03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-04-2026

ਪਟਿਆਲਾ ਦੇ ਕਈ ਸਕੂਲਾਂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ

Ad Position 21
No active advertisement
ਅਜੀਤ ਡੈਸਕ 10-04-2026
ਪਟਿਆਲਾ, 9 ਅਪ੍ਰੈਲ (ਮਨਦੀਪ ਸਿੰਘ ਖਰੌੜ)-ਪਟਿਆਲਾ ਦੇ 6 ਨਿੱਜੀ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਈਮੇਲ ਧਮਕੀ ਮਿਲਣ ਤੋਂ ਬਾਅਦ ਸਹਿਮ ਦਾ ਮਾਹੌਲ ਪੈਦਾ ਹੋ ਗਿਆ | ਜਿਸ ਤੋਂ ਬਾਅਦ ਇਕ-ਦੋ ਸਕੂਲਾਂ ਵਲੋਂ ਤਾਂ ਛੋਟੇ ਬੱਚਿਆਂ ਨੂੰ ਫ਼ੌਰੀ ਤੌਰ 'ਤੇ ਛੁੱਟੀ ਕਰ ਦਿੱਤੀ ਗਈ | ਜਿਸ ਤਹਿਤ ਪਟਿਆਲਾ ਪੁਲਿਸ ਦੀਆਂ ਟੀਮਾਂ ਨੇ ਵੀ ਸਕੂਲਾਂ 'ਚ ਜਾ ਕੇ ਨਿਰੀਖਣ ਕੀਤਾ | ਇਸ ਸੰਬੰਧੀ ਐਸ.ਪੀ. ਸਿਟੀ ਪਲਵਿੰਦਰ ਸਿੰਘ ਚੀਮਾ ਨੇ ਦੱਸਿਆ ਕਿ ਵਾਈ.ਪੀ.ਐਸ., ਡੀ.ਪੀ.ਐਸ. ਸਮੇਤ 4 ਹੋਰ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਈਮੇਲ ਮਿਲੀ ਸੀ | ਸੂਚਨਾ ਮਿਲਣ ਉਪਰੰਤ ਹੀ ਅਧਿਕਾਰੀਆਂ ਵਲੋਂ ਸਕੂਲਾਂ ਦਾ ਦੌਰਾ ਕਰਕੇ ਬਾਰੀਕੀ ਨਾਲ ਛਾਣਬੀਣ ਕੀਤੀ ਜਾ ਰਹੀ ਹੈ | ਇਸ ਤੋਂ ਇਲਾਵਾ ਪੁਲਿਸ ਦੇ ਸਾਈਬਰ ਸੈੱਲ ਦੀਆਂ ਟੀਮਾਂ ਵੀ ਪੜਤਾਲ ਕਰ ਰਹੀਆਂ ਹਨ |

Ad Position 22
No active advertisement
ਪਿਛਲੀ ਖ਼ਬਰ ਆਈ.ਐੱਸ.ਆਈ. ਆਧਾਰਿਤ ਅੰਤਰਰਾਸ਼ਟਰੀ ਗਰੋਹ ਦਾ ਪਰਦਾਫਾਸ਼-2 ਕਾਬੂ ਅਗਲੀ ਖ਼ਬਰ ਪੰਜਾਬ ਸਰਕਾਰ ਨੇ ਹਾਜ਼ਰੀ ਨਾਲ ਸੰਬੰਧਿਤ ਸੁਧਾਰਾਂ ਨਾਲ ਮਿਸ਼ਨ ਸਮਰੱਥ 2026-27 ਦੀ ਕੀਤੀ ਸ਼ੁਰੂਆਤ <br/>
Ad Position 24