ਫਗਵਾੜਾ, 17 ਅਪੈ੍ਰਲ (ਚਾਨਾ)-ਪੁਲਿਸ ਵਲੋਂ ਪਿਛਲੇ ਕਰੀਬ ਅੱਠ ਦਿਨਾਂ 'ਚ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕਰਕੇ 8 ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ 47 ਗ੍ਰਾਮ ਹੈਰੋਇਨ, 70 ਨਸ਼ੀਲੀਆਂ ਗੋਲੀਆਂ ਬਰਾਮਦ ਕਰਕੇ ਕੇਸ ਦਰਜ ਕੀਤੇ ਹਨ | ਪੁਲਿਸ ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਲਿਸ ਵਲੋਂ ਥਾਣਾ ਸਿਟੀ, ਸਤਨਾਮਪੁਰਾ ਤੇ ਰਾਵਲਪਿੰਡੀ ਦੀਆਂ ਟੀਮਾਂ ਵਲੋਂ 9 ਅਪੈ੍ਰਲ ਤੋਂ 16 ਅਪੈ੍ਰਲ ਤੱਕ ਨਸ਼ਾ ਪ੍ਰਭਾਵਿਤ ਇਲਾਕਿਆਂ 'ਚ ਸਰਚ ਅਪ੍ਰੇਸ਼ਨ ਚੱਲਾ ਕੇ ਵੱਖ-ਵੱਖ ਨਸ਼ੇ ਵੇਚਣ ਤੇ ਪੀਣ ਵਾਲੇ ਅੱਠ ਵਿਅਕਤੀ ਕਾਬੂ ਕੀਤੇ ਗਏ ਹਨ ਤੇ ਉਨ੍ਹਾਂ ਪਾਸੋਂ ਹੈਰੋਇਨ ਤੇ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ | ਉਨ੍ਹਾਂ ਦੱਸਿਆ ਕਿ ਇਨ੍ਹਾਂ ਖ਼ਿਲਾਫ਼ ਅਗਾਂਹ ਵੀ ਕਾਰਵਾਈ ਇਸੇ ਤਰ੍ਹਾਂ ਜਾਰੀ ਰਹੇਗੀ |