23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਜਸਟਿਸ ਪ੍ਰੀਆ ਸੂਦ ਨੂੰ ਕੀਤਾ ਸਨਮਾਨਿਤ <br/>

Ad Position 21
No active advertisement
ਅਜੀਤ ਡੈਸਕ 10-03-2026
ਫਗਵਾੜਾ, 9 ਮਾਰਚ (ਹਰਜੋਤ ਸਿੰਘ ਚਾਨਾ)-ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਸਮਾਗਮ ਬਲੱਡ ਬੈਂਕ ਗੁਰੂ ਹਰਗੋਬਿੰਦ ਨਗਰ ਵਿਖੇ ਕਰਵਾਇਆ | ਇਸ ਦੌਰਾਨ ਸ਼ਹਿਰ ਦੀਆਂ ਵੱਖ-ਵੱਖ ਸਮਾਜਿਕ ਜਥੇਬੰਦੀਆਂ ਵਲੋਂ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ ਸੈਸ਼ਨ ਜੱਜ ਜਸਟਿਸ ਪ੍ਰੀਆ ਸੂਦ ਨੂੰ ਜੀਵਨ ਵਿਚ ਉੱਚਾ ਮੁਕਾਮ ਹਾਸਿਲ ਕਰਨ ਵਾਲੀ ਸਫਲ ਮਹਿਲਾ ਤੇ ਸਮੂਹ ਔਰਤਾਂ ਲਈ ਪ੍ਰੇਰਣਾ ਸਰੋਤ ਹੋਣ ਦੇ ਨਾਤੇ ਸਨਮਾਨਿਤ ਕੀਤਾ | ਐਵਾਰਡ ਪ੍ਰਦਾਨ ਕਰਨ ਵਾਲਿਆਂ ਸੰਸਥਾਵਾਂ 'ਚ ਉਡਿਅਨ ਸ਼ਾਲਨੀ ਗਰੁੱਪ, ਇੰਨਰਵ੍ਹੀਲ ਕਲੱਬ, ਜੇਸੀਜ, ਰੋਟਰੀ, ਲਾਇਨਜ, ਅਲਾਇੰਸ ਕਲੱਬ, ਭਾਰਤ ਵਿਕਾਸ ਪ੍ਰੀਸ਼ਦ, ਸਿਟੀਜ਼ਨ ਰਾਈਟਸ ਫੋਰਮ, ਡਿਵਾਈਨ ਏਾਜਲ ਆਦਿ ਦੇ ਨੁਮਾਇੰਦੇ ਸ਼ਾਮਿਲ ਸਨ | ਇਸ ਮੌਕੇ ਜਸਟਿਸ ਪ੍ਰੀਆ ਸੂਦ ਨੂੰ ਸਨਮਾਨਿਤ ਕੀਤਾ | ਇਸ ਮੌਕੇ ਮਲਕੀਅਤ ਸਿੰਘ ਰਘਬੋਤਰਾ ਨੇ ਜਸਟਿਸ ਪ੍ਰੀਆ ਸੂਦ ਨੂੰ ਸਫ਼ਲ ਤੇ ਸਸ਼ਕਤ ਮਹਿਲਾ ਬਣਾਉਣ 'ਚ ਸਹਿਯੋਗ ਲਈ ਉਨ੍ਹਾਂ ਦੇ ਮਾਤਾ ਪਿਤਾ ਦੀ ਭਰਪੂਰ ਸ਼ਲਾਘਾ ਕੀਤੀ | ਸਮਾਗਮ ਦੌਰਾਨ ਮੌਜੂਦ ਰਹੇ ਰਿਟਾ. ਪਿ੍ੰਸੀਪਲ ਨੀਲਮ ਸੇਠੀ ਨੇ ਮਹਿਲਾ ਦਿਵਸ ਬਾਰੇ ਚਾਨਣਾ ਪਾਇਆ | ਸ਼ਾਲਨੀ ਉਡਿਅਨ ਗਰੁੱਪ ਦੀਆਂ ਵਿਦਿਆਰਥਣਾਂ ਆਂਚਲ ਤੇ ਮੋਨਿਕਾ ਨੇ ਮਹਿਲਾ ਦਿਵਸ ਨੂੰ ਸਮਰਪਿਤ ਖ਼ੂਬਸੂਰਤ ਕਵਿਤਾਵਾਂ ਪੜ੍ਹੀਆਂ | ਅਖੀਰ 'ਚ ਜਸਟਿਸ ਪ੍ਰੀਆ ਸੂਦ ਨੇ ਸਨਮਾਨ ਲਈ ਸਮੂਹ ਪਤਵੰਤਿਆਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਔਰਤਾਂ ਨੂੰ ਅੱਗੇ ਵਧਾਉਣ ਲਈ ਰੋਜ਼ਾਨਾ ਹੀ ਮਹਿਲਾ ਦਿਵਸ ਮਨਾਉਂਦੇ ਹੋਏ ਉਨ੍ਹਾਂ ਨੂੰ ਉਤਸ਼ਾਹਿਤ ਕਰਨ ਦੀ ਲੋੜ ਹੈ | ਉਨ੍ਹਾਂ ਨੇ ਆਪਣੇ ਜੀਵਨ ਤੇ ਸੰਘਰਸ਼ਾਂ ਦੇ ਤਜਰਬੇ ਵੀ ਸਾਂਝੇ ਕੀਤੇ | ਇਸ ਮੌਕੇ ਡਾ. ਜੇ. ਐਸ. ਵਿਰਕ, ਲਾਇਨ ਮੁਕੇਸ਼ ਭਾਟੀਆ, ਲਾਇਨ ਸਰਬਜੀਤ ਸਿੰਘ, ਡਾ. ਅਸ਼ੋਕ ਗੁੰਬਰ, ਸਾਕਸ਼ੀ ਵਧਾਵਨ, ਨੇਹਾ ਗੁਪਤਾ, ਵੀ. ਪੀ. ਸਿੰਘ ਅਰੋੜਾ, ਰਵਿੰਦਰ ਗੁਲਾਟੀ, ਹਰਬੰਸ ਲਾਲ, ਭਾਰਤੀ ਰਾਓ, ਬਰਿਜ ਕੁਮਾਰੀ, ਲਾਇਨ ਸੁਸ਼ੀਲ ਸ਼ਰਮਾ, ਨੇਹਾ ਗੁਪਤਾ, ਲਾਇਨ ਅਸ਼ਵਨੀ ਸ਼ਰਮਾ, ਹੇਮੰਤ ਗੁਪਤਾ, ਐਸ.ਸੀ.ਚਾਵਲਾ, ਕੁਲਦੀਪ ਦੁੱਗਲ, ਰੂਪ ਲਾਲ, ਵੰਦਨਾ ਸ਼ਰਮਾ, ਮੋਹਨ ਲਾਲ ਤਨੇਜਾ, ਸੁਧਾ ਬੇਦੀ, ਡਾ. ਨੀਲਮ, ਸਵਿਤਾ ਭੱਲਾ, ਪ੍ਰੀਤੀ ਵਧਵਾ, ਕੌਂਸਲਰ ਪਰਵਿੰਦਰ ਕੌਰ ਰਗਬੋਤਰਾ, ਪਦਮ ਕੁਮਾਰ, ਚੰਦਰ ਮੋਹਨ ਸ਼ਰਮਾ, ਜਤਿੰਦਰ ਅਗਰਵਾਲ, ਰਮੇਸ਼ ਅਗਰਵਾਲ, ਸੁਧੀਰ ਸ਼ਰਮਾ, ਨਰਿੰਦਰ ਸਿੰਘ ਆਦਿ ਸ਼ਾਮਿਲ ਸਨ |

Ad Position 22
No active advertisement
ਪਿਛਲੀ ਖ਼ਬਰ ਬਲਾਕ ਨਡਾਲਾ ਦੀਆਂ ਆਂਗਣਵਾੜੀ ਵਰਕਰਾਂ ਦੀ 'ਪੋਸ਼ਣ ਵੀ ਪੜ੍ਹਾਈ ਵੀ' ਸੰਬੰਧੀ ਭੁਲੱਥ 'ਚ 3 ਦਿਨਾਂ ਟ੍ਰੇਨਿੰਗ ਪ੍ਰੋਗਰਾਮ ਸ... ਅਗਲੀ ਖ਼ਬਰ ਸ਼ਿਸ਼ੂ ਮਾਡਲ ਸਕੂਲ ਭੁਲੱਥ ਵਿਖੇ ਮਨਾਇਆ ਅੰਤਰਰਾਸ਼ਟਰੀ ਮਹਿਲਾ ਦਿਵਸ <br/>
Ad Position 24