ਲੋਹੀਆਂ ਖਾਸ, 5 ਅਪ੍ਰੈਲ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ) ਹਲਕਾ ਸ਼ਾਹਕੋਟ ਦੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਵੱਲੋਂ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਵੱਖ ਵੱਖ ਸ਼ਹਿਰੀਆਂ ਦੇ ਘਰ ਜਾ ਕੇ ਉਨ੍ਹਾਂ ਦੇ ਪਰਿਵਾਰਾਂ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ | ਇਸ ਮੌਕੇ ਸਭ ਤੋਂ ਪਹਿਲਾਂ ਉਨ੍ਹਾਂ ਸ਼ਹਿਰ ਦੇ ਪ੍ਰਸਿੱਧ ਜਿਊਲਰਜ਼ ਸਵ: ਸ਼੍ਰੀ ਧਰਮਵੀਰ ਕੰਡਾ ਦੇ ਕੰਡਾ ਪਰਿਵਾਰ ਨਾਲ ਦੁਖ ਦਾ ਪ੍ਰਗਟਾਵਾ ਕੀਤਾ ਗਿਆ | ਇਸ ਉਪਰੰਤ ਉਨ੍ਹਾਂ ਸਵ: ਸ਼੍ਰੀਮਤੀ ਰਾਜ ਰਾਣੀ ਸੁਪਤਨੀ ਸਵ: ਸ਼੍ਰੀ ਪਿਆਰੇ ਲਾਲ ਵਰਮਾ ਦੇ ਵਰਮਾ ਪਰਿਵਾਰ ਨਾਲ ਵੀ ਉਨ੍ਹਾਂ ਦੇ ਘਰ ਜਾ ਕੇ ਦੁਖ ਵੰਡਾਇਆ ਜਿਥੇ ਉਨ੍ਹਾਂ ਯੋਗ ਅਚਾਰੀਆ ਮਾ. ਧਰਮਪਾਲ ਜੀ ਨਾਲ ਦੁੱਖ ਸਾਂਝਾ ਕੀਤਾ | ਇਸ ਮੌਕੇ ਆੜਤੀਆ ਐਸੋਸੀਏਸ਼ਨ ਲੋਹੀਆਂ ਖਾਸ ਦੇ ਪ੍ਰਧਾਨ ਜੋਗਾ ਸਿੰਘ ਡੋਲ, ਪ੍ਰਧਾਨ ਜਗਜੀਤ ਸਿੰਘ, ਮੀਤ ਪ੍ਰਧਾਨ ਗੁਰਬੀਰ ਸਿੰਘ ਕੰਗ, ਮੀਤ ਪ੍ਰਧਾਨ ਬਲਦੇਵ ਸਿੰਘ ਧੰਜੂ, ਕੌਂਸਲਰ ਆਗੂ ਅਮਨਦੀਪ ਸਿੰਘ ਜੱਸਲ, ਮਾ. ਕਰਮ ਚੰਦ ਸ਼ਰਮਾ, ਦਰਸ਼ਨ ਸਿੰਘ ਮਠਾੜੂ, ਸਾ. ਕੌਂਸਲਰ ਸੁਰਿੰਦਰ ਕੁਮਾਰ ਵੀ ਹਾਜਰ ਸਨ |