06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਰੋਟਰੀ ਕਲੱਬ ਇਲੀਟ ਨੇ ਸਰਕਾਰੀ ਪ੍ਰਾਇਮਰੀ ਸਕੂਲ ਭਾਣੋਲੰਗਾ ਨੂੰ ਹੈਾਡਵਾਸ਼ ਸਟੇਸ਼ਨ ਕੀਤਾ ਭੇਟ <br/>

Ad Position 21
No active advertisement
ਅਜੀਤ ਡੈਸਕ 20-04-2026
ਕਪੂਰਥਲਾ, 19 ਅਪ੍ਰੈਲ (ਸਡਾਨਾ)-ਸਮਾਜ ਸੇਵਾ ਦੇ ਕਾਰਜਾਂ ਨੂੰ ਅੱਗੇ ਤੋਰਦਿਆਂ ਰੋਟਰੀ ਕਲੱਬ ਕਪੂਰਥਲਾ ਇਲੀਟ ਵਲੋਂ ਗਲੋਬਲ ਗ੍ਰਾਂਟ ਤਹਿਤ ਸਰਕਾਰੀ ਐਲੀਮੈਂਟਰੀ ਸਕੂਲ ਪਿੰਡ ਭਾਣੋਲੰਗਾ ਵਿਖੇ ਬੱਚਿਆਂ ਦੀ ਸਹੂਲਤ ਲਈ ਹੈਾਡ ਵਾਸ਼ ਸਟੇਸ਼ਨ ਭੇਟ ਕੀਤਾ | ਇਸ ਦੇ ਨਾਲ ਹੀ ਬੱਚਿਆਂ ਨੂੰ ਹੱਥ ਧੋਣ ਲਈ ਤਿੰਨ ਪੇਟੀਆਂ ਸਾਬਣ ਵੀ ਦਿੱਤਾ | ਇਸ ਸੰਬੰਧੀ ਸੀਨੀਅਰ ਰੋਟੇਰੀਅਨ ਸੁਕੇਸ਼ ਜੋਸ਼ੀ, ਕਲੱਬ ਦੇ ਐਗਜ਼ੀਕਿਊਟਿਵ ਸਕੱਤਰ ਅਮਰਜੀਤ ਸਿੰਘ ਸਡਾਨਾ, ਸਾਬਕਾ ਪ੍ਰਧਾਨ ਰਾਹੁਲ ਆਨੰਦ ਤੇ ਸਕੱਤਰ ਸਿਮਰਨਪ੍ਰੀਤ ਸਿੰਘ ਨੇ ਦੱਸਿਆ ਕਿ ਰੋਟਰੀ ਕਲੱਬ ਵਲੋਂ ਪਹਿਲਾਂ ਵੀ ਕਈ ਸਕੂਲਾਂ ਨੂੰ ਹੈਾਡਵਾਸ਼ ਸਟੇਸ਼ਨ ਭੇਟ ਕਰ ਚੁੱਕਾ ਹੈ ਤੇ ਹਲਕੇ ਦੇ ਵੱਖ-ਵੱਖ ਸਕੂਲਾਂ 'ਚ ਸੈਨੀਟੇਸ਼ਨ ਸੰਬੰਧੀ ਵੀ ਕਈ ਕੰਮ ਕਰਵਾਏ ਗਏ ਹਨ ਤੇ ਆਉਂਦੇ ਦਿਨਾਂ ਦੌਰਾਨ ਵੀ ਸਮਾਜ ਸੇਵਾ ਦੇ ਕਾਰਜ ਜਾਰੀ ਰੱਖੇ ਜਾਣਗੇ | ਇਸ ਮੌਕੇ ਸਕੂਲ ਮੁਖੀ ਸੰਤੋਖ ਸਿੰਘ ਮੱਲੀ ਨੇ ਰੋਟਰੀ ਕਲੱਬ ਇਲੀਟ ਦੇ ਸਮੂਹ ਮੈਂਬਰਾਂ ਦਾ ਗਲੋਬਲ ਗ੍ਰਾਂਟ ਤਹਿਤ ਹੈਾਡਵਾਸ਼ ਸਟੇਸ਼ਨ ਦੇਣ 'ਤੇ ਧੰਨਵਾਦ ਕੀਤਾ ਤੇ ਦੱਸਿਆ ਕਿ ਪਹਿਲਾਂ ਵੀ ਇਸ ਕਲੱਬ ਦੇ ਸਹਿਯੋਗ ਨਾਲ ਸਕੂਲ ਵਿਖੇ ਵਾਤਾਵਰਨ ਦੀ ਸੰਭਾਲ ਲਈ ਬੂਟੇ ਲਗਾਏ ਗਏ ਹਨ | ਇਸ ਮੌਕੇ ਸਰਪੰਚ ਜਸਵੰਤ ਸਿੰਘ ਚਾਹਲ, ਪ੍ਰੋ. ਕੁਲਵੰਤ ਸਿੰਘ ਔਜਲਾ, ਸਰਵਣ ਸਿੰਘ ਔਜਲਾ, ਰੌਸ਼ਨ ਖੈੜਾ, ਕੁਲਵਿੰਦਰ ਸਿੰਘ ਚਾਹਲ, ਸੂਬਾ ਸਿੰਘ ਮਠਾੜੂ, ਰੁਪਿੰਦਰ ਕੌਰ, ਨਵਜੀਤ ਕੌਰ, ਸੰਤੋਸ਼ ਕੌਰ, ਰਜਵੰਤ ਕੌਰ, ਸਕੂਲ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਮਨਪ੍ਰੀਤ ਕੌਰ ਤੇ ਹੋਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਮਾਤਾ ਭੱਦਰਕਾਲੀ ਦੇ ਸਾਲਾਨਾ ਮੇਲੇ ਸੰਬੰਧੀ ਸਮਾਗਮਾਂ ਦੀ ਆਰੰਭਤਾ ਲਈ ਕੀਤੀ ਅਰਦਾਸ <br/> ਅਗਲੀ ਖ਼ਬਰ ਸੁਲਤਾਨਪੁਰ ਲੋਧੀ ਦੇ ਲੋਕਾਂ ਲਈ ਵੱਡੀ ਰਾਹਤ, ਅੰਡਰ ਬਰਿਜਾਂ 'ਤੇ ਸ਼ੈੱਡ ਪਾਉਣ ਦਾ ਕੰਮ ਜਲਦ ਸ਼ੁਰੂ <br/>
Ad Position 24