03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-04-2026

ਰਾਏਪੁਰ ਰਾਈਆਂ ਘਟਨਾ ਮਾਮਲੇ 'ਚ ਇਕ ਵਿਅਕਤੀ ਕਾਬੂ-ਡੀ. ਐਸ. ਪੀ. ਭੁਲੱਥ <br/>

Ad Position 21
No active advertisement
ਅਜੀਤ ਡੈਸਕ 10-04-2026
ਨਡਾਲਾ, 9 ਅਪ੍ਰੈਲ (ਰਘਬਿੰਦਰ ਸਿੰਘ)-ਥਾਣਾ ਢਿਲਵਾਂ ਦੇ ਪਿੰਡ ਰਾਏਪੁਰ ਰਾਈਆਂ ਵਿਖੇ ਨਸ਼ੇ ਦੀ ਓਵਰਡੋਜ਼ ਕਾਰਨ ਹੋਈਆਂ ਦੋ ਨੌਜਵਾਨਾਂ ਦੀਆਂ ਮੌਤ ਦੇ ਮਾਮਲੇ ਵਿਚ ਡੀ. ਐਸ. ਪੀ. ਭੁਲੱਥ ਕਰਨੈਲ ਸਿੰਘ ਪੁਲਿਸ ਪਾਰਟੀ ਸਣੇ ਮੌਕੇ 'ਤੇ ਪੁੱਜੇ | ਇਸ ਦੌਰਾਨ ਗੱਲਬਾਤ ਕਰਦੇ ਉਨ੍ਹਾਂ ਆਖਿਆ ਕਿ ਮਿ੍ਤਕ ਨੌਜਵਾਨ ਸ਼ੈਲੀ ਦੇ ਪਿਤਾ ਹੰਸਰਾਜ ਨੇ ਪੁਲਿਸ ਨੂੰ ਬਿਆਨ ਦਰਜ ਕਰਵਾਏ ਹਨ ਕਿ ਉਸ ਦਾ ਲੜਕਾ ਮੁੰਬਈ ਵਿਖੇ ਕੰਮ ਕਰਦਾ ਸੀ ਅਤੇ ਕੁਝ ਦਿਨ ਪਹਿਲਾਂ ਹੀ ਇਥੇ ਘਰ ਪਰਤਿਆ ਸੀ ਤੇ ਅੱਜ ਸਾਢੇ ਕੁ 11 ਵਜੇ ਉਸ ਦੇ ਕੁਝ ਦੋਸਤ ਉਸ ਨੂੰ ਕਿਧਰੇ ਲੈ ਗਏ ਅਤੇ ਉਸ ਤੋਂ ਕਾਫੀ ਸਮੇਂ ਬਾਅਦ ਉਹ ਸਾਨੂੰ ਨਸ਼ੇ ਦੀ ਹਾਲਤ ਵਿਚ ਮਿਲਿਆ | ਇਸ ਦੌਰਾਨ ਉਸ ਨੂੰ ਸੁਭਾਨਪੁਰ ਹਸਪਤਾਲ ਲਿਜਾਇਆ, ਜਿਥੇ ਕਿ ਡਿਊਟੀ ਡਾਕਟਰਾਂ ਨੇ ਇਸ ਨੂੰ ਮਿ੍ਤਕ ਐਲਾਨ ਦਿੱਤਾ | ਉਸ ਦੇ ਪਿਤਾ ਨੇ ਦੱਸਿਆ ਹੈ ਕਿ ਉਸ ਦੇ ਦੋਸਤਾਂ ਨੇ ਹੀ ਉਸ ਨੂੰ ਕੋਈ ਨਸ਼ੇ ਦਾ ਸੇਵਨ ਕਰਾਇਆ ਹੈ | ਡੀ. ਐਸ. ਪੀ. ਕਰਨੈਲ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿਚ ਪਿੰਡ ਦੇ ਹੀ ਇਕ ਵਿਅਕਤੀ ਸਾਵਨ ਉਰਫ਼ ਘੁਦੂ ਪੁੱਤਰ ਸੈਮਸਨ ਵਾਸੀ ਰਾਏਪੁਰ ਰਾਈਆਂ ਨੂੰ ਗਿ੍ਫ਼ਤਾਰ ਕਰਕੇ ਉਸ ਖ਼ਿਲਾਫ਼ ਮਾਮਲਾ ਦਰਜ ਕੀਤਾ ਜਾ ਰਿਹਾ ਹੈ | ਇਸ ਤੋਂ ਇਲਾਵਾ ਜੋ ਸਵੇਰੇ ਦੂਜੇ ਨੌਜਵਾਨ ਬਲਵੀਰ ਸਿੰਘ ਉਰਫ਼ ਬਿੱਲਾ ਪੁੱਤਰ ਸਤਪਾਲ ਸਿੰਘ ਦੀ ਜੋ ਮੌਤ ਹੋਈ ਹੈ ਉਸ ਦੇ ਪਰਿਵਾਰ ਵਾਲਿਆਂ ਨੇ ਕੋਈ ਵੀ ਕਾਰਵਾਈ ਕਰਾਉਣ ਤੋਂ ਮਨਾ ਕਰ ਦਿੱਤਾ ਹੈ ਤੇ ਉਸ ਦਾ ਸਸਕਾਰ ਕਰ ਦਿੱਤਾ ਗਿਆ ਜਦਕਿ ਸ਼ੈਲੀ ਦੀ ਮਿ੍ਤਕ ਨੂੰ ਕਪੂਰਥਲਾ ਦੀ ਮੋਰਚਰੀ 'ਚ ਰਖਵਾਇਆ ਜਾ ਰਿਹਾ ਹੈ ਤੇ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਜਾਵੇਗੀ |


Ad Position 22
No active advertisement
ਪਿਛਲੀ ਖ਼ਬਰ ਗੁਰੂ ਹਰਕਿ੍ਸ਼ਨ ਪਬਲਿਕ ਹਾਈ ਸਕੂਲ ਦਾ ਪੰਜਵੀਂ ਦਾ ਨਤੀਜਾ ਸ਼ਾਨਦਾਰ ਰਿਹਾ <br/> ਅਗਲੀ ਖ਼ਬਰ ਹਿੰਦੂ ਕੰਨਿਆ ਕਾਲਜ ਵਿਚ ਸੜਕ ਸੁਰੱਖਿਆ ਸੰਬੰਧੀ ਜਾਗਰੂਕਤਾ ਸਮਾਗਮ ਕਰਵਾਇਆ <br/>
Ad Position 24