ਕਪੂਰਥਲਾ, 9 ਅਪ੍ਰੈਲ (ਅਮਰਜੀਤ ਕੋਮਲ)-ਨਸ਼ਿਆਂ ਵਿਰੁੱਧ ਆਵਾਜ਼ ਬੁਲੰਦ ਕਰਨ ਲਈ ਸ਼ੋ੍ਰਮਣੀ ਅਕਾਲੀ ਦਲ ਵਲੋਂ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਦਲਵਿੰਦਰ ਸਿੰਘ ਸਿੱਧੂ ਤੇ ਹਲਕਾ ਕਪੂਰਥਲਾ ਦੇ ਸ਼ੋ੍ਰਮਣੀ ਅਕਾਲੀ ਦਲ ਦੇ ਇੰਚਾਰਜ ਐਚ. ਐਸ. ਵਾਲੀਆ ਦੀ ਅਗਵਾਈ ਵਿਚ ਸ਼ਾਲੀਮਾਰ ਬਾਗ ਕਪੂਰਥਲਾ ਤੋਂ ਰੋਸ ਮਾਰਚ ਕੱਢਿਆ ਗਿਆ, ਜਿਸ ਨੂੰ ਸੀਨੀਅਰ ਅਕਾਲੀ ਆਗੂ ਤੇ ਸਾਬਕਾ ਕੌਂਸਲਰ ਹਰਬੰਸ ਸਿੰਘ ਵਾਲੀਆ ਨੇ ਝੰਡੀ ਦੇ ਕੇ ਰਵਾਨਾ ਕੀਤਾ | ਰੋਸ ਮਾਰਚ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ 'ਚ ਦੀ ਹੁੰਦਾ ਹੋਇਆ ਸ਼ਹੀਦ ਭਗਤ ਸਿੰਘ ਚੌਕ ਵਿਚ ਸਮਾਪਤ ਹੋਇਆ | ਇਥੇ ਰੋਹ ਵਿਚ ਆਏ ਅਕਾਲੀ ਆਗੂਆਂ ਤੇ ਵਰਕਰਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ | ਇਸ ਮੌਕੇ ਐਚ. ਐਸ. ਵਾਲੀਆ ਨੇ ਕਿਹਾ ਕਿ ਪੰਜਾਬ ਨੂੰ ਚਾਰ ਮਹੀਨਿਆਂ ਵਿਚ ਨਸ਼ਾ ਮੁਕਤ ਕਰਨ ਦਾ ਵਾਅਦਾ ਕਰਕੇ ਸੱਤਾ ਵਿਚ ਆਈ 'ਆਪ' ਦੀ ਅਗਵਾਈ ਵਾਲੀ ਸਰਕਾਰ ਦੇ ਚਾਰ ਵਰਿ੍ਹਆਂ ਦੇ ਰਾਜ ਦੌਰਾਨ ਨਸ਼ਿਆਂ ਦੇ ਰੁਝਾਨ ਵਿਚ ਵਾਧਾ ਹੋਣ ਕਾਰਨ ਆਏ ਦਿਨ ਨੌਜਵਾਨ ਨਸ਼ਿਆਂ ਦੀ ਭੇਟ ਚੜ੍ਹ ਰਹੇ ਹਨ, ਪਰ ਸਰਕਾਰ ਵਾਅਦੇ ਮੁਤਾਬਿਕ ਪੰਜਾਬ ਨੂੰ ਨਸ਼ਾ ਮੁਕਤ ਕਰਨ ਵਿਚ ਨਾਕਾਮ ਰਹੀ ਹੈ | ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਸੁਲਤਾਨਪੁਰ ਲੋਧੀ ਦੇ ਮੁਹੱਲਾ ਪੰਡੋਰੀ ਦੇ ਇਕ ਪਰਿਵਾਰ ਦੇ ਨੌਜਵਾਨ ਦੀ ਨਸ਼ੇ ਨਾਲ ਹੋਈ ਮੌਤ ਸੰਬੰਧੀ ਛਪੀਆਂ ਖ਼ਬਰਾਂ ਦੀ ਅਜੇ ਸਿਆਹੀ ਨਹੀਂ ਸੁੱਕੀ ਤੇ ਅੱਜ ਨਡਾਲਾ ਦੇ ਪਿੰਡ ਰਾਈਆਂਵਾਲ 'ਚ ਨਸ਼ੇ ਦੀ ਓਵਰਡੋਜ਼ ਨਾਲ ਇਕ ਨੌਜਵਾਨ ਦੀ ਮੌਤ ਹੋ ਗਈ | ਅਕਾਲੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਦਲਵਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਸੱਤਾਧਾਰੀ ਪਾਰਟੀ ਦੇ ਦਾਅਵਿਆਂ ਦੇ ਬਾਵਜੂਦ ਵੀ ਅੱਜ ਵੀ ਪੰਜਾਬ ਵਿਚ ਨਸ਼ਾ ਖੁੱਲੇ੍ਹਆਮ ਵਿੱਕ ਰਿਹਾ ਹੈ | ਰੋਸ ਮਾਰਚ 'ਚ ਸੀਨੀਅਰ ਅਕਾਲੀ ਆਗੂ ਸੁਖਦੇਵ ਸਿੰਘ ਨਾਨਕਪੁਰ, ਅਕਾਲੀ ਦਲ ਦੇ ਐਸ. ਸੀ. ਵਿੰਗ ਦੇ ਸੂਬਾਈ ਉਪ ਪ੍ਰਧਾਨ ਜੀਆ ਲਾਲ ਨਾਹਰ, ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਤਨਵੀਰ ਸਿੰਘ ਰੰਧਾਵਾ, ਸੀਨੀਅਰ ਅਕਾਲੀ ਆਗੂ ਇੱਛਾ ਸਿੰਘ ਢੋਟ, ਸੀਨੀਅਰ ਅਕਾਲੀ ਆਗੂ ਅਜੈ ਬਬਲਾ, ਅਕਾਲੀ ਦਲ ਦੇ ਐਸ. ਸੀ. ਵਿੰਗ ਦੇ ਜ਼ਿਲ੍ਹਾ ਪ੍ਰਧਾਨ ਸਰੂਪ ਸਿੰਘ ਖਲਵਾੜਾ, ਹਲਕਾ ਪ੍ਰਧਾਨ ਰਜਿੰਦਰ ਸਿੰਘ ਧੰਜਲ, ਸਤਵਿੰਦਰ ਸਿੰਘ ਔਜਲਾ, ਕੌਂਸਲਰ ਅਸ਼ੋਕ ਭਗਤ, ਸੁਰਜੀਤ ਸਿੰਘ ਰਾਣਾ, ਮਹਿੰਦਰ ਸਿੰਘ ਮੇਜਰਵਾਲ, ਗੁਰਨਾਮ ਸਿੰਘ ਕਾਦੂਪੁਰ, ਯੂਥ ਅਕਾਲੀ ਦਲ ਦਿਹਾਤੀ ਦੇ ਹਲਕਾ ਪ੍ਰਧਾਨ ਗੁਰਮੇਲ ਸਿੰਘ ਗੋਪੀ ਸੰਧੂ ਚੱਠਾ, ਸ਼ਹਿਰੀ ਪ੍ਰਧਾਨ ਨੀਰਜ ਨਾਹਰ, ਸੀਨੀਅਰ ਆਗੂ ਕੋਮਲ ਸਹੋਤਾ, ਆਕਾਸ਼ਦੀਪ, ਉੱਤਮ ਖੁਸਰੋਪੁਰ, ਯੁਵਰਾਜ ਬੇਗੋਵਾਲ, ਗੁਰਵਿੰਦਰ ਸਿੰਘ ਗੁਰੀ, ਪ੍ਰਭਜੀਤ ਸਿੰਘ ਵਡਾਲਾ, ਰੋਹਿਤ ਭੱਟੀ, ਅਕਾਸ਼ ਸੰਘਰ, ਮੋਨੂੰ ਢੱਪਈ, ਗੁਰਦਿੱਤ ਸਿੰਘ ਗੁਰੀ, ਗਗਨਦੀਪ ਸਿੰਘ, ਸੁਰਜੀਤ ਸਿੰਘ ਢਿੱਲੋਂ, ਹਰਜਿੰਦਰ ਸਿੰਘ ਖਾਨੋਵਾਲ, ਅਵਤਾਰ ਸਿੰਘ ਮੁਸ਼ਕਵੇਦ, ਅਮਰਜੀਤ ਸਿੰਘ ਥਿੰਦ, ਡਾ. ਸਰਦੂਲ ਸਿੰਘ ਸਿਆਲ, ਸ਼ੀਤਲ ਸਿੰਘ ਡੋਗਰਾਂਵਾਲਾ, ਮਲਕੀਤ ਸਿੰਘ ਡੋਗਰਾਂਵਾਲਾ, ਸੁਖਜਿੰਦਰ ਸਿੰਘ ਸੇਖੋਂ, ਇੰਦਰਪਾਲ ਸਿੰਘ ਭਾਟੀਆ, ਜਗੀਰ ਸਿੰਘ ਫੂਲੇਵਾਲ, ਜਰਨੈਲ ਸਿੰਘ ਨੱਥੂ ਚਾਹਲ, ਸੰਜੀਵ ਕੁਮਾਰ ਹੈਪੀ, ਰਾਮਜੀ ਦਾਸ, ਲਹਿੰਬਰ ਸਿੰਘ ਕਾਲੇਵਾਲ, ਨਿਰਮਲ ਸਿੰਘ ਕਾਹਲਵਾਂ, ਸੰਤੋਖ ਸਿੰਘ, ਇਕਬਾਲ ਸਿੰਘ ਕੱਸੋ ਚਾਹਲ, ਜਸਵੰਤ ਸਿੰਘ ਗੱਲੂਵਾਲ, ਤਰਲੋਚਨ ਸਿੰਘ, ਤੇਜਾ ਸਿੰਘ, ਲਖਵਿੰਦਰ ਸਿੰਘ ਖੁਸਰੋਪੁਰ, ਮੱਖਣ ਸਿੰਘ ਵਾਲੀਆ, ਮਿੰਟਾ ਸਿੱਧੂ, ਮਲਕੀਤ ਸਿੰਘ ਬੱਲੋਚੱਕ, ਗੁਰਪ੍ਰੀਤ ਸਿੰਘ ਗੋਪੀ, ਗੁਰਪ੍ਰੀਤ ਸਿੰਘ ਸੰਧੂ, ਜੋਗਿੰਦਰ ਸਿੰਘ, ਗੁਰਮੀਤ ਸਿੰਘ ਬੁੱਟਰ, ਹਰਜਿੰਦਰ ਸਿੰਘ ਬਡਿਆਲ, ਜਸਬੀਰ ਸਿੰਘ, ਸਤਨਾਮ ਸਿੰਘ ਰਾਮੇ, ਸੁਰਜੀਤ ਸ਼ਰਮਾ, ਸੁਖਦੇਵ ਸਿੰਘ ਸ਼ਕਤੀ ਨਗਰ, ਹਰਪ੍ਰੀਤ ਸਿੰਘ ਹੈਪੀ, ਦਿਨੇਸ਼ ਕੁਮਾਰ, ਗੁਰਮੀਤ ਸਿੰਘ ਬੂਟਾਂ, ਬਲਦੇਵ ਸਿੰਘ ਬੂਟਾਂ, ਗੁਰਮੀਤ ਸਿੰਘ ਬੂਟਾਂ, ਰੇਸ਼ਮ ਸਿੰਘ ਨੂਰਪੁਰ ਰਾਜਪੂਤਾਂ, ਗਗਨ ਨੂਰਪੁਰ ਰਾਜਪੂਤਾਂ, ਰਘਬੀਰ ਸਿੰਘ, ਦਲਜੀਤ ਸਿੰਘ ਚੀਮਾ, ਕੁਲਦੀਪ ਸਿੰਘ, ਚਰਨਜੀਤ ਸਿੰਘ ਆਦਿ ਹਾਜ਼ਰ ਸਨ |