23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

ਬਲਾਕ ਨਡਾਲਾ ਦੀਆਂ ਆਂਗਣਵਾੜੀ ਵਰਕਰਾਂ ਦੀ 'ਪੋਸ਼ਣ ਵੀ ਪੜ੍ਹਾਈ ਵੀ' ਸੰਬੰਧੀ ਭੁਲੱਥ 'ਚ 3 ਦਿਨਾਂ ਟ੍ਰੇਨਿੰਗ ਪ੍ਰੋਗਰਾਮ ਸ਼ੁਰੂ

Ad Position 21
No active advertisement
ਆਂਗਣਵਾੜੀ ਵਰਕਰਾਂ ਟ੍ਰੇਨਿੰਗ ਪ੍ਰੋਗਰਾਮ ਵਿਚ ਭਾਗ ਲੈਂਦੀਆਂ ਹੋਈਆਂ | ਤਸਵੀਰ : ਸਿੱਧੂ <br/> 10-03-2026
ਭੁਲੱਥ, 9 ਮਾਰਚ (ਮੇਹਰ ਚੰਦ ਸਿੱਧੂ)-ਸਮਾਜਿਕ ਸੁਰੱਖਿਆ ਤੇ ਮਹਿਲਾ ਤੇ ਬਾਲ ਵਿਕਾਸ ਵਿਭਾਗ ਪੰਜਾਬ ਚੰਡੀਗੜ੍ਹ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਤੇ ਜ਼ਿਲ੍ਹਾ ਪ੍ਰੋਗਰਾਮ ਅਫਸਰ ਕਪੂਰਥਲਾ ਦੀ ਅਗਵਾਈ ਹੇਠ ਸੀ. ਡੀ. ਪੀ. ਓ. ਦਫ਼ਤਰ ਭੁਲੱਥ ਵਿਖੇ ਪੋਸ਼ਣ ਅਭਿਆਨ ਅਧੀਨ 'ਪੋਸ਼ਣ ਵੀ ਪੜ੍ਹਾਈ ਵੀ' ਸੰਬੰਧੀ ਤਿੰਨ ਦਿਨਾਂ ਟ੍ਰੇਨਿੰਗ ਪ੍ਰੋਗਰਾਮ 9 ਤੋਂ 11 ਮਾਰਚ ਤੱਕ ਕਰਵਾਇਆ ਜਾ ਰਿਹਾ ਹੈ | ਇਸ ਟ੍ਰੇਨਿੰਗ ਦਾ ਦੂਜਾ ਬੈਚ 12 ਤੋਂ 14 ਮਾਰਚ ਤੱਕ ਕਰਵਾਇਆ ਜਾਣਾ ਹੈ | ਟ੍ਰੇਨਿੰਗ ਦਾ ਮੁੱਖ ਉਦੇਸ਼ ਆਂਗਣਵਾੜੀ ਵਰਕਰਾਂ ਨੂੰ ਅਰਲੀ ਚਾਇਲਡਹੁਡ ਕੇਅਰ ਐਂਡ ਐਜੂਕੇਸ਼ਨ ਤੇ ਰਾਸ਼ਟਰੀ ਸਿੱਖਿਆ ਨੀਤੀ ਅਧੀਨ ਬੱਚਿਆਂ ਦੇ ਸਮੂਹਿਕ ਵਿਕਾਸ ਲਈ ਤਿਆਰ ਕਰਨਾ ਹੈ, ਟ੍ਰੇਨਿੰਗ ਦੌਰਾਨ ਆਂਗਣਵਾੜੀ ਵਰਕਰਾਂ ਨੂੰ ਪੋਸ਼ਣ ਵੀ ਪੜ੍ਹਾਈ ਵੀ, ਈ. ਸੀ. ਸੀ. ਈ. ਪਾਠਕ੍ਰਮ, ਨਵ ਚੇਤਨਾ ਤੇ ਆਧਾਰਸ਼ਿਲਾ ਵਰਗੇ ਮਹੱਤਵਪੂਰਨ ਹਿੱਸਿਆਂ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ, ਜੋ ਬੱਚਿਆਂ ਦੀ ਸ਼ੁਰੂਆਤੀ ਸਿੱਖਿਆ, ਪੋਸ਼ਣ ਜਾਗਰੂਕਤਾ ਤੇ ਉਨ੍ਹਾਂ ਦੇ ਸਰੀਰਕ, ਬੌਧਿਕ ਅਤੇ ਭਾਵਨਾਤਮਕ ਵਿਕਾਸ 'ਤੇ ਕੇਂਦਰਿਤ ਹਨ, ਟ੍ਰੇਨਿੰਗ ਦਾ ਪਹਿਲਾ ਸੈਸ਼ਨ ਪ੍ਰਥਮ ਟੀਮ ਵਲੋਂ ਕਰਵਾਇਆ ਗਿਆ, ਜਿਸ ਵਿਚ ਵੱਖ-ਵੱਖ ਗਤੀਵਿਧੀਆਂ ਤੇ ਇੰਟਰਐਕਟਿਵ ਤਰੀਕਿਆਂ ਰਾਹੀਂ ਸਿਖਲਾਈ ਦਿੱਤੀ ਗਈ, ਇਹ ਗਤੀਵਿਧੀਆਂ ਬਹੁਤ ਹੀ ਰਚਨਾਤਮਕ ਸਨ ਤੇ ਸਾਰੇ ਭਾਗੀਦਾਰਾਂ ਨੇ ਉਤਸ਼ਾਹ ਨਾਲ ਭਾਗ ਲਿਆ ਇਸ ਟ੍ਰੇਨਿੰਗ ਪ੍ਰੋਗਰਾਮ 'ਚ ਕੁਲ 75 ਆਂਗਣਵਾੜੀ ਵਰਕਰਾਂ ਨੇ ਸੁਪਰਵਾਈਜ਼ਰਾਂ ਸਮੇਤ ਭਾਗ ਲਿਆ | ਇਹ ਟ੍ਰੇਨਿੰਗ ਆਂਗਣਵਾੜੀ ਪੱਧਰ 'ਤੇ ਬੱਚਿਆਂ ਦੀ ਪੋਸ਼ਣ ਸਥਿਤੀ, ਸ਼ੁਰੂਆਤੀ ਸਿੱਖਿਆ ਤੇ ਸਮੂਹਿਕ ਵਿਕਾਸ ਨੂੰ ਹੋਰ ਮਜ਼ਬੂਤ ਬਣਾਉਣ ਵਿਚ ਮਦਦਗਾਰ ਸਾਬਤ ਹੋਵੇਗੀ, ਟ੍ਰੇਨਿੰਗ ਦੌਰਾਨ ਬਾਲ ਵਿਕਾਸ ਪ੍ਰਾਜੈਕਟ ਅਫ਼ਸਰ ਬਲਵਿੰਦਰਜੀਤ ਸਿੰਘ, ਸੁਪਰਵਾਈਜ਼ਰ ਲਖਵਿੰਦਰ ਕੌਰ, ਕੰਵਲਜੀਤ ਕੌਰ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਬਚਾਓ ਰੈਲੀਆਂ ਕਾਰਨ ਪੰਜਾਬ ਦੀ ਸਿਆਸੀ ਫ਼ਿਜ਼ਾ 'ਚ ਤਬਦੀਲੀ ਆਈ-ਤਨਵੀਰ ਸਿੰਘ ਰੰਧਾਵਾ <br/> ਅਗਲੀ ਖ਼ਬਰ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਜਸਟਿਸ ਪ੍ਰੀਆ ਸੂਦ ਨੂੰ ਕੀਤਾ ਸਨਮਾਨਿਤ <br/>
Ad Position 24