22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-03-2026

ਸੀ.ਟੀ. ਗਰੁੱਪ ਨੇ ਮਕਸੂਦਾਂ ਕੈਂਪਸ ਵਿਖੇ ਅੰਤਰ ਵਿਭਾਗ ਅਥਲੈਟਿਕਸ ਮੀਟ ਕਰਵਾਈ

Ad Position 21
No active advertisement
ਅਜੀਤ ਡੈਸਕ 12-03-2026
ਜਲੰਧਰ, 11 ਮਾਰਚ (ਡਾ.ਜਤਿੰਦਰ ਸਾਬੀ)-ਸੀ.ਟੀ. ਗਰੁੱਪ ਆਫ ਇੰਸਟੀਚਿਊਸ਼ਨਜ਼, ਨਾਰਥ ਕੈਂਪਸ ਮਕਸੂਦਾਂ ਵਲੋਂ ਦੋ ਦਿਨਾਂ ਦਾ ਅੰਤਰ ਵਿਭਾਗ ਅਥਲੈਟਿਕਸ ਮੀਟ 2026 ਬੜੇ ਉਤਸ਼ਾਹ ਨਾਲ ਕਰਵਾਈ ਗਈ | ਪਹਿਲੇ ਦਿਨ ਦੀ ਸ਼ੁਰੂਆਤ ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀਆਂ ਵੱਲੋਂ ਕੀਤੇ ਗਏ ਸ਼ਾਨਦਾਰ ਮਾਰਚ ਪਾਸਟ ਨਾਲ ਹੋਈ | ਸਮਾਗਮ ਦਾ ਉਦਘਾਟਨ ਮੁੱਖ ਮਹਿਮਾਨ ਇੰਸਪੈਕਟਰ ਸੁਰਿੰਦਰ ਕੁਮਾਰ, ਇੰਚਾਰਜ ਸੀਆਈਏ ਸਟਾਫ, ਸੀਪੀ ਜਲੰਧਰ ਨੇ ਕੀਤਾ¢ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਖੇਡਾਂ ਵਿੱਚ ਸਰਗਰਮ ਭਾਗੀਦਾਰੀ ਲਈ ਪ੍ਰੇਰਿਤ ਕਰਦਿਆਂ ਸਿਹਤਮੰਦ ਜੀਵਨਸ਼ੈਲੀ ਦੀ ਮਹੱਤਤਾ 'ਤੇ ਜ਼ੋਰ ਦਿੱਤਾ¢ਇਸ ਤੋਂ ਬਾਅਦ ਕਈ ਟਰੈਕ ਅਤੇ ਫੀਲਡ ਮੁਕਾਬਲੇ ਅਤੇ ਮਨੋਰੰਜਕ ਖੇਡਾਂ ਕਰਵਾਈਆਂ ਗਈਆਂ, ਜਿਨ੍ਹਾਂ ਵਿੱਚ 100 ਮੀਟਰ ਦÏੜ, 200 ਮੀਟਰ ਦÏੜ, 400 ਮੀਟਰ ਦÏੜ, 800 ਮੀਟਰ ਦÏੜ, 4ਗ100 ਮੀਟਰ ਰੀਲੇ ਰੇਸ, ਲÏਾਗ ਜੰਪ, ਸ਼ਾਟ ਪੁੱਟ, ਸੈਕ ਰੇਸ, ਥ੍ਰੀ-ਲੈਗ ਰੇਸ, ਟੱਗ ਆਫ ਵਾਰ ਅਤੇ ਲੈਮਨ ਰੇਸ 'ਚ ਵਿਦਿਆਰਥੀਆਂ ਨੇ ਬੇਹੱਦ ਉਤਸ਼ਾਹ ਨਾਲ ਭਾਗ ਲਿਆ | ਦੂਜੇ ਦਿਨ ਵੱਖ-ਵੱਖ ਮੁਕਾਬਲਿਆਂ ਦੇ ਫਾਈਨਲ ਰਾਊਾਡ ਬੜੇ ਰੋਮਾਂਚਕ ਅਤੇ ਜੋਸ਼ ਨਾਲ ਕਰਵਾਏ ਗਏ¢ ਇਸ ਦÏਰਾਨ ਅਧਿਆਪਕਾਂ ਅਤੇ ਫੈਕਲਟੀ ਮੈਂਬਰਾਂ ਨੇ ਵੀ ਵਿਸ਼ੇਸ਼ ਖੇਡਾਂ ਵਿੱਚ ਭਾਗ ਲੈ ਕੇ ਵਿਦਿਆਰਥੀਆਂ ਦਾ ਹੋਸਲਾ ਵਧਾਇਆ ਅਤੇ ਮਾਹÏਲ ਨੂੰ ਹੋਰ ਵੀ ਰੰਗੀਨ ਬਣਾਇਆ¢ ਐਥਲੈਟਿਕਸ ਮੀਟ ਦਾ ਸਮਾਪਤੀ ਮੌਕੇ ਤੇ ਇੰਸਪੈਕਟਰ ਮੀਨਾ ਕੇ. ਪਵਾਰ, ਇੰਚਾਰਜ ਟ੍ਰੈਫਿਕ ਐਜੂਕੇਸ਼ਨ ਸੈਲ ਤੇ ਅੰਤਰਰਾਸ਼ਟਰੀ ਸਾਈਕਲਿਸਟ ਬਲਰਾਜ ਸਿੰਘ ਚÏਹਾਨ ਹਾਜਰ ਰਹੇ | ਇਸ ਦੋ ਦਿਨਾਂ ਦੇ ਖੇਡ ਸਮਾਗਮ ਵਿੱਚ 300 ਤੋਂ ਵੱਧ ਵਿਦਿਆਰਥੀਆਂ ਨੇ ਹਿੱਸਾ ਲਿਆ¢ ਅੰਤਿਮ ਨਤੀਜਿਆਂ ਅਨੁਸਾਰ ਕੰਪਿਊਟਰ ਸਾਇੰਸ ਐਂਡ ਇੰਜੀਨੀਅਰਿੰਗ ਵਿਭਾਗ ਨੇ ਓਵਰਆਲ ਟ੍ਰਾਫੀ ਜਿੱਤੀ, ਜਦਕਿ ਕੰਪਿਊਟਰ ਐਪਲੀਕੇਸ਼ਨ ਵਿਭਾਗ ਰਨਰ-ਅੱਪ ਰਿਹਾ¢ ਸ਼ਾਨਦਾਰ ਪ੍ਰਦਰਸ਼ਨ ਲਈ ਕੰਪਿਊਟਰ ਸਾਇੰਸ ਐਂਡ ਇੰਜੀਨੀਅਰਿੰਗ ਵਿਭਾਗ ਦੇ ਰੋਹਿਤ ਨੂੰ ਮਰਦਾਂ ਦੇ ਵਰਗ 'ਚੋ ਸਰਬੋਤਮ ਐਥਲੀਟ ਅਤੇ ਮੈਨੇਜਮੈਂਟ ਵਿਭਾਗ ਦੀ ਜੰਨਤ ਨੂੰ ਮਹਿਲਾ ਵਰਗ 'ਚੋ ਸਰਬੋਤਮ ਐਥਲੀਟ ਘੋਸ਼ਿਤ ਕੀਤਾ ਗਿਆ¢ਸੀਟੀ ਗਰੁੱਪ ਦੇ ਚੇਅਰਮੈਨ ਸਰਦਾਰ ਚਰਨਜੀਤ ਸਿੰਘ ਚੰਨੀ ਨੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ | ਸੀਟੀ ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਪ੍ਰੋ. ਡਾ. ਮਨਬੀਰ ਸਿੰਘ ਨੇ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਵਿਦਿਆਰਥੀਆਂ ਨੂੰ ਪੜ੍ਹਾਈ ਅਤੇ ਸਰੀਰਕ ਤੰਦਰੁਸਤੀ ਵਿਚ ਸੰਤੁਲਨ ਬਣਾਈ ਰੱਖਣ ਦੇ ਨਾਲ-ਨਾਲ ਨੇਤਿ੍ਤਵ ਗੁਣਾਂ ਨੂੰ ਵੀ ਵਿਕਸਿਤ ਕਰਨ ਵਿੱਚ ਮਦਦ ਕਰਦੇ ਹਨ¢ਐਗਜ਼ਿਕਿਊਟਿਵ ਡਾਇਰੈਕਟਰ ਡਾ. ਨਿਤਿਨ ਟੰਡਨ ਤੇ ਕੈਂਪਸ ਡਾਇਰੈਕਟਰ ਡਾ. ਅਨੁਰਾਗ ਸ਼ਰਮਾ ਨੇ ਜੇਤੂਆਂ ਨੂੰ ਵਧਾਈ ਦਿੱਤੀ |
Ad Position 22
No active advertisement
ਪਿਛਲੀ ਖ਼ਬਰ ਐਸ. ਕੇ. ਐਮ. (ਗੈਰ ਸਿਆਸੀ) ਵਲੋਂ 19 ਨੂੰ ਸਰਕਾਰ ਦੇ ਪੁਤਲੇ ਸਾੜਨ ਦਾ ਐਲਾਨ ਅਗਲੀ ਖ਼ਬਰ ਸਫ਼ਾਈ ਪ੍ਰਬੰਧ ਠੀਕ ਨਾ ਹੋਣ ਕਾਰਨ ਮਾਨਸਿਕ ਸੰਤਾਪ ਹੰਢਾਅ ਰਹੇ ਨੰਗਲ ਦੇ ਲੋਕ
Ad Position 24