ਜਲੰਧਰ, 5 ਅਪ੍ਰੈਲ (ਜਸਪਾਲ ਸਿੰਘ)-ਸੰਤ ਨਿਰੰਜਨ ਦਾਸ ਬੱਲਾਂ ਵਾਲੇ ਵਿਸ਼ੇਸ਼ ਤੌਰ 'ਤੇ ਸੀਨੀਅਰ ਕਾਂਗਰਸੀ ਆਗੂ ਅਸ਼ਵਨ ਭੱਲਾ ਦੇ ਭੋਗਪੁਰ ਸਥਿਤ ਦਫਤਰ ਵਿਖੇ ਪੁੱਜੇ, ਸੰਗਤਾਂ ਵਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ | ਇਸ ਮੌਕੇ ਅਸ਼ਵਨ ਭੱਲਾ ਤੇ ਉਨ੍ਹਾਂ ਦੇ ਸਾਥੀਆਂ ਨੇ ਸੰਤ ਨਿਰੰਜਨ ਦਾਸ ਦਾ ਸਵਾਗਤ ਕਰਦਿਆਂ ਕਿਹਾ ਕਿ ਉਨ੍ਹਾਂ ਵਲੋਂ ਮਨੁੱਖਤਾ ਦੀ ਸੇਵਾ ਲਈ ਕੀਤੇ ਜਾ ਰਹੇ ਕੰਮ ਸਮਾਜ ਲਈ ਮਿਸਾਲ ਹਨ | ਇਸ ਮੌਕੇ ਉਨ੍ਹਾਂ ਸੰਤਾਂ ਕੋਲੋਂ ਆਸ਼ੀਰਵਾਦ ਲਿਆ ਤੇ ਆਪਣੇ ਸਮਾਜ ਸੇਵਾ ਦੇ ਮਿਸ਼ਨ ਨੂੰ ਭਵਿੱਖ 'ਚ ਵੀ ਜਾਰੀ ਰੱਖਣ ਲਈ ਆਪਣਾ ਸੰਕਲਪ ਦੁਹਰਾਇਆ | ਇਸ ਮੌਕੇ ਸੰਤ ਨਿਰੰਜਨ ਦਾਸ ਨੇ ਸੰਗਤਾਂ ਨੂੰ ਮਨੁੱਖਤਾ ਦੀ ਸੇਵਾ ਲਈ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਕਿਸੇ ਦੂਜੇ ਇਨਸਾਨ ਦੇ ਕੰਮ ਆਉਣਾ ਹੀ ਸੱਚੀ ਸੇਵਾ ਹੈ | ਇਸ ਮੌਕੇ ਡੇਰਾ ਬੱਲਾਂ ਤੋਂ ਦਵਿੰਦਰ, ਰਾਜ ਕੁਮਾਰ ਭੱਲਾ, ਅਮਿਤ ਭਾਰਦਵਾਜ, ਸੰਤ ਪ੍ਰਕਾਸ਼, ਹੈਪੀ ਮਾਣਕਰਾਈ, ਪਾਲਾ ਅਰੋੜਾ, ਮਨਜੀਤ ਸਿੰਘ ਰਵੀਦਾਸ ਨਗਰ, ਰਛਪਾਲ ਸਿੰਘ ਖੋਜਪੁਰ, ਸੁਰਿੰਦਰ ਤੇ ਹੋਰ ਸ਼ਖ਼ਸੀਅਤਾਂ ਵੀ ਮੌਜੂਦ ਸਨ |