ਫਗਵਾੜਾ, 9 ਅਪੈ੍ਰਲ (ਚਾਨਾ)-ਐਕਟਿਵਾ 'ਤੇ ਜਾ ਰਹੀਆਂ ਮਹਿਲਾਵਾਂ ਦੀ ਲੁੱਟ ਖੋਹ ਕਰਨ ਦੇ ਸੰਬੰਧ 'ਚ ਸਤਨਾਮਪੁਰਾ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਸ਼ਿਕਾਇਤਕਰਤਾ ਕਮਲਜੀਤ ਕੌਰ ਪਤਨੀ ਸੋਨੂੰ ਵਾਸੀ ਪਿੰਡ ਰੁੜਕੀ ਨੇ ਦੱਸਿਆ ਕਿ 1 ਅਪੈ੍ਰਲ ਨੂੰ ਉਹ ਆਪਣੀ ਨਨਾਣ ਸੁਮਨ ਨਾਲ ਐਕਟਿਵਾ 'ਤੇ ਸਵਾਰ ਹੋ ਕੇ ਘਰ ਦਾ ਸਾਮਾਨ ਲੈਣ ਲਈ ਫਗਵਾੜਾ ਗਈਆਂ ਸਨ ਤੇ ਜਦੋਂ ਸ਼ਹਿਰ ਤੋਂ ਵਾਪਸ ਆਪਣੇ ਪਿੰਡ ਰੁੜਕੀ ਨੂੰ ਆ ਰਹੀਆਂ ਸਨ ਤੇ ਉਹ ਪਿੰਡ ਪੰਡਵਾਂ ਨਜ਼ਦੀਕ ਪੱਠਾ ਕੋਲ ਜੌਹਲ ਫ਼ਾਰਮ ਪੁੱਜੇ ਤਾਂ ਇਕ ਮੋਟਰਸਾਈਕਲ 'ਤੇ ਦੋ ਨੌਜਵਾਨ ਆਏ ਤੇ ਉਨ੍ਹਾਂ ਐਕਟਿਵਾ ਨੂੰ ਰੋਕ ਕੇ ਚਾਬੀ ਕੱਢ ਕੇ ਸੁੱਟ ਦਿੱਤੀ ਤੇ ਉਨ੍ਹਾਂ ਪਾਸੋਂ ਲੁੱਟ ਖੋਹ ਕੀਤੀ | ਜਿਸ 'ਚ ਸੋਨੇ ਦੀ ਚੇਨੀ, ਮੋਬਾਈਲ, ਵਾਲੀਆ ਤੇ ਹੋਰ ਸਾਮਾਨ ਸ਼ਾਮਿਲ ਸਨ | ਜਿਸ ਸੰਬੰਧ 'ਚ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ |