ਕਪੂਰਥਲਾ, 9 ਅਪ੍ਰੈਲ (ਵਿ.ਪ੍ਰ.)-ਹਿੰਦੂ ਕੰਨਿਆ ਕਾਲਜ ਕਪੂਰਥਲਾ ਦੇ ਐਨ. ਐਸ. ਐਸ. ਯੂਨਿਟ ਵਲੋਂ ਸਜੂਕੀ ਮੋਟਰਸਾਈਕਲ ਪ੍ਰਾਈਵੇਟ ਲਿਮਟਿਡ ਦੇ ਸਹਿਯੋਗ ਨਾਲ ਸੜਕ ਜਾਗਰੂਕਤਾ ਸੰਬੰਧੀ ਇਕ ਸਮਾਗਮ ਕਰਵਾਇਆ | ਜਿਸ 'ਚ ਵੈਲਿਊ ਲਾਈਫ਼ ਫਾਊਾਡੇਸ਼ਨ ਦੇ ਪ੍ਰਤੀਨਿਧ ਵਿਖਿਆਤ ਸਿੰਘ ਮੁੱਖ ਬੁਲਾਰੇ ਵਜੋਂ ਸ਼ਾਮਿਲ ਹੋਏ | ਸਮਾਗਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਵਿਦਿਆਰਥੀਆਂ ਨੂੰ ਸੜਕ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਨ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ | ਇਸ ਮੌਕੇ ਐਨ. ਐਸ. ਐਸ. ਯੂਨਿਟ ਨਾਲ ਸੰਬੰਧਿਤ ਵਿਦਿਆਰਥਣਾਂ ਦੇ ਕੁਇਜ਼ ਮੁਕਾਬਲੇ ਕਰਵਾਏ ਗਏ ਤੇ ਇਸ ਮੁਕਾਬਲੇ 'ਚ ਜੇਤੂ ਵਿਦਿਆਰਥਣਾਂ ਨੂੰ ਹੈਲਮਟ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ | ਇਸੇ ਦੌਰਾਨ ਹੀ ਕਾਲਜ ਦੀਆਂ ਚਾਰ ਵਲੰਟੀਅਰ ਹਰਸ਼ਦੀਪ ਮੱਲੀ, ਦਵਿੰਦਰਦੀਪ ਕੌਰ, ਲਕਸ਼ਮੀ ਤੇ ਪ੍ਰੀਤੀ ਨੂੰ ਸੜਕ ਸੁਰੱਖਿਆ ਰਾਜਦੂਤ ਬਣਾਇਆ | ਕਾਲਜ ਦੀ ਪਿ੍ੰਸੀਪਲ ਡਾ. ਅਰਚਨਾ ਗਰਗ ਨੇ ਐਨ. ਐਸ. ਐਸ. ਯੂਨਿਟ ਵਲੋਂ ਕਾਲਜ ਦੀਆਂ ਵਿਦਿਆਰਥਣਾਂ ਨੂੰ ਸੜਕ ਸੁਰੱਖਿਆ ਨਿਯਮਾਂ ਬਾਰੇ ਜਾਗਰੂਕ ਕਰਨ ਦੇ ਉਪਰਾਲੇ ਦੀ ਸ਼ਲਾਘਾ ਕੀਤੀ | ਉਨ੍ਹਾਂ ਕਿਹਾ ਕਿ ਕਾਲਜ ਵਿਚ ਭਵਿੱਖ 'ਚ ਵੀ ਇਸ ਤਰ੍ਹਾਂ ਦੇ ਸਮਾਗਮ ਕਰਵਾਏ ਜਾਣਗੇ | ਸਮਾਗਮ ਦੌਰਾਨ ਐਨ. ਐਸ. ਐਸ. ਦੀ ਪ੍ਰੋਗਰਾਮ ਅਫ਼ਸਰ ਰਮਨਦੀਪ ਕੌਰ ਨੇ ਮੰਚ ਸੰਚਾਲਨ ਦੇ ਫ਼ਰਜ਼ ਨਿਭਾਏ | ਇਸ ਮੌਕੇ ਐਨ. ਐਸ. ਐਸ. ਪ੍ਰੋਗਰਾਮ ਅਫ਼ਸਰ ਡਾ. ਅਮਨ ਜੋਤੀ, ਡਾ. ਸੁਵਿਤ ਦਾਸ, ਹਰਦੀਪ ਕੌਰ ਤੋਂ ਇਲਾਵਾ 109 ਵਿਦਿਆਰਥੀ ਵਲੰਟੀਅਰ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |