06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਪੰਜਾਬ ਦੀ ਸਿੱਖਿਆ ਨੂੰ ਨੰਬਰ 1 'ਤੇ ਰੱਖਣ ਲਈ 'ਮਾਨ ਸਰਕਾਰ' ਯਤਨਸ਼ੀਲ-ਬੀਬੀ ਰਣਜੀਤ ਕੌਰ ਕਾਕੜ ਕਲਾਂ

Ad Position 21
No active advertisement
ਅਜੀਤ ਡੈਸਕ 06-04-2026
ਲੋਹੀਆਂ ਖਾਸ, 5 ਅਪ੍ਰੈਲ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀਆਂ ਸਿੱਖਿਆ ਨੀਤੀਆਂ ਦੇ ਸਦਕਾ ਪੂਰੇ ਦੇਸ਼ ਦੀ ਸਿੱਖਿਆ 'ਚ ਮੂਹਰੇ ਚੱਲ ਰਹੇ ਪੰਜਾਬ ਨੂੰ ਨੰਬਰ 1 'ਤੇ ਰੱਖਣ ਲਈ ਮਾਨ ਸਰਕਾਰ ਹਰ ਤਰ੍ਹਾਂ ਦੇ ਉਪਰਾਲਿਆਂ ਨਾਲ ਯਤਨਸ਼ੀਲ ਹੈ | ਇਹ ਪ੍ਰਗਟਾਵਾ ਐਜੂਕੇਸ਼ਨ ਵਿੰਗ ਜਲੰਧਰ ਦੇ ਜ਼ਿਲ੍ਹਾ ਪ੍ਰਧਾਨ ਬੀਬੀ ਰਣਜੀਤ ਕੌਰ ਕਾਕੜ ਕਲਾਂ ਡਾਇਰੈਕਟਰ ਇੰਫ਼ੋਟੈਕ, ਪੰਜਾਬ ਤੇ ਮੀਤ ਪ੍ਰਧਾਨ ਆਮ ਆਦਮੀ ਪਾਰਟੀ (ਮਹਿਲਾ ਵਿੰਗ) ਪੰਜਾਬ ਨੇ 'ਅਜੀਤ' ਨਾਲ ਸਾਂਝਿਆਂ ਕੀਤਾ | ਉਨ੍ਹਾਂ ਕਿਹਾ ਕਿ ਬੀਤੇ ਦਿਨ ਪੰਜਾਬ ਦੇ ਪ੍ਰਧਾਨ ਗੁਲਸ਼ਨ ਛਾਬੜਾ ਦੀ ਅਗਵਾਈ ਹੇਠ ਬੱਚਤ ਭਵਨ ਲੁਧਿਆਣਾ ਵਿਖੇ ਐਜ਼ੂਕੇਸ਼ਨ ਵਿੰਗ ਦੀ ਪੰਜਾਬ ਪੱਧਰੀ ਮੀਟਿੰਗ ਹੋਈ, ਜਿਸ ਵਿਚ ਜਿਥੇ ਪੰਜਾਬ ਦੇ ਸਾਰੇ ਜ਼ਿਲਿ੍ਹਆਂ ਦੇ ਕੋਆਡੀਨੇਟਰ ਤੇ ਡੀ. ਆਈ. ਹਾਜ਼ਰ ਸਨ, ਉਥੇ ਉਸ ਵਿਚ ਐਜੂਕੇਸ਼ਨ ਵਿੰਗ ਜਲੰਧਰ ਦੇ ਜ਼ਿਲ੍ਹਾ ਪ੍ਰਧਾਨ ਵਜੋਂ ਮੈਨੂੰ ਵੀ ਸ਼ਾਮਿਲ ਹੋਣ ਦਾ ਮੌਕਾ ਮਿਲਿਆ | ਇਸ ਮੌਕੇ ਜਿਥੇ ਪ੍ਰਧਾਨ ਗੁਲਸ਼ਨ ਛਾਬੜਾ ਨਾਲ ਸਿੱਖਿਆ ਦੇ ਹੋਰ ਸੁਧਾਰ ਲਈ ਵੀਚਾਰਾਂ ਹੋਈਆਂ, ਉਥੇ ਉਨ੍ਹਾਂ ਨੇ ਸਾਡੀ ਟੀਮ ਵਲੋਂ ਕੀਤੇ ਪਿਛਲੇ ਸਕੂਲੀ ਕੰਮਾਂ ਤੇ ਉਪਰਾਲਿਆਂ ਦੀ ਬਹੁਤ ਸ਼ਲਾਘਾ ਕੀਤੀ | ਇਸ ਮੌਕੇ ਪੀ. ਏ. ਮਨਦੀਪ ਸਿੰਘ ਝੀਤਾ, ਲਛਮਣ ਸਿੰਘ ਪੂਨੀਆ ਵੀ ਹਾਜਰ ਸਨ |
Ad Position 22
No active advertisement
ਪਿਛਲੀ ਖ਼ਬਰ ਕਰਤਾਰਪੁਰ 'ਚ ਬੇਅਬਦੀ ਕਾਂਡ ਦੇ ਚਲਦਿਆਂ ਜਥੇਬੰਦੀਆਂ ਵਲੋਂ 8 ਨੂੰ ਹਾਈਵੇ ਜਾਮ ਕਰਨ ਦਾ ਐਲਾਨ ਅਗਲੀ ਖ਼ਬਰ ਸੰਤ ਨਿਰੰਜਨ ਦਾਸ ਬੱਲਾਂ ਵਾਲੇ ਸੀਨੀਅਰ ਕਾਂਗਰਸੀ ਆਗੂ ਅਸ਼ਵਨ ਭੱਲਾ ਦੇ ਦਫਤਰ ਪੁੱਜੇ
Ad Position 24