ਕਪੂਰਥਲਾ, 17 ਅਪ੍ਰੈਲ (ਅਮਨਜੋਤ ਸਿੰਘ ਵਾਲੀਆ)-ਸੁਲਤਾਨਪੁਰ ਲੋਧੀ ਰੋਡ 'ਤੇ ਨਵੀਂ ਦਾਣਾ ਮੰਡੀ ਦੇ ਨੇੜੇ ਆਟੋ ਤੇ ਐਕਟਿਵਾ ਦੀ ਟੱਕਰ 'ਚ ਇਕ ਲੜਕੀ ਜ਼ਖ਼ਮੀ ਹੋ ਗਏ | ਇਸ ਸੰਬੰਧੀ ਸਿਮਰਨਜੋਤ ਕੌਰ ਪੁੱਤਰੀ ਜੋਗਿੰਦਰ ਸਿੰਘ ਵਾਸੀ ਢੁੱਡੀਆਂਵਾਲ ਆਰ. ਸੀ. ਐਫ. ਨੇ ਦੱਸਿਆ ਕਿ ਉਹ ਆਪਣੇ ਪਿੰਡ ਤੋਂ ਕਪੂਰਥਲਾ ਵੱਲ ਨੂੰ ਆ ਰਹੀ ਸੀ, ਜਦੋਂ ਉਹ ਨਵੀਂ ਦਾਣਾ ਮੰਡੀ ਨੇੜੇ ਪਹੁੰਚੀ ਤਾਂ ਇਕ ਤੇਜ਼ ਰਫ਼ਤਾਰ ਆਟੋ ਨਾਲ ਉਸ ਦੀ ਟੱਕਰ ਹੋ ਗਈ, ਜਿਸ ਕਾਰਨ ਉਹ ਗੰਭੀਰ ਰੂਪ ਵਿਚ ਜਖ਼ਮੀ ਹੋ ਗਈ, ਜਿਸ ਨੂੰ ਪਰਿਵਾਰਕ ਮੈਂਬਰਾਂ ਨੇ ਸਿਵਲ ਹਸਪਤਾਲ ਕਪੂਰਥਲਾ ਵਿਖੇ ਦਾਖਲ ਕਰਵਾਇਆ, ਜਿਥੇ ਡਿਊਟੀ ਡਾਕਟਰ ਯੁਕਤਾ ਵਲੋਂ ਉਸ ਦਾ ਇਲਾਜ ਜਾਰੀ ਹੈ | ਇਸ ਸੰਬੰਧੀ ਸੰਬੰਧਿਤ ਥਾਣੇ ਦੀ ਪੁਲਿਸ ਨੂੰ ਸੁਚਿਤ ਕਰ ਦਿੱਤਾ ਗਿਆ ਹੈ |