ਜਲੰਧਰ, 11 ਮਾਰਚ (ਡਾ.ਜਤਿੰਦਰ ਸਾਬੀ)-74ਵੀਂ ਸਰਬ ਭਾਰਤੀ ਪੁਲਿਸ ਅਥਲੈਟਿਕਸ ਕਲੱਸਟਰ-2025-26 ਜੋ ਕਿ ਪੀ.ਏ.ਪੀ. ਹੈਡਕੁਆਟਰ, ਜਲੰਧਰ ਵਿਖੇ ਕਰਵਾਇਆ ਜਾ ਰਿਹਾ ਹੈ ਦੇ ਚੌਥੇ ਦਿਨ ਦੇ ਅਥਲੈਟਿਕਸ ਈਵੈਂਟਸ ਸਪੋਰਟਸ ਕਾਲਜ, ਜਲੰਧਰ ਵਿਖੇ ਕਰਵਾਏ ਗਏ | ਇਸ ਦੇ 400 ਮੀਟਰ ਹਰਲਡਜ਼ ਮਹਿਲਾ ਵਰਗ 'ਚ ਪੰਜਾਬ ਪੁਲਿਸ ਦੀ ਵੀਰਪਾਲ ਕੌਰ ਨੇ ਪਹਿਲਾ ਸਥਾਨ, ਯੂ.ਪੀ. ਪੁਲਿਸ ਦੀ ਲਵਲੀ ਰਾਜਪੂਤ ਨੇ ਦੂਜਾ ਸਥਾਨ ਅਤੇ ਬੀ.ਐਸ.ਐਫ. ਦੀ ਅਲੀਨਾ ਨੇ ਤੀਜਾ ਸਥਾਨ ਹਾਸਿਲ ਕੀਤਾ | ਲੌਗ ਜੰਪ ਮਹਿਲਾ ਵਰਗ 'ਚੋ ਅਸਾਮ ਰਾਈਫਲ ਦੀ ਰਿੰਪੀ ਨੇ ਪਹਿਲਾ ਸਥਾਨ, ਯੂ.ਪੀ. ਪੁਲਿਸ ਦੀ ਨਿਧੀ ਨੇ ਦੂਜਾ ਸਥਾਨ ਅਤੇ ਸੀ.ਆਈ.ਐਸ.ਐਫ. ਪਿ੍ਆ ਨੇ ਤੀਜਾ ਸਥਾਨ ਹਾਸਲ ਕੀਤਾ | ਲੌਂਗ ਜੰਪ ਪੁਰਸ਼ ਵਰਗ ਵਿੱਚ ਯੂ.ਪੀ. ਦੇ ਆਰੀਅਨ ਪੁਲਿਸ ਨੇ ਪਹਿਲਾ ਅਤੇ ਮੁਹੰਮਦ ਸ਼ਾਹਰੂਖ ਨੇ ਦੂਜਾ ਸਥਾਨ, ਕੇਰਲਾ ਪੁਲਿਸ ਦੇ ਸਿਰਾਜੂਦੀਨ ਨੇ ਤੀਜਾ ਸਥਾਨ ਹਾਸਲ ਕੀਤਾ | 400 ਮੀਟਰ ਹਰਡਲਜ਼ ਪੁਰਸ਼ ਵਰਗ ਵਿੱਚ ਕੇਰਲਾ ਪੁਲਿਸ ਦੇ ਅਰਜਨ ਨੇ ਪਹਿਲਾ ਸਥਾਨ, ਐਸ.ਐਸ.ਬੀ. ਦੇ ਕੂਨਾਲ ਨੇ ਦੂਜਾ ਸਥਾਨ ਅਤੇ ਸੀ.ਆਈ.ਐਸ.ਐਫ. ਕਾਰਤਿਕ ਨੇ ਤੀਜਾ ਸਥਾਨ ਹਾਸਲ ਕੀਤਾ | ਹਾਈ ਜੰਪ ਮਹਿਲਾ ਵਰਗ ਵਿੱਚ ਕੇਰਲਾ ਪੁਲਿਸ ਦੀ ਅਨਰੀਥਾ ਸੋਮਰਾਜ ਨੇ ਪਹਿਲਾ ਸਥਾਨ, ਮਹਾਰਾਸ਼ਟਰਾ ਪੁਲਿਸ ਦੀ ਸ਼ੀਤਲ ਨੇ ਦੂਜਾ ਅਤੇ ਸੀ.ਆਈ.ਐਸ.ਐਫ.ਦੀ ਸੀਤਾ ਕੁਮਾਰੀ ਨੇ ਤੀਜਾ ਸਥਾਨ ਹਾਸਲ ਕੀਤਾ | ਡਿਸਕਸ ਥਰੋਅ ਪੁਰਸ਼ ਵਰਗ ਵਿੱਚ ਯੂ.ਪੀ. ਪੁਲਿਸ ਨੇ ਪਹਿਲਾ ਸਥਾਨ, ਬੀ.ਐਸ.ਐਫ. ਨੇ ਦੂਜਾ ਸਥਾਨ ਅਤੇ ਪੰਜਾਬ ਪੁਲਿਸ ਨੇ ਤੀਜਾ ਸਥਾਨ ਹਾਸਲ ਕੀਤਾ | ਜੈਵਲਿਨ ਥਰੋਅ ਮਹਿਲਾ ਵਰਗ ਵਿੱਚ ਸੀ.ਆਈ.ਐਸ.ਐਫ. ਨੇ ਪਹਿਲਾ ਸਥਾਨ, ਬੀ.ਐਸ.ਐਫ. ਨੇ ਦੂਜਾ ਸਥਾਨ, ਸੀ.ਆਈ.ਐਸ.ਐਫ. ਨੇ ਤੀਜਾ ਸਥਾਨ ਹਾਸਲ ਕੀਤਾ | 10 ਕਿਲੋਮੀਟਰ ਵਾਕ ਮਹਿਲਾ ਵਰਗ ਵਿੱਚ ਯੂ.ਪੀ. ਪੁਲਿਸ ਨੇ ਪਹਿਲਾ ਸਥਾਨ, ਸੀ.ਆਈ.ਐਸ.ਐਫ. ਨੇ ਦੂਜਾ ਸਥਾਨ, ਐਸ.ਐਸ.ਬੀ. ਨੇ ਤੀਜਾ ਸਥਾਨ ਹਾਸਲ ਕੀਤਾ | 20 ਕਿਲੋਮੀਟਰ ਵਾਕ ਪੁਰਸ਼ ਵਰਗ ਵਿੱਚ ਐਸ.ਐਸ.ਬੀ. ਪਹਿਲਾ ਸਥਾਨ, ਉਤਰਾਖੰਡ ਪੁਲਿਸ ਨੇ ਦੂਜਾ ਸਥਾਨ ਅਤੇ ਪੰਜਾਬ ਪੁਲਿਸ ਨੇ ਤੀਜਾ ਸਥਾਨ ਹਾਸਲ ਕੀਤਾ | 5000 ਮੀਟਰ ਪੁਰਸ਼ ਵਰਗ ਵਿੱਚ ਯੂ.ਪੀ. ਪੁਲਿਸ ਨੇ ਪਹਿਲਾ ਸਥਾਨ, ਰਾਜਸਥਾਨ ਪੁਲਿਸ ਨੇ ਦੂਜਾ ਸਥਾਨ ਅਤੇ ਬੀ.ਐਸ.ਐਫ. ਨੇ ਤੀਜਾ ਸਥਾਨ ਹਾਸਲ ਕੀਤਾ | ਅਥਲੈਟਿਕਸ ਈਵੈਂਟਾਂ ਦਾ ਇਨਾਮ ਵੰਡ ਮੁੱਖ ਮਹਿਮਾਨ ਗੁਰਤੇਜਿੰਦਰ ਸਿੰਘ ਔਲਖ, ਕਮਾਡੈਂਟ-ਕਮ-ਸਪੋਰਟਸ ਸਕੱਤਰ, ਪੰਜਾਬ ਪੁਲਿਸ, ਸਤਵੀਰ ਸਿੰਘ ਅਟਵਾਲ, ਕਮਾਡੈਂਟ ਸੱਤਵੀਂ ਆਈ.ਆਰ.ਬੀ. ਅਤੇ ਉਲੰਪੀਅਨ ਮਨਜੀਤ ਕੌਰ, ਐਸ.ਪੀ ਵੱਲੋਂ ਕੀਤੀ ਗਈ | ਸਾਈਕਲਿੰਗ ਵਿਅਕਤੀਗਤ ਰੋਡ ਰੇਸ ਮੈਕਡੋਨਲਡ ਤੋਂ ਜਮਸ਼ੇਰ ਰੋਡ (ਨਕੋਦਰ ਬਾਈਪਾਸ), ਜਲੰਧਰ ਕਰਵਾਏ ਗਏ | ਸਾਈਕਲਿੰਗ ਖੇਡ ਵਿੱਚ 50 ਕਿਲੋਮੀਟਰ ਏਲੀਟ ਪੁਰਸ਼ ਵਰਗ ਵਿੱਚ ਯੁ.ਪੀ. ਪੁਲਿਸ ਨੇ ਪਹਿਲਾ ਸਥਾਨ, ਕਰਨਾਟਕਾ ਪੁਲਿਸ ਨੇ ਦੂਜਾ ਅਤੇ ਐਸ.ਐਸ.ਬੀ. ਨੇ ਤੀਜਾ ਸਥਾਨ ਹਾਸਲ ਕੀਤਾ | 30 ਕਿਲੋਮੀਟਰ ਏਲੀਟ ਮਹਿਲਾ ਵਰਗ ਵਿੱਚ ਯੂ.ਪੀ. ਪੁਲਿਸ ਨੇ ਪਹਿਲਾ, ਦੂਜਾ ਸਥਾਨ ਰਾਜਸਥਾਨ ਪੁਲਿਸ ਅਤੇ ਬੀ.ਐਸ.ਐਫ. ਨੇ ਤੀਜਾ ਸਥਾਨ ਹਾਸਲ ਕੀਤਾ | ਸਾਈਕਲਿੰਗ ਈਵੈਂਟਾਂ ਦੀ ਇਨਾਮਾਂ ਦੀ ਵੰਡ ਮੁੱਖ ਮਹਿਮਾਨ ਸੁਸ਼ੀਲ ਕੁਮਾਰ, ਡੀ.ਐਸ.ਪੀ. ਤੀਜੀ ਆਈ.ਆਰ.ਬੀ. ਵੱਲੋਂ ਕੀਤੀ ਗਈ |