03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-04-2026

ਰਾਕੇਸ਼ ਸੁਧੀਰ ਦੀ ਮੌਤ 'ਤੇ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਦੁੱਖ ਪ੍ਰਗਟ

Ad Position 21
No active advertisement
ਅਜੀਤ ਡੈਸਕ 10-04-2026

ਫਗਵਾੜਾ, 9 ਅਪੈ੍ਰਲ (ਹਰਜੋਤ ਸਿੰਘ ਚਾਨਾ)-ਸੁਧੀਰ ਸਵੀਟਸ ਦੇ ਮਾਲਕ ਅਮਿਤ ਸੁਧੀਰ ਦੇ ਪਿਤਾ ਰਾਕੇਸ਼ ਸੁਧੀਰ ਨਮਿਤ ਅੰਤਿਮ ਅਰਦਾਸ ਅੱਜ ਮਹਾਰਾਜਾ ਪੈਲੇਸ ਵਿਖੇ ਹੋਈ | ਇਸ ਮੌਕੇ ਦਿਵਿਯਾ ਜਯੋਤੀ ਸੰਸਥਾ ਦੀ ਭਜਨ ਮੰਡਲੀ ਨੇ ਕੀਰਤਨ ਕੀਤਾ | ਇਸ ਮੌਕੇ ਵੱਡੀ ਗਿਣਤੀ 'ਚ ਪੁੱਜੇ ਸ਼ਹਿਰੀਆਂ ਨੇ ਉਨ੍ਹਾਂ ਦੀ ਮੌਤ 'ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ | ਇਸ ਮੌਕੇ ਸ਼ਰਧਾ ਦੇ ਫ਼ੁਲ ਭੇਟ ਕਰਨ ਵਾਲਿਆਂ 'ਚ ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼, ਵਿਜੈ ਸਾਂਪਲਾ, ਦੈਨਿਕ ਸਵੇਰਾ ਤੋਂ ਸ਼ੀਤਲ ਵਿੱਜ, ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ, ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ, ਡੀ. ਆਈ. ਜੀ. ਲੁਧਿਆਣਾ ਸਤਿੰਦਰ ਸਿੰਘ, ਬਲਾਕ ਕਾਂਗਰਸ ਪ੍ਰਧਾਨ ਨਰੇਸ਼ ਭਾਰਦਵਾਜ, ਗੁਰਪ੍ਰੀਤ ਸਿੰਘ ਢੇਸੀ ਸਾਬਕਾ ਓ. ਐਸ. ਡੀ. ਮੁੱਖ ਮੰਤਰੀ ਤੋਂ ਇਲਾਵਾ ਵੱਡੀ ਗਿਣਤੀ 'ਚ ਸ਼ਹਿਰੀ ਸ਼ਾਮਿਲ ਸਨ |

Ad Position 22
No active advertisement
ਪਿਛਲੀ ਖ਼ਬਰ ਮੈਰੀਪੁਰ ਵਿਖੇ ਡਾ. ਸੈਮੂਅਲ ਹੈਨੇਮਨ ਦੀ ਯਾਦ 'ਚ ਹੋਮਿਓਪੈਥਿਕ ਕੈਂਪ ਲਗਾਇਆ <br/> ਅਗਲੀ ਖ਼ਬਰ ਨਸ਼ਿਆਂ ਵਿਰੁੱਧ ਸ਼ੋ੍ਰਮਣੀ ਅਕਾਲੀ ਦਲ ਨੇ ਕੱਢਿਆ ਸ਼ਹਿਰ 'ਚ ਰੋਸ ਮਾਰਚ
Ad Position 24