02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-04-2026

ਰੇਲਵੇ ਡਿਪੂ ਨੂੰ ਜਾਂਦੀ ਸੜਕ 'ਚ ਪਏ ਟੋਇਆਂ ਦੇ ਕਾਰਨ ਸਥਾਨਕ ਲੋਕ ਪ੍ਰੇਸ਼ਾਨ

Ad Position 21
No active advertisement
ਅਜੀਤ ਡੈਸਕ 10-04-2026
ਢਿਲਵਾਂ, 9 ਅਪ੍ਰੈਲ (ਪ੍ਰਵੀਨ ਕੁਮਾਰ)-ਜੀ. ਟੀ. ਰੋਡ ਤੋਂ ਰੇਲਵੇ ਡਿਪੂ ਢਿਲਵਾਂ ਨੂੰ ਜਾਂਦੀ ਸੜਕ ਵਿਚ ਵੱਡੇ-ਵੱਡੇ ਟੋਏ ਪੈ ਜਾਣ ਨਾਲ ਸਥਾਨਕ ਵਾਸੀਆਂ ਨੂੰ ਭਾਰੀ ਦਿੱਕਤ ਆ ਰਹੀ ਹੈ | ਇਸ ਸੰਬੰਧੀ ਰੇਲਵੇ ਡਿਪੂ ਦੇ ਵਾਸੀਆਂ ਨੇ ਆਪਣੀ ਪ੍ਰੇਸ਼ਾਨੀ ਦੱਸਦਿਆਂ ਕਿਹਾ ਕਿ ਉਕਤ ਸੜਕ ਜੋ ਕਿ ਪੁਰਾਣੇ ਜੀ. ਟੀ. ਰੋਡ ਵਜੋਂ ਜਾਣੀ ਜਾਂਦੀ ਹੈ, ਦੀ ਹਾਲਤ ਖ਼ਸਤਾ ਹੋਣ ਨਾਲ ਇਹ ਕਈ ਥਾਵਾਂ ਤੋਂ ਬੁਰੀ ਤਰ੍ਹਾਂ ਨਾਲ ਟੁੱਟ ਚੁੱਕੀ ਹੈ ਤੇ ਸੜਕ 'ਚ ਥਾਂ-ਥਾਂ 'ਤੇ ਵੱਡੇ-ਵੱਡੇ ਟੋਏ ਪੈਣ ਨਾਲ ਮੁਸ਼ਕਿਲ ਆ ਰਹੀ ਹੈ | ਦੱਸਣਯੋਗ ਹੈ ਕਿ ਇਸ ਸੜਕ ਰਾਹੀਂ ਵੱਡੀ ਗਿਣਤੀ 'ਚ ਟਰੱਕ, ਕਾਰਾਂ, ਕੈਂਟਰ ਆਦਿ ਸਮੇਤ ਲਗਪਗ ਮੁੱਖ ਮਾਰਗ ਜਿੰਨੇ ਵਾਹਨ ਟੋਲ ਪਰਚੀ ਤੋਂ ਬਚਣ ਲਈ ਉਕਤ ਸੜਕ ਦਾ ਇਸਤੇਮਾਲ ਕਰ ਰਹੇ ਹਨ ਤੇ ਇਸ ਤਰ੍ਹਾਂ ਭਾਰੀ ਸਾਮਾਨ ਨਾਲ ਲੋਡ ਵਾਲੇ ਵਾਹਨਾਂ ਦੇ ਦਿਨ ਰਾਤ ਇੱਥੋਂ ਲੰਘਣ ਨਾਲ ਸੜਕ ਹੋਰ ਖ਼ਰਾਬ ਹੋ ਰਹੀ ਹੈ | ਇਸ ਸੰਬੰਧੀ ਸਥਾਨਕ ਵਾਸੀਆਂ ਦੀ ਸਰਕਾਰ ਪਾਸੋਂ ਪੁਰਜ਼ੋਰ ਮੰਗ ਹੈ ਕਿ ਉਕਤ ਸੜਕ ਨੂੰ ਜਲਦ ਬਣਾਇਆ ਜਾਵੇ ਤੇ ਵਾਹਨਾਂ ਦੇ ਮੁੱਖ ਮਾਰਗ ਰਾਹੀਂ ਆਉਣ ਜਾਣ ਨੂੰ ਯਕੀਨੀ ਬਣਾਇਆ ਜਾਵੇ |
Ad Position 22
No active advertisement
ਪਿਛਲੀ ਖ਼ਬਰ ਬਰਸਾਤ ਤੇ ਗੜੇਮਾਰੀ ਕਾਰਨ ਹੋਏ ਕਣਕ ਖ਼ਰਾਬੇ ਦਾ ਸਰਕਾਰ ਯੋਗ ਮੁਆਵਜ਼ਾ ਦੇਵੇ-ਮੋਹਨ ਸਿੰਘ ਡਾਲਾ ਅਗਲੀ ਖ਼ਬਰ ਮੁਕੰਦਪੁਰ ਤੋਂ ਫਗਵਾੜਾ ਵੱਲ ਆ ਰਹੀ ਬੱਸ ਬੇਕਾਬੂ ਹੋ ਕੇ ਦਰੱਖ਼ਤ ਨਾਲ ਟਕਰਾਈ
Ad Position 24