22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-03-2026

ਐਸ. ਕੇ. ਐਮ. (ਗੈਰ ਸਿਆਸੀ) ਵਲੋਂ 19 ਨੂੰ ਸਰਕਾਰ ਦੇ ਪੁਤਲੇ ਸਾੜਨ ਦਾ ਐਲਾਨ

Ad Position 21
No active advertisement
ਅਜੀਤ ਡੈਸਕ 12-03-2026
ਜਲੰਧਰ, 11 ਮਾਰਚ (ਜਸਪਾਲ ਸਿੰਘ)-ਐਸ. ਕੇ. ਐਮ. ਗੈਰ ਸਿਆਸੀ (ਭਾਰਤ) ਪੰਜਾਬ ਅਤੇ ਹਰਿਆਣਾ ਚੈਪਟਰ ਦੀ ਦੇਸ਼ ਭਗਤ ਯਾਦਗਾਰੀ ਹਾਲ ਵਿਖੇ ਮੀਟਿੰਗ ਹੋਈ, ਜਿਸ 'ਚ ਕੇਂਦਰ, ਸੂਬਾ ਸਰਕਾਰਾਂ ਅਤੇ ਪੂੰਜੀ ਪਤੀਆਂ ਦੇ ਕਿਸਾਨਾਂ ਮਜ਼ਦੂਰਾਂ ਦੇ ਉੱਪਰ ਹੋ ਰਹੇ ਆਰਥਿਕ ਹਮਲਿਆਂ ਨੂੰ ਰੋਕਣ ਵਾਸਤੇ ਦੇਸ਼ ਵਿਆਪੀ ਏਕਤਾ ਨੂੰ ਅੱਗੇ ਵਧਾਉਂਦੇ ਹੋਏ ਆਉਣ ਵਾਲੀ 1 ਅਪ੍ਰੈਲ ਨੂੰ ਕੁਰੂਕਸ਼ੇਤਰ ਹਰਿਆਣਾ ਵਿਖੇ ਕਿਸਾਨ ਮਜ਼ਦੂਰ ਮੋਰਚਾ ਭਾਰਤ ਅਤੇ ਹਰਿਆਣਾ ਕਿਸਾਨ ਮਜ਼ਦੂਰ ਸੰਘਰਸ਼ ਮੋਰਚੇ ਦੇ ਨਾਲ ਏਕਤਾ ਲਈ ਮੀਟਿੰਗ ਕੀਤੀ ਜਾਵੇਗੀ | ਕਿਸਾਨ ਅੰਦੋਲਨ ਭਾਗ-2 ਦੇ 'ਚ ਸ਼ੰਭੂ, ਖਨੌਰੀ ਅਤੇ ਰਤਨਪੁਰਾ ਮੋਰਚੇ 'ਤੇ ਪੰਜਾਬ ਵਲੋਂ ਕੀਤੇ ਗਏ ਕਹਿਰ, ਜ਼ਬਰ, ਤਸ਼ੱਦਦ ਅਤੇ ਕਿਸਾਨਾਂ ਦੀਆਂ ਟਰਾਲੀਆਂ ਅਤੇ ਹੋਰ ਸਮਾਨ ਦੀ ਕੀਤੀ ਗਈ ਲੁੱਟ ਦੇ ਖਿਲਾਫ ਹਰਿਆਣਾ ਅਤੇ ਪੰਜਾਬ ਵਿਖੇ 19 ਮਾਰਚ ਨੂੰ ਮੁੱਖ ਮੰਤਰੀ ਦੇ ਪੁਤਲੇ ਫੂਕੇ ਜਾਣਗੇ | ਭਾਰਤ ਵਲੋਂ ਅਮਰੀਕਾ ਨਾਲ ਕੀਤੇ ਗਏ ਕਰ ਮੁਕਤ ਵਪਾਰ ਸਮਝੌਤੇ, ਬਿਜਲੀ ਸੋਧ ਬਿਲ 2025, ਸੀਡ ਬਿੱਲ ਅਤੇ ਕਿਸਾਨ ਅੰਦੋਲਨ ਭਾਗ-1 ਅਤੇ ਭਾਗ-2 ਦੀਆਂ ਰਹਿੰਦੀਆਂ ਮੰਗਾਂ ਐਮ.ਐਸ.ਪੀ. ਖਰੀਦ ਗਰੰਟੀ ਕਾਨੂੰਨ, ਕਿਸਾਨਾਂ ਮਜਦੂਰਾਂ ਦੀ ਸੰਪੂਰਨ ਕਰਜ਼ਾ ਮਾਫੀ, ਸਵਆਮੀਨਾਥਨ ਰਿਪੋਰਟ ਲਾਗੂ ਕਰਵਾਏ ਆਦਿ ਮੰਗਾਂ ਨੂੰ ਲੈ ਕੇ ਐਸ.ਕੇ.ਐਮ. ਗੈਰ ਸਿਆਸੀ ਵਲੋਂ ਪੰਜਾਬ ਅਤੇ ਹਰਿਆਣਾ ਵਿੱਚ ਲੜੀਵਾਰ ਟੋਲ ਪਲਾਜ਼ੇ ਪਰਚੀ ਮੁਕਤ ਕੀਤੇ ਜਾਣਗੇ | ਜਿਸ ਤਹਿਤ 27 ਮਾਰਚ ਨੂੰ ਲਾਡੋਵਾਲ ਟੋਲ ਪਲਾਜ਼ਾ ਲੁਧਿਆਣਾ, 3 ਨੂੰ ਅਪ੍ਰੈਲ ਕੱਥੂ ਨੰਗਲ ਟੋਲ ਪਲਾਜਾ ਅੰਮਿ੍ਤਸਰ, 6 ਅਪ੍ਰੈਲ ਨੂੰ ਉਸਮਾ ਟੋਲ ਪਲਾਜਾ ਤਰਨ ਤਾਰਨ, 10 ਅਪ੍ਰੈਲ ਅੰਮਿ੍ਤਸਰ ਦਿੱਲੀ ਰੋਡ ਜੰਡਿਆਲਾ ਟੋਲ ਪਲਾਜਾ ਸਵੇਰੇ 11 ਵਜੇ ਤੋਂ ਲੈ ਕੇ 3 ਵਜੇ ਤੱਕ ਪਰਚੀ ਮੁਕਤ ਕੀਤੇ ਜਾਣਗੇ ਤੇ ਇਹ ਸੰਘਰਸ਼ ਲੜੀਵਾਰ ਅੱਗੇ ਵੀ ਜਾਰੀ ਰਹੇਗਾ | ਇਸ ਮੌਕੇ ਇੰਦਰਜੀਤ ਸਿੰਘ ਕੋਟਬੁੱਢਾ, ਸੁਖਜੀਤ ਸਿੰਘ ਹਰਦੋਚੰਡੇ, ਲਖਵਿੰਦਰ ਸਿੰਘ ਅÏਲਖ, ਗੁਰਿੰਦਰ ਸਿੰਘ ਭੰਗੂ, ਗੁਰਸੇਵਕ ਸਿੰਘ ਧਾਲੀਵਾਲ, ਹਰਨੇਕ ਸਿੰਘ ਲਾਧੀਆਂ ਕਰਨੈਲ ਸਿੰਘ ਜੋਗੇਵਾਲਾ, ਮੁਖਬਾਲ ਸਿੰਘ ਪਿਰੋਜਪੁਰ, ਮੁਖਤਿਆਰ ਸਿੰਘ, ਮਨਜੀਤ ਸਿੰਘ, ਗੁਰਮੇਲ ਸਿੰਘ, ਜਸਪਾਲ ਸਿੰਘ ਆਦਿ ਕਿਸਾਨ ਆਗੂ ਹਾਜ਼ਰ ਸਨ ¢
Ad Position 22
No active advertisement
ਪਿਛਲੀ ਖ਼ਬਰ 74ਵੀਂ ਸਰਬ ਭਾਰਤੀ ਪੁਲਿਸ ਅਥਲੈਟਿਕਸ ਕਲੱਸਟਰ ਦੇ 400 ਮੀਟਰ ਮਹਿਲਾ ਹਰਡਲਜ਼ ਮੁਕਾਬਲੇ 'ਚੋਂ ਪੰਜਾਬ ਪੁਲਿਸ ਦੀ ਵੀਰਪਾਲ ਕ... ਅਗਲੀ ਖ਼ਬਰ ਸੀ.ਟੀ. ਗਰੁੱਪ ਨੇ ਮਕਸੂਦਾਂ ਕੈਂਪਸ ਵਿਖੇ ਅੰਤਰ ਵਿਭਾਗ ਅਥਲੈਟਿਕਸ ਮੀਟ ਕਰਵਾਈ
Ad Position 24