06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਮਾਤਾ ਭੱਦਰਕਾਲੀ ਦੇ ਸਾਲਾਨਾ ਮੇਲੇ ਸੰਬੰਧੀ ਸਮਾਗਮਾਂ ਦੀ ਆਰੰਭਤਾ ਲਈ ਕੀਤੀ ਅਰਦਾਸ <br/>

Ad Position 21
No active advertisement
ਅਜੀਤ ਡੈਸਕ 20-04-2026
ਕਪੂਰਥਲਾ, 19 ਅਪ੍ਰੈਲ (ਸਡਾਨਾ)-ਮਾਤਾ ਭੱਦਰਕਾਲੀ ਦੇ 79ਵੇਂ ਸਾਲਾਨਾ ਮੇਲੇ ਸੰਬੰਧੀ ਸਮਾਗਮਾਂ ਦੀ ਆਰੰਭਤਾ ਮੌਕੇ ਮਹਾਂਮਾਈ ਦੇ ਚਰਨਾਂ 'ਚ ਅਰਦਾਸ ਕੀਤੀ ਗਈ ਅਤੇ ਮੇਲੇ ਦਾ ਪਹਿਲਾ ਕਾਰਡ ਮੰਦਰ ਵਿਖੇ ਭੇਟ ਕੀਤਾ | ਸ੍ਰੀ ਦੁਰਗਾ ਮੰਡਲ ਮੰਦਰ ਮਾਤਾ ਭੱਦਰਕਾਲੀ ਵੈੱਲਫੇਅਰ ਸੁਸਾਇਟੀ ਦੇ ਚੇਅਰਮੈਨ ਰਾਧੇ ਸ਼ਿਆਮ ਸ਼ਰਮਾ, ਪ੍ਰਧਾਨ ਪ੍ਰਸ਼ੋਤਮ ਪਾਸੀ, ਉਪ ਚੇਅਰਮੈਨ ਭੁਪਿੰਦਰ ਆਨੰਦ, ਮੀਡੀਆ ਇੰਚਾਰਜ ਸੋਨੂੰ ਪੰਡਿਤ ਨੇ ਦੱਸਿਆ ਕਿ ਇਸ ਸਾਲ ਮਹਾਂਮਾਈ ਦਾ ਸਾਲਾਨਾ ਮੇਲਾ 12 ਤੇ 13 ਮਈ ਨੂੰ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ | ਇਸ ਸੰਬੰਧੀ 12 ਮਈ ਨੂੰ ਵਿਸ਼ਾਲ ਸ਼ੋਭਾ ਯਾਤਰਾ ਸਜਾਈ ਜਾਵੇਗੀ | ਅੱਜ ਪੂਜਾ ਸਮੇਂ ਅਭਿਸ਼ੇਕ ਆਨੰਦ ਜਨਰਲ ਸਕੱਤਰ, ਕਪਿਲ ਸ਼ਰਮਾ, ਉਪ ਪ੍ਰਧਾਨ ਤਰੁਣ ਬਹਿਲ, ਵਰਿੰਦਾਵਨ ਤੋਂ ਆਏ ਅਤੁੱਲ ਕਿ੍ਸ਼ਨ ਸ਼ਾਸਤਰੀ, ਕਿ੍ਸ਼ਨ ਲਾਲ ਸਰਾਫ਼, ਨੀਲਮ ਰਾਣੀ, ਵੀਨਾ ਰਾਣੀ, ਵਿਸ਼ਨੂੰ, ਵਿਜੇ ਕੁਮਾਰ ਤੇ ਹੋਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸਟੇਟ ਗੁਰਦੁਆਰਾ ਸਾਹਿਬ ਵਿਖੇ ਸਹਿਜ ਪਾਠਾਂ ਦੇ ਪਾਏ ਗਏ ਭੋਗ <br/> ਅਗਲੀ ਖ਼ਬਰ ਰੋਟਰੀ ਕਲੱਬ ਇਲੀਟ ਨੇ ਸਰਕਾਰੀ ਪ੍ਰਾਇਮਰੀ ਸਕੂਲ ਭਾਣੋਲੰਗਾ ਨੂੰ ਹੈਾਡਵਾਸ਼ ਸਟੇਸ਼ਨ ਕੀਤਾ ਭੇਟ <br/>
Ad Position 24