪਿ੍ੰਸੀਪਲ ਅਨੀਤਾ ਨੇ ਦੱਸਿਆ ਕਿ ਵਿੱਦਿਅਕ ਖੇਤਰ ਵਿਚ ਵਿਦਿਆਰਥਣਾਂ ਨੇ ਹਰੇਕ ਜਮਾਤ ਵਿਚ 99 ਫੀਸਦੀ ਹਰੇਕ ਜਮਾਤ ਵਿਚ ਪਹਿਲੀਆਂ ਪੁਜ਼ੀਸ਼ਨਾਂ 'ਤੇ ਆਪਣੀ ਪਕੜ ਬਣਾਈ ਹੋਈ ਹੈ | ਇਸ ਮੌਕੇ ਪਿ੍ੰਸੀਪਲ ਡਾ. ਸੁਨੀਲ ਸ਼ਰਮਾ ਨੇ ਸ਼ਿਸ਼ੂ ਮਾਡਲ ਨੂੰ ਨਾਰੀ ਸ਼ਕਤੀ ਦੀ ਵੱਡੀ ਉਦਾਹਰਨ ਦੱਸਦੇ ਹੋਏ ਨਾਰੀ ਸ਼ਕਤੀ ਦੇ ਸਨਮਾਨ ਵਿਚ ਜਾਣਕਾਰੀ ਦਿੱਤੀ ਕਿ ਸਕੂਲ ਦਾ 99.9 ਫੀਸਦੀ ਸਟਾਫ਼ ਮਹਿਲਾ ਅਧਿਆਪਕਾਂ ਦਾ ਹੈ ਅਤੇ ਲਗਪਗ ਪ੍ਰਸ਼ਾਸਨ ਪ੍ਰਬੰਧ ਤੋਂ ਲੈ ਕੇ ਵੱਖ-ਵੱਖ ਵਿਭਾਗ ਦੇ ਮੁਖੀ ਵਜੋਂ ਵੀ ਮਹਿਲਾ ਅਧਿਆਪਕਾ ਹੀ ਸੇਵਾ ਨਿਭਾ ਰਹੀਆਂ ਹਨ | ਇਸ ਮੌਕੇ ਡਾਕਟਰ ਸ਼ਰਮਾ ਵਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ 'ਤੇ ਸਭ ਨੂੰ ਵਧਾਈ ਦਿੱਤੀ ਗਈ |