19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਢਿਲਵਾਂ ਮੰਡੀ ਵਿਖੇ ਕਣਕ ਦੀ ਸਰਕਾਰੀ ਖ਼ਰੀਦ ਸ਼ੁਰੂ <br/>

Ad Position 21
No active advertisement
ਅਜੀਤ ਡੈਸਕ 18-04-2026
ਢਿਲਵਾਂ, 17 ਅਪ੍ਰੈਲ (ਗੋਬਿੰਦ ਸੁਖੀਜਾ)-ਮਾਰਕੀਟ ਕਮੇਟੀ ਢਿਲਵਾਂ ਅਧੀਨ ਆਉਂਦੀ ਮੁੱਖ ਅਨਾਜ ਮੰਡੀ ਢਿਲਵਾਂ ਵਿਖੇ ਕਣਕ ਦੀ ਸਰਕਾਰੀ ਖ਼ਰੀਦ ਸ਼ੁਰੂ ਕੀਤੀ ਗਈ | ਇਸ ਮੌਕੇ ਮਾਰਕੀਟ ਕਮੇਟੀ ਢਿਲਵਾਂ ਦੇ ਚੇਅਰਮੈਨ ਕੁਲਦੀਪ ਪਾਠਕ, ਲੇਖਾਕਾਰ ਸੁਖਦੇਵ ਸਿੰਘ, ਕਲਰਕ ਇਕਬਾਲ ਸਿੰਘ, ਕੋਮਲਪ੍ਰੀਤ ਸਿੰਘ ਰਾਮ ਲਾਲ ਸਾਰੇ ਦਫ਼ਤਰੀ ਸਟਾਫ਼ ਤੇ ਵੱਡੀ ਗਿਣਤੀ ਚ ਆੜ੍ਹਤੀਏ ਕਣਕ ਵੇਚਣ ਆਏ ਕਿਸਾਨ ਤੇ ਆਮ ਆਦਮੀ ਪਾਰਟੀ ਦੇ ਆਗੂ ਹਾਜ਼ਰ ਸਨ | ਸਰਕਾਰੀ ਏਜੰਸੀ ਮੁੱਖ ਅਨਾਜ ਮੰਡੀ ਢਿਲਵਾਂ ਦੇ ਇੰਸਪੈਕਟਰ ਪ੍ਰਗਟ ਸਿੰਘ, ਮੈਨੇਜਰ ਸੀ.ਐਮ.ਐਸ. ਮਾਰਕਫੈੱਡ ਦੇ ਇੰਸਪੈਕਟਰ ਰਮਨਦੀਪ ਸਿੰਘ ਤੇ ਪਨਸਪ ਦੇ ਇੰਸਪੈਕਟਰ ਬਲਾਕ ਢਿਲਵਾਂ ਦੇ ਮਨਜੀਤ ਸਿੰਘ ਵੱਲੋਂ ਮੁੱਖ ਅਨਾਜ ਮੰਡੀ ਢਿਲਵਾਂ ਵਿਖੇ ਕਣਕ ਦੀ ਫ਼ਸਲ ਵੇਚਣ ਆਏ ਬਾਜਵਾ ਟਰੇਡਿੰਗ ਕੰਪਨੀ ਦੇ ਮਾਲਕ ਰਸਾਲ ਬਾਜਵਾ ਦੇ ਫੜ 'ਚ ਕਿਸਾਨ ਮੁਖ਼ਤਿਆਰ ਸਿੰਘ ਦੀ ਕਣਕ ਖ਼ਰੀਦ ਦਾ ਸ਼ੁੱਭ ਆਰੰਭ ਕੀਤਾ | ਚੇਅਰਮੈਨ ਕੁਲਦੀਪ ਪਾਠਕ ਤੇ ਸੈਕਟਰੀ ਸੁਖਦੀਪ ਸਿੰਘ ਨੇ ਕਿਸਾਨਾਂ ਨੂੰ ਕਿਹਾ ਕਿ ਕਿਸਾਨਾਂ ਨੂੰ ਮੰਡੀ 'ਚ ਕਣਕ ਸੁਕਾ ਕੇ ਲਿਆਉਣ, ਸਭ ਤੋਂ ਜ਼ਰੂਰੀ ਹੈ ਕਿ ਕਣਕ ਦੀ ਫ਼ਸਲ ਦੀ ਕਟਾਈ ਕਰਨ ਉਪਰੰਤ ਖੇਤਾਂ 'ਚ ਵਾਧੂ ਰਹਿੰਦ ਖੰੂਹਦ ਕਣਕ ਦੇ ਨਾੜ ਨੂੰ ਅੱਗ ਬਿਲਕੁਲ ਨਾ ਲਗਾਉਣ, ਹਾੜ੍ਹੀ ਦੇ ਸੀਜ਼ਨ 'ਚ ਕੰਬਾਈਨਾਂ ਦੇ ਮਾਲਕ ਰਾਹਤ ਵੇਲੇ ਕੰਬਾਈਨਾਂ ਬਿਲਕੁਲ ਨਾ ਚਲਾਉਣ, ਉਨ੍ਹਾਂ ਮੁੱਖ ਅਨਾਜ ਮੰਡੀ ਦੇ 24 ਦੇ ਕਰੀਬ ਆੜ੍ਹਤੀਆਂ ਨੂੰ ਅਪੀਲ ਕੀਤੀ ਕਿ ਉਨ੍ਹਾਂ ਵੱਲੋਂ ਕਿਸਾਨਾਂ ਦੀ ਫ਼ਸਲ ਦਾ ਇੱਕ ਇੱਕ ਦਾਣਾ ਖ਼ਰੀਦਣਾ ਯਕੀਨੀ ਬਣਾਇਆ ਜਾਵੇ, ਉਨ੍ਹਾਂ ਕਿਹਾ ਕਿ ਮਾਰਕੀਟ ਕਮੇਟੀ ਵਲੋਂ ਢਿਲਵਾਂ ਮੁੱਖ ਅਨਾਜ ਮੰਡੀ ਸਮੇਤ ਲੱਖਣ ਕੇ ਪੱਡਾ, ਰਮੀਦੀ, ਧਾਲੀਵਾਲ ਬੇਟ, ਭੰਡਾਲ ਬੇਟ, ਹਮੀਰਾ ਆਦਿ ਮੰਡੀਆਂ 'ਚ ਸਾਰੇ ਸੁਚੱਜੇ ਪ੍ਰਬੰਧ ਕੀਤੇ ਗਏ ਹਨ | ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਫ਼ਸਲ ਖ਼ਰੀਦਣ ਉਪਰੰਤ 24 ਘੰਟਿਆਂ ਚ ਬੈਂਕ ਖਾਤਿਆਂ ਰਾਹੀਂ ਅਦਾਇਗੀ ਕੀਤੀ ਜਾਵੇਗੀ | ਇਸ ਮੌਕੇ ਉਨ੍ਹਾਂ ਕਿਹਾ ਕਿ ਧਾਲੀਵਾਲ ਬੇਟ ਖ਼ਰੀਦ ਕੇਂਦਰ ਵਿਚ ਸਰਕਾਰੀ ਖ਼ਰੀਦ ਏਜੰਸੀ ਪਨਗ੍ਰੇਨ ਦੇ ਇੰਸਪੈਕਟਰ ਇੰਦਰਪ੍ਰੀਤ ਸਿੰਘ, ਰਮੀਦੀ ਦੀ ਅਨਾਜ ਮੰਡੀ ਵਿਚ ਪਨਸਪ ਦੇ ਇੰਸਪੈਕਟਰ ਦਵਿੰਦਰ ਸਿੰਘ, ਹਮੀਰਾ ਵਿਚ ਪਨਸਪ ਦੇ ਇੰਸਪੈਕਟਰ ਦਵਿੰਦਰ ਸਿੰਘ, ਭੰਡਾਲ ਬੇਟ ਅਨਾਜ ਮੰਡੀ ਮਾਰਕਫੈੱਡ ਇੰਸਪੈਕਟਰ ਰਮਨਦੀਪ ਸਿੰਘ, ਲੱਖਣ ਕੇ ਪੱਡਾ ਅਨਾਜ ਮੰਡੀ ਇੰਸਪੈਕਟਰ ਗੁਰਮੀਤ ਸਿੰਘ ਕਣਕ ਦੀ ਖ਼ਰੀਦ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨਗੇ | ਇਸ ਮੌਕੇ ਆਮ ਆਦਮੀ ਪਾਰਟੀ ਦੇ ਕਿਸਾਨ ਵਿੰਗ ਦੇ ਆਗੂ ਗੁਰਵਿੰਦਰ ਸਿੰਘ ਸ਼ਾਹੀ ਸੀਨੀਅਰ ਪੰਜਾਬ ਪ੍ਰਧਾਨ, ਸਤਨਾਮ ਸਿੰਘ ਬਰਾੜ ਜ਼ਿਲ੍ਹਾ ਪ੍ਰਧਾਨ ਕਿਸਾਨ ਵਿੰਗ ਕਪੂਰਥਲਾ, ਬਲਾਕ ਪ੍ਰਧਾਨ ਦਿਲਦਾਰ ਸਿੰਘ, , ਮਾਸਟਰ ਮਨਜੀਤ ਸਿੰਘ ਜ਼ਿਲ੍ਹਾ ਸਕੱਤਰ, ਸਰਬਜੀਤ ਸਿੰਘ ਭੁੱਲਰ ਬਲਾਕ ਪ੍ਰਧਾਨ, ਅਮਰਜੀਤ ਸਿੰਘ ਬਲਾਕ ਪ੍ਰਧਾਨ, ਰਣਦੀਪ ਸਿੰਘ ਬਲਾਕ ਇੰਚਾਰਜ, ਅਮਰੀਕ ਸਿੰਘ ਮਿਰਜ਼ਾਪੁਰ, ਦੀਪਕ ਬਜਾਜ, ਜਗਜੀਤ ਸਿੰਘ, ਡਾ. ਸੰਦੀਪ ਸਿੰਘ ਬਲਾਕ ਪ੍ਰਧਾਨ ਆਦਿ ਸ਼ਾਮਿਲ ਸਨ |

Ad Position 22
No active advertisement
ਪਿਛਲੀ ਖ਼ਬਰ ਹੈਰੋਇਨ ਤੇ ਨਸ਼ੀਲੀਆਂ ਗੋਲੀਆਂ ਸਮੇਤ 8 ਕਾਬੂ <br/> ਅਗਲੀ ਖ਼ਬਰ ਸਤਿਕਰਤਾਰ ਇੰਟਰਨੈਸ਼ਨਲ ਸਕੂਲ ਦਾ ਅੱਠਵੀਂ ਦਾ ਨਤੀਜਾ ਸ਼ਾਨਦਾਰ <br/>
Ad Position 24