21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਮੌਸਮੀ ਸਬਜ਼ੀਆਂ ਲਈ ਪਾਵਰਕਾਮ ਮੋਟਰਾਂ ਦੀ ਬਿਜਲੀ ਸਪਲਾਈ ਦਾ ਸਮਾਂ ਵਧਾਵੇ-ਲਿੱਟਾਂ

Ad Position 21
No active advertisement
ਪਿੰਡ ਕਮਰਾਏ ਵਿਖੇ ਹੋਈ ਭਾਰਤੀ ਕਿਸਾਨ ਯੂਨੀਅਨ ਦੀ ਮੀਟਿੰਗ ਦੌਰਾਨ ਜ਼ਿਲ੍ਹਾ ਪ੍ਰਧਾਨ ਜਸਵੀਰ ਸਿੰਘ ਲਿਟਾਂ ਤੇ ਹੋਰ ਕਿਸਾਨ | ਤਸਵੀਰ : ਮਨਜੀਤ ਸਟੂਡੀਓ <br/> 18-04-2026
ਭੁਲੱਥ, 17 ਅਪ੍ਰੈਲ (ਮਨਜੀਤ ਸਿੰਘ ਰਤਨ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਜਸਵੀਰ ਸਿੰਘ ਲਿਟਾ, ਪੂਰਨ ਸਿੰਘ ਖੱਸਣ ਬਲਾਕ ਪ੍ਰਧਾਨ, ਜੋਗਿੰਦਰ ਸਿੰਘ ਬਾਗੜੀਆਂ ਮੀਤ ਪ੍ਰਧਾਨ ਜ਼ਿਲ੍ਹਾ ਕਪੂਰਥਲਾ ਦੀ ਅਗਵਾਈ ਹੇਠ ਕਮਰਾਏ ਵਿਖੇ ਹੋਈ | ਮੀਟਿੰਗ 'ਚ ਬੋਲਦਿਆਂ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਮੱਕੀ, ਹਦਵਾਣਾ, ਖ਼ਰਬੂਜ਼ਾ ਤੇ ਹੋਰ ਮੌਸਮੀ ਸਬਜ਼ੀਆਂ ਲਈ ਗਰਮੀ ਵਧਣ ਕਾਰਨ ਪਾਣੀ ਦੀ ਮੰਗ ਵੱਧ ਗਈ ਹੈ | ਪਾਵਰਕਾਮ ਨੂੰ ਅਜਿਹੇ 'ਚ ਮੋਟਰਾਂ ਦੀ ਬਿਜਲੀ ਸਪਲਾਈ ਦਾ ਸਮਾਂ ਵਧਾ ਦੇਣਾ ਚਾਹੀਦਾ ਹੈ, ਜੋ ਚਾਰ ਘੰਟੇ ਬਿਜਲੀ ਸਪਲਾਈ ਮਿਲਦੀ ਹੈ ਉਸ ਨਾਲ ਪਾਣੀ ਪੂਰਾ ਨਹੀਂ ਹੋ ਰਿਹਾ | ਕਈ ਫੀਡਰਾਂ 'ਚ ਚੱਲਦੇ ਸਮੇਂ ਹੀ ਫਾਲਟ ਪੈ ਜਾਂਦਾ ਹੈ ਹੈ ਤੇ ਉਨ੍ਹਾਂ ਨੂੰ ਪੂਰੀ ਬਿਜਲੀ ਸਪਲਾਈ ਨਹੀਂ ਮਿਲਦੀ ਅਜਿਹੇ 'ਚ ਸਮੇਂ ਦੇ ਅਨੁਸਾਰ ਉਨ੍ਹਾਂ ਦੀ ਕੰਪਨਸੇਸ਼ਨ ਕਰਕੇ ਉਨ੍ਹਾਂ ਦੀ ਬਿਜਲੀ ਸਪਲਾਈ ਪੂਰੀ ਕਰ ਦਿੱਤੀ ਜਾਵੇ | ਇਸ ਵਾਰ ਆਲੂ ਦੀ ਫ਼ਸਲ ਤੋਂ ਮੰਦੇ ਕਾਰਨ ਵੱਡੀ ਆਰਥਿਕ ਮਾਰ ਕਿਸਾਨ ਨੂੰ ਪਈ ਹੈ ਫਿਰ ਵੀ ਕਿਸਾਨ ਵੱਡੇ ਹੌਸਲੇ ਨਾਲ ਅੱਗੇ ਫ਼ਸਲ ਨੂੰ ਸਾਂਭ ਰਿਹਾ ਹੈ | ਇਸ ਮੌਕੇ ਕਿਸਾਨ ਦੀਆਂ ਅਗਲੀਆਂ ਫ਼ਸਲਾਂ ਨੂੰ ਸਾਂਭਣ ਲਈ ਬਿਜਲੀ ਦੀ ਲੋੜ ਹੈ | ਪੰਜਾਬ ਸਰਕਾਰ ਤੇ ਪਾਵਰਕਾਮ ਇਸ ਵਕਤ ਖ਼ਾਸ ਧਿਆਨ ਦੇਵੇ | ਇਸ ਮੌਕੇ ਗੁਲਜ਼ਾਰ ਸਿੰਘ ਖੱਸਣ ਖ਼ਜ਼ਾਨਚੀ, ਪੂਰਨ ਸਿੰਘ ਖੱਸਣ ਪ੍ਰਧਾਨ ਬਲਾਕ ਭੁਲੱਥ, ਹਰਦੇਵ ਸਿੰਘ ਖੱਸਣ, ਬਲਬੀਰ ਸਿੰਘ ਖੱਸਣ, ਗੁਰਭੇਜ ਸਿੰਘ ਖੱਸਣ, ਕਸ਼ਮੀਰ ਸਿੰਘ ਬੋਪਾਰਾਏ, ਬਲਵਿੰਦਰ ਸਿੰਘ ਕਮਰਾਏ, ਮਿਹਰ ਸਿੰਘ ਕਮਰਾਏ, ਸੁਖਦੇਵ ਸਿੰਘ ਕਮਰਾਏ, ਕੁਲਵੰਤ ਸਿੰਘ ਕਾਲਾ ਬਾਗੜੀਆਂ, ਮਲਕੀਤ ਸਿੰਘ ਕਮਰਾਏ, ਬਲਬੀਰ ਸਿੰਘ ਬਾਗੜੀਆ, ਮਹਿੰਦਰ ਸਿੰਘ ਬਾਗੜੀਆਂ, ਕਾਬਲ ਸਿੰਘ ਬਾਗੜੀਆਂ, ਪਰਮਜੀਤ ਸਿੰਘ ਕਮਰਾਏ ਸਕੱਤਰ, ਕਰਨੈਲ ਸਿੰਘ ਕਮਰਾਏ, ਗੁਰਧਿਆਨ ਸਿੰਘ ਕਮਰਾਏ, ਸ਼ਮਸ਼ੇਰ ਸਿੰਘ ਕਮਰਾਏ, ਗੁਰਵਿੰਦਰ ਸਿੰਘ ਮਿੰਟੂ ਲਿਟਾਂ, ਸੁਵਿੰਦਰ ਸਿੰਘ ਲਿਟਾਂ, ਨਰਿੰਦਰ ਸਿੰਘ ਲਿਟਾਂ, ਗੁਰਮੀਤ ਸਿੰਘ ਰਾਜਪੁਰ ਇਕਾਈ ਪ੍ਰਧਾਨ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਆਟੋ ਤੇ ਐਕਟਿਵਾ ਦੀ ਟੱਕਰ 'ਚ ਲੜਕੀ ਜ਼ਖ਼ਮੀ <br/> ਅਗਲੀ ਖ਼ਬਰ ਪਿੰਡ ਰਾਏਪੁਰ ਪੀਰ ਬਖ਼ਸ਼ ਵਾਲਾ ਦੇ ਨੌਜਵਾਨ ਦੀ ਵਿਦੇਸ਼ 'ਚ ਮੌਤ <br/>
Ad Position 24