ਭੁਲੱਥ, 19 ਅਪ੍ਰੈਲ (ਮਨਜੀਤ ਸਿੰਘ ਰਤਨ)-ਭੁਲੱਥ 'ਚ ਚੱਲ ਰਹੇ ਗੁਰੂ ਨਾਨਕ ਫ਼੍ਰੀ ਡਾਇਲੈਸਿਸ ਯੂਨਿਟ ਨੂੰ ਉਸ ਵੇਲੇ ਵੱਡਾ ਹੁੰਗਾਰਾ ਮਿਲਿਆ ਜਦੋਂ ਬਾਬਾ ਕੁਲਦੀਪ ਸਿੰਘ ਮਿਆਣੀ ਵਾਲਿਆਂ ਵਲੋਂ 50, 000 ਰੁਪਏ ਦੀ ਰਾਸ਼ੀ ਸੇਵਾ ਵਜੋਂ ਦਿੱਤੀ ਗਈ | ਇਸ ਮੌਕੇ ਬਾਬਾ ਜ਼ੋਰਾਵਰ ਸਿੰਘ ਬਾਬਾ ਫ਼ਤਿਹ ਸਿੰਘ ਸੇਵਾ ਸੁਸਾਇਟੀ ਵਲੋਂ ਬਾਬਾ ਦਾ ਧੰਨਵਾਦ ਕੀਤਾ ਅਤੇ ਅਰਦਾਸ ਕੀਤੀ ਗਈ ਕਿ ਪ੍ਰਮਾਤਮਾ ਉਨ੍ਹਾਂ ਨੂੰ ਚੜ੍ਹਦੀਆਂ ਕਲਾਂ ਵਿਚ ਰੱਖੇ | ਇਸ ਮੌਕੇ ਬਾਬਾ ਜਸਵੰਤ ਸਿੰਘ, ਡਾਕਟਰ ਸੁਰਿੰਦਰ ਕੱਕੜ, ਅਵਤਾਰ ਸਿੰਘ ਲਾਲੀਆ, ਮਾਸਟਰ ਕੰਵਲਜੀਤ ਮੰਨਣ, ਬਲਵਿੰਦਰ ਸਿੰਘ ਚੀਮਾ, ਮਨਪ੍ਰੀਤ ਸਿੰਘ ਰਿੱਕੀ ਹਾਜ਼ਰ ਸਨ |