ਡਡਵਿੰਡੀ, 9 ਅਪ੍ਰੈਲ (ਦਿਲਬਾਗ ਸਿੰਘ ਝੰਡ)-ਅੰਤਰਰਾਸ਼ਟਰੀ ਕਬੱਡੀ ਖਿਡਾਰੀ ਤੇ ਪਿੰਡ ਡਡਵਿੰਡੀ ਦੇ ਸਾਬਕਾ ਸਰਪੰਚ ਕੁਲਦੀਪ ਸਿੰਘ ਨੂੰ ਅੱਜ ਸੈਂਕੜੇ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ ਗਈ | ਕੁਲਦੀਪ ਸਿੰਘ ਦਾ ਬੀਤੇ ਦਿਨੀਂ ਦਿਲ ਦਾ ਦੌਰਾ ਪੈਣ ਕਰਨ ਦਿਹਾਂਤ ਹੋ ਗਿਆ ਸੀ | ਅੱਜ ਉਨ੍ਹਾਂ ਦਾ ਪਿੰਡ ਡਡਵਿੰਡੀ ਦੇ ਸ਼ਮਸ਼ਾਨਘਾਟ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ | ਇਸ ਮੌਕੇ ਜਿਥੇ ਵੱਖ-ਵੱਖ ਜਥੇਬੰਦੀਆਂ, ਕਬੱਡੀ ਫੈਡਰੇਸ਼ਨਾਂ ਤੇ ਕਲੱਬਾਂ ਵਲੋਂ ਉਨ੍ਹਾਂ ਨੂੰ ਦੁਸ਼ਾਲੇ ਭੇਟ ਕੀਤੇ ਗਏ, ਉੱਥੇ ਕਾਂਗਰਸ ਦੀ ਤਰਫੋਂ ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾ ਵਲੋਂ ਉਨ੍ਹਾਂ ਨੂੰ ਤਿਰੰਗਾ ਝੰਡਾ ਭੇਟ ਕੀਤਾ | ਉਨ੍ਹਾਂ ਦੀ ਅੰਤਿਮ ਯਾਤਰਾ ਮੌਕੇ ਉਨ੍ਹਾਂ ਦੇ ਭਰਾ ਰੇਸ਼ਮ ਸਿੰਘ ਤੇ ਜਸਵਿੰਦਰ ਸਿੰਘ ਜੱਸੀ, ਕਾਂਗਰਸ ਦੇ ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾ, ਪ੍ਰੋਫੈਸਰ ਆਸਾ ਸਿੰਘ ਘੁੰਮਣ, ਐਡਵੋਕੇਟ ਰਜਿੰਦਰ ਸਿੰਘ ਰਾਣਾ, ਨਰਿੰਦਰ ਸਿੰਘ ਸੋਨੀਆ, ਸਵਰਨ ਸਿੰਘ ਖਾਲਸਾ, ਰੋਸ਼ਨ ਖੈੜਾ, ਪ੍ਰੋਫੈਸਰ ਬਲਦੇਵ ਸਿੰਘ ਟੀਟਾ, ਕਾਂਗਰਸ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਹਰਮੇਸ਼ ਮੇਸ਼ੀ, ਸ਼ਹਿਰੀ ਪ੍ਰਧਾਨ ਨਰਿੰਦਰ ਸਿੰਘ ਪੰਨੂ, ਬਲਾਕ ਪ੍ਰਧਾਨ ਮੁਖਤਾਰ ਸਿੰਘ, ਗੁਰਪ੍ਰੀਤ ਸਿੰਘ ਫੌਜੀ ਕਾਲੋਨੀ, ਪੀਏ ਬਲਜਿੰਦਰ ਸਿੰਘ, ਆੜ੍ਹਤੀ ਜੈਪਾਲ ਸਿੰਘ, ਰਣਜੀਤ ਸਿੰਘ ਪਦਮ, ਕਮਲਜੀਤ ਸਿੰਘ ਬੱਬੂ, ਅਮੋਲਕ ਸਿੰਘ, ਆਪ ਆਗੂ ਸੁਖਵੰਤ ਸਿੰਘ ਪੱਡਾ, ਬਲਾਕ ਸੰਮਤੀ ਮੈਂਬਰ ਸਵਰਨ ਸਿੰਘ ਸੰਧਾ, ਗੁਰਦਰਸ਼ਨ ਸਿੰਘ ਭਿੰਡਰ, ਬਲਕਾਰ ਸਿੰਘ ਹਰਨਾਮਪੁਰ, ਹਰਨੇਕ ਸਿੰਘ ਨੇਕਾ ਮੈਰੀਪੁਰ, ਕੋਚ ਨਿਰਮਲ ਸਿੰਘ ਹੁੰਦਲ, ਗਿਆਨੀ ਜਰਨੈਲ ਸਿੰਘ ਮੋਠਾਂਵਾਲਾ, ਹਰਦਿਆਲ ਸਿੰਘ, ਜਥੇ. ਜਸਬੀਰ ਸਿੰਘ ਸਾਬਕਾ ਸਰਪੰਚ, ਕੰਵਲਨੈਣ ਸਿੰਘ ਕੇਨੀ, ਅਕਾਲ ਐਜੂਕੇਸ਼ਨ ਸਰਵਿਸਿਸ ਦੇ ਐਮ. ਡੀ. ਅਮਿਤੋਜ ਸਿੰਘ, ਰਵਿੰਦਰ ਸਿੰਘ ਰਵੀ ਪਿੱਥੋਰਾਹਲ, ਸਾਬਕਾ ਚੇਅਰਮੈਨ ਪਰਵਿੰਦਰ ਸਿੰਘ ਪੱਪਾ, ਪਾਲ ਸਿੰਘ ਇੱਟਾਂ ਵਾਲੇ, ਸਰੂਪ ਸਿੰਘ, ਬਲਦੇਵ ਸਿੰਘ ਰੰਗੀਲਪੁਰ, ਸਾਬਕਾ ਬਲਾਕ ਸੰਮਤੀ ਮੈਂਬਰ ਰਣਜੀਤ ਸਿੰਘ ਰਾਣਾ, ਕਾਨੂੰਗੋ ਮਨੋਹਰ ਸਿੰਘ, ਪਟਵਾਰੀ ਸੁਖਦੇਵ ਸਿੰਘ, ਰਾਜਬਹਾਦਰ ਸਿੰਘ, ਜਸਵਿੰਦਰ ਸਿੰਘ ਜੇ. ਈ., ਸੁਖਵਿੰਦਰ ਸਿੰਘ ਘੀਣਾ, ਲੇਖਕ ਬਲਵੀਰ ਸੰਧਾ ਅਤੇ ਕਮਲਜੀਤ ਸਿੰਘ ਖਿੰਡਾ ਆਦਿ ਤੋਂ ਇਲਾਵਾ ਵੱਡੀ ਗਿਣਤੀ 'ਚ ਉਨ੍ਹਾਂ ਦੇ ਰਿਸ਼ਤੇਦਾਰ ਤੇ ਸੱਜਣ ਮਿੱਤਰ ਹਾਜ਼ਰ ਸਨ |