07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਸੰਤ ਪ੍ਰਯਾਗ ਮੁਨੀ ਦੀ ਯਾਦ 'ਚ ਭਗਵਤੀ ਜਾਗਰਣ ਤੇ ਭੰਡਾਰਾ

Ad Position 21
No active advertisement
ਅਜੀਤ ਡੈਸਕ 06-04-2026
ਸ਼ਾਹਕੋਟ, 5 ਅਪ੍ਰੈਲ (ਸੁਖਦੀਪ ਸਿੰਘ)-ਗੌਰਵ ਕਰਾਟੇ ਕਲੱਬ ਸ਼ਾਹਕੋਟ ਵਲੋਂ ਵਿਕਰਮ ਪਾਸੀ (ਯੂ. ਐਸ. ਏ.), ਧਰਮਵੀਰ ਅਰੋੜਾ, ਸੋਨੀ ਲੈਬੋਰੇਟਰੀ, ਮੁਨੀਸ਼ ਪਰਾਸ਼ਰ, ਦੀਪਕ ਸਹੋਤਾ (ਯੂ. ਕੇ.), ਕਰਨ ਸ਼ਰਮਾ (ਯੂ. ਕੇ.), ਵਿਸ਼ਾਲ ਅਰੋੜਾ (ਇਟਲੀ), ਸਤਪਾਲ (ਯੂ. ਐਸ. ਏ.) ਦੇ ਵਿਸ਼ੇਸ਼ ਸਹਿਯੋਗ ਨਾਲ 108 ਸੰਤ ਪ੍ਰਆਗ ਮੁਨੀ ਦੀ ਯਾਦ 'ਚ ਸਾਲਾਨਾ ਵਿਸ਼ਾਲ ਭਗਵਤੀ ਜਾਗਰਣ ਤੇ ਭੰਡਾਰਾ ਸੈਦਪੁਰ ਰੋਡ ਸ਼ਾਹਕੋਟ ਵਿਖੇ ਕਰਵਾਇਆ | ਭਗਵਤੀ ਜਾਗਰਣ ਦੇ ਸੰਬੰਧ 'ਚ ਸਵੇਰ ਸਮੇਂ ਸ੍ਰੀ ਰਮਾਇਣ ਸਾਹਿਬ ਦੇ ਪਾਠ ਦਾ ਭੋਗ ਪੈਣ ਉਪਰੰਤ ਅਤੁੱਟ ਭੰਡਾਰਾ ਵਰਤਾਇਆ | ਰਾਤ ਸਮੇਂ ਵਿਸ਼ਾਲ ਭਗਵਤੀ ਜਾਗਰਣ ਹੋਇਆ, ਜਿਸ 'ਚ ਮਾਤਾ ਰਾਣੀ ਦਾ ਸੁੰਦਰ ਭਵਨ ਸਜਾਇਆ | ਇਸ ਮੌਕੇ ਪੰਡਿਤ ਵਰਿੰਦਰ ਕੁਮਾਰ ਵਲੋਂ ਵਿਧੀਪੂਰਵਕ ਪੂਜਾ ਕੀਤੀ ਗਈ, ਉਪਰੰਤ ਤਾਰਾ ਰਾਣੀ ਦੀ ਕਥਾ ਦਲਬੀਰ ਕੰਗ ਨੇ ਕੀਤੀ | ਇਸ ਮੌਕੇ ਗਾਇਕ ਵੰਸ਼ ਵਧਵਾ ਤੇ ਜੋਤੀ ਸ਼ਰਮਾ ਨੇ ਮਾਤਾ ਰਾਣੀ ਦੀ ਮਹਿਮਾ ਦਾ ਗੁਣਗਾਣ ਕੀਤਾ | ਕਰਾਟੇ ਕੋਚ ਗੌਰਵ ਸ਼ਰਮਾ ਨੇ ਸਾਰੀ ਸੰਗਤ ਦਾ ਧੰਨਵਾਦ ਕੀਤਾ | ਇਸ ਮੌਕੇ ਮੁੱਖ ਸੇਵਾਦਾਰ ਪ੍ਰੀਤਮ ਮੁਨੀ, ਪੰਡਿਤ ਭਗੀਰਥ, ਕਰਾਟੇ ਕੋਚ ਗੌਰਵ ਸ਼ਰਮਾ, ਡਾ. ਸੁਰਿੰਦਰ ਭੱਟੀ, ਪਰਮਿੰਦਰ ਸਿੰਘ ਰੂਪਰਾ, ਧਰਮਵੀਰ ਅਰੋੜਾ, ਸ਼ੈਂਟੀ ਚਾਵਲਾ, ਬਾਬਾ ਨਿੰਦ, ਮੁਕੇਸ਼ ਮਲਸੀਆਂ, ਸੋਨੂੰ ਮਲਸੀਆਂ, ਸੰਦੀਪ ਲੋਹੀਆਂ, ਮਨੋਜ ਗਵਾਲੀਅਰ, ਮੁਨੀਸ਼ ਪਰਾਸ਼ਰ ਹੁਸ਼ਿਆਰਪੁਰ, ਅਕਸ਼ੈ ਭੰਡਾਰੀ ਬਿੱਟੂ ਆਦਿ ਸਮੇਤ ਵੱਡੀ ਗਿਣਤੀ 'ਚ ਸ਼ਰਧਾਲੂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਵਲੋਂ ਧਰਨਾ ਮੁਲਤਵੀ ਅਗਲੀ ਖ਼ਬਰ ਅਪੈਕਸ ਇੰਟਰਨੈਸ਼ਨਲ ਪਬਲਿਕ ਸਕੂਲ ਨਕੋਦਰ ਦੇ ਕਿੰਡਰਗਾਰਟਨ ਵਿੰਗ 'ਚ ਸੈਲਫ ਇੰਟਰੋਡਕਸ਼ਨ ਗਤੀਵਿਧੀ ਕਰਵਾਈ
Ad Position 24