ਅੰਮਿ੍ਤਸਰ, 9 ਅ੍ਰਪੈਲ (ਰੇਸ਼ਮ ਸਿੰਘ)-ਰਾਜ 'ਚ ਇਕ ਵੱਡੀ ਅੱਤਵਾਦੀ ਘਟਨਾ ਦੀ ਸਾਜਿਸ਼ ਨੂੰ ਬੇਨਕਾਬ ਕਰਦਿਆਂ ਪੁਲਿਸ ਤੇ ਸੁਰੱਖਿਆ ਏਜੰਸੀਆਂ ਨੇ ਪਾਕਿ ਆਧਾਰਿਤ ਏਜੰਸੀ ਆਈ.ਐੱਸ.ਆਈ. ਵਲੋਂ ਚਲਾਏ ਜਾ ਰਹੇ ਬੱਬਰ ਖਾਲਸਾ ਇੰਟਰਨੈਸ਼ਨਲ ਨਾਲ ਜੁੜੇ ਅੱਤਵਾਦੀ ਗਰੋਹ ਦਾ ਪਰਦਾਫਾਸ਼ ਕੀਤਾ ਹੈ | ਇਹ ਪ੍ਰਗਟਾਵਾ ਅੱਜ ਡੀ.ਜੀ.ਪੀ. ਗੌਰਵ ਯਾਦਵ ਵਲੋਂ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਅੰਮਿ੍ਤਸਰ ਦਿਹਾਤੀ, ਗੁਰਦਾਸਪੁਰ, ਰਾਜ ਵਿਸ਼ੇਸ਼ ਕਾਰਵਾਈ ਦਸਤਾ ਤੇ ਕੇਂਦਰ ਦੇ ਸਹਿਯੋਗ ਨਾਲ ਇਹ ਸਯੁੰਕਤ ਕਾਰਵਾਈ ਦਾ ਨਤੀਜਾ ਹੈ | ਸੋਸ਼ਲ ਮੀਡੀਆ 'ਤੇ ਆਪਣੇ ਖਾਤੇ 'ਚ ਇਹ ਜਾਣਕਾਰੀ ਸਾਂਝੀ ਕਰਦਿਆਂ ਡੀ.ਜੀ.ਪੀ. ਯਾਦਵ ਨੇ ਦੱਸਿਆ ਕਿ ਗਿ੍ਫਤਾਰ ਕੀਤੇ ਦੋਵੇਂ ਮੁਲਜਮਾਂ ਪਾਸੋਂ 6 ਹੈਾਡ ਗ੍ਰਨੇਡ, 2 ਵਿਦੇਸ਼ੀ ਡੈਟੋਨੇਟਰ, ਕੋਡਰ ਤੇ ਡੀਕੋਡਰ ਵਾਲੀ ਪੀ.ਟੀ.ਟੀ. ਟਾਈਮਰ, 9 ਵੀ. ਬੈਟਰੀ, ਆਈ.ਈ.ਡੀ. ਸਮਗਰੀ (ਇਕ ਕਿਲੋਗ੍ਰਾਮ ਉਚ ਵਿਸਫੋਟਕ ਲੋਹੇ ਦੀਆਂ ਮੇਖਾਂ ਨਾਲ ਭਰਿਆ ਹੋਇਆ) ਕੇਬਲ ਵਾਲਾ 1 ਬਾਓਫੈਗ ਤੇ ਵਾਕੀ ਟਾਕੀ ਵੀ ਬਰਾਮਦ ਕੀਤੀ ਗਏ ਹਨ | ਉਨ੍ਹਾਂ ਦੱਸਿਆ ਕਿ ਇਨ੍ਹਾਂ ਪਾਸੋਂ ਟਿ੍ਗਰ ਮੈਕਨਿਜ਼ਮ ਵੀ ਮਿਲਿਆ ਹੈ ਜੋ ਕਿ ਸੰਕੇਤ ਦਿੰਦਾ ਹੈ ਕਿ ਮੁਲਜ਼ਮ ਕਿਸੇ ਵੱਡੇ ਹਮਲੇ ਦੀ ਤਿਆਰੀ 'ਚ ਸਨ | ਇਸ ਸੰਬੰਧੀ ਪੁਲਿਸ ਵਲੋਂ ਮਾਮਲਾ ਦਰਜ ਕਰਕੇ ਅਗਲੇ ਤੇ ਪਿਛਲੇ ਿਲੰਕ ਖੰਗਾਲੇ ਜਾ ਰਹੇ ਹਨ |