22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-03-2026

ਡੀ.ਏ.ਵੀ. ਕਾਲਜ ਕੋਆਰਡੀਨੇਸ਼ਨ ਕਮੇਟੀ ਨਾਨ ਟੀਚਿੰਗ ਵਲੋਂ ਹੱਕੀ ਮੰਗਾਂ ਲਈ ਰੋਸ ਪ੍ਰਦਰਸ਼ਨ

Ad Position 21
No active advertisement
ਅਜੀਤ ਡੈਸਕ 12-03-2026
ਜਲੰਧਰ, 11 ਮਾਰਚ (ਡਾ.ਜਤਿੰਦਰ ਸਾਬੀ)-ਡੀ.ਏ.ਵੀ ਕਾਲਜ ਕੋਆਰਡੀਨੇਸ਼ਨ ਨਾਨ ਟੀਚਿੰਗ ਕਮੇਟੀ ਦੇ ਤਿੰਨੋ ਕਾਲਜਾਂ ਦੇ ਕਰਮਚਾਰੀਆ ਨੇ ਅੱਜ ਆਪਣੀਆਂ ਹੱਕੀ ਮੰਗਾਂ ਲਈ ਕਾਲਜ ਪ੍ਰਬੰਧਕ ਕਮੇਟੀ ਖਿਲਾਫ ਧਰਨਾ ਦਿੱਤਾ ਤੇ ਰੋਸ ਪ੍ਰਦਰਸ਼ਨ ਕੀਤਾ | ਇਸ ਮੌਕੇ ਤੇ ਐਚ.ਡੀ ਸ਼ਰਮਾਂ, ਰਾਜਾ ਯਾਦਵ ਤੇ ਸ਼੍ਰੀਮਤੀ ਸੋਨੀਆ ਨੇ ਆਪਣੀਆਂ ਹੱਕੀ ਮੰਗਾਂ ਸਬੰਧੀ ਦੱਸਿਆ ਕਿ ਪ੍ਰਬੰਧਕੀ ਕਮੇਟੀ ਵੱਲੋਂ ਪੰਜਾਬ ਦੇ ਸਾਰੇ ਕਾਲਜਾਂ ਦੇ ਕਰਮਚਾਰੀਆਂ ਨੂੰ 6ਵੇਂ ਪੇਅ ਕਮਿਸ਼ਨ ਅਨੁਸਾਰ ਗਰੇਡ ਦੇ ਦਿੱਤਾ ਹੈ ਪਰ ਤਿੰਨ ਕਾਲਜਾਂ ਦੇ 22 ਕਰਮਚਾਰੀਆਂ ਨਾਲ ਵਿਤਕਰਾ ਕਰਦੇ ਹੋਏ ਉਨ੍ਹਾਂ ਨੂੰ ਇਹ ਨਹੀ ਦਿੱਤਾ ਗਿਆ ਹੈ | ਇਹ ਕਰਮਚਾਰੀ ਪਿਛਲੇ 6 ਮਹੀਨਿਆਂ ਤੋਂ ਆਪਣੀਆਂ ਹੱਕੀ ਮੰਗਾਂ ਲਈ ਜੱਦੋ ਜਹਿਦ ਕਰ ਰਹੇ ਹਨ ਤੇ ਪ੍ਰਬੰਧਕ ਕਮੇਟੀ ਨਾਲ ਰਾਬਤਾ ਕਰ ਰਹੇ ਹਨ ਪਰ ਉਨ੍ਹਾਂ ਨੂੰ ਨਿਰਾਸ਼ਾ ਪੱਲੇ ਪਈ ਹੈ | ਇਸ ਮੌਕੇ ਤੇ ਰੋਸ ਧਰਨੇ ਤੇ ਬੈਠੇ ਕਰਮਚਾਰੀਆਂ ਨੇ ਧਮਕੀ ਦਿੱਤੀ ਜੇ ਕਰ ਸਾਡੀਆਂ ਮੰਗਾਂ ਤੇ ਪ੍ਰਬੰਧਕ ਕਮੇਟੀ ਵੱਲੋਂ ਕੋਈ ਗੌਰ ਨਾ ਕੀਤਾ ਗਿਆ ਤਾਂ ਅਸੀ ਸੰਘਰਸ਼ ਨੂੰ ਹੋਰ ਤੇਜ ਕਰਨ ਲਈ ਮਜਬੂਰ ਹੋਵਾਂਗੇ |
Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਜਲੰਧਰ ਸ਼ਹਿਰੀ ਦੇ ਨਵ-ਨਿਯੁਕਤ ਅਹੁਦੇਦਾਰਾਂ ਦਾ ਸਨਮਾਨ ਅਗਲੀ ਖ਼ਬਰ 74ਵੀਂ ਸਰਬ ਭਾਰਤੀ ਪੁਲਿਸ ਅਥਲੈਟਿਕਸ ਕਲੱਸਟਰ ਦੇ 400 ਮੀਟਰ ਮਹਿਲਾ ਹਰਡਲਜ਼ ਮੁਕਾਬਲੇ 'ਚੋਂ ਪੰਜਾਬ ਪੁਲਿਸ ਦੀ ਵੀਰਪਾਲ ਕ...
Ad Position 24