ਕਾਲਾ ਸੰਘਿਆਂ, 19 ਅਪ੍ਰੈਲ (ਬਲਜੀਤ ਸਿੰਘ ਸੰਘਾ)-ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਪਿੰਡ ਖਾਨੋਵਾਲ ਦੇ ਸਰਪੰਚ ਹਰਜਿੰਦਰ ਸਿੰਘ ਨੂੰ ਸ਼੍ਰੋਮਣੀ ਅਕਾਲੀ ਦਲ ਹਲਕਾ ਕਪੂਰਥਲਾ ਦਿਹਾਤੀ ਪ੍ਰਧਾਨ ਨਿਯੁਕਤ ਕੀਤਾ ਹੈ | ਸ. ਖਾਨੋਵਾਲ ਲੰਬੇ ਸਮੇਂ ਤੋਂ ਯੂਥ ਅਕਾਲੀ ਦਲ ਤੋਂ ਅਰੰਭ ਕਰਕੇ ਅਕਾਲੀ ਦਲ ਦੇ ਵੱਖ ਵੱਖ ਅਹੁਦਿਆਂ ਤੇ ਸੇਵਾਵਾਂ ਨਿਭਾਉਂਦੇ ਚਲੇ ਆ ਰਹੇ ਹਨ | ਇਸ ਮੌਕੇ 'ਤੇ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਦਲਵਿੰਦਰ ਸਿੰਘ ਸਿੱਧਵਾਂ ਦੋਨਾ, ਸਤਨਾਮ ਸਿੰਘ ਮਾਧੋਪੁਰ ਸਾਬਕਾ ਸਰਪੰਚ, ਜਨਰਲ ਕੌਂਸਲਰ ਮੈਂਬਰ ਜਗਤਾਰ ਸਿੰਘ ਜੱਗਾ, ਸਰਕਲ ਜਥੇਦਾਰ ਇੰਦਰਜੀਤ ਸਿੰਘ ਮੰਨਣ, ਸੀਨੀਅਰ ਮੀਤ ਪ੍ਰਧਾਨ ਜੋਗਿੰਦਰ ਸਿੰਘ ਸੰਧੂ, ਗੁਰਪ੍ਰੀਤ ਸਿੰਘ ਸੰਧੂ ਚੱਠਾ, ਦਰਸ਼ਨ ਸਿੰਘ ਮੱਲੂ, ਹਰਿੰਦਰ ਸਿੰਘ ਬਡਿਆਲ, ਅਮਰਬੀਰ ਸਿੰਘ ਸਰਪੰਚ ਕੇਸਰਪੁਰ, ਚਰਨਜੀਤ ਸਿੰਘ ਸਿੱਧਵਾਂ, ਜਰਨੈਲ ਸਿੰਘ ਨੱਥੂ ਚਾਹਲ, ਸੁਖਵਿੰਦਰ ਸਿੰਘ ਢਿੱਲੋਂ ਸਰਪੰਚ ਬਲੇਰਖਾਨਪੁਰ, ਮਲਕੀਤ ਸਿੰਘ, ਸੁਰਜੀਤ ਬਿੱਟੂ, ਸੰਜੀਵ ਹੈਪੀ, ਲਹਿੰਬਰ ਸਿੰਘ, ਸ਼ਿੰਗਾਰਾ ਸਿੰਘ ਸੰਘਾ (ਚਾਰੇ ਸਾਬਕਾ ਸਰਪੰਚ ਕਾਲਾ ਸੰਘਿਆਂ), ਰਾਮ ਜੀ, ਸਰਕਲ ਜਥੇਦਾਰ ਮਹਿੰਦਰ ਸਿੰਘ ਸਰਪੰਚ ਮੇਜਰਵਾਲ, ਸਰਕਲ ਜਥੇਦਾਰ ਸਤਨਾਮ ਸਿੰਘ ਬੁੱਧੂਵਾਲ, ਸਰਦੂਲ ਸਿੰਘ ਸਿਆਲ, ਸਰਕਲ ਜਥੇਦਾਰ ਨਿਰਮਲ ਸਿੰਘ ਨੰਬਰਦਾਰ ਕਾਹਲਵਾਂ, ਸਤਨਾਮ ਸਿੰਘ ਬਾਜਵਾ, ਧਰਮਿੰਦਰ ਸਿੰਘ ਮਿੰਟਾ ਖੁਸਰੋਪੁਰ, ਗੁਰਪ੍ਰੀਤ ਸਿੰਘ ਗੋਸਲ, ਯੂਥ ਅਕਾਲੀ ਦਲ ਜ਼ਿਲ੍ਹਾ ਪ੍ਰਧਾਨ ਤਨਵੀਰ ਸਿੰਘ ਫਿਆਲੀ, ਸਰਕਲ ਜਥੇਦਾਰ ਗੁਰਮੀਤ ਸਿੰਘ ਬੂਟਾ, ਬਲਵੀਰ ਸਿੰਘ ਕੋਟ ਕਰਾਰ ਖਾਂ, ਸੰਤੋਖ ਸਿੰਘ ਕਸੋਚਾਹਲ, ਮਲਕੀਤ ਸਿੰਘ ਡੋਗਰਾਂਵਾਲ ਆਦਿ ਨੇ ਖਾਨੋਵਾਲ ਨੂੰ ਵਧਾਈ ਦਿੱਤੀ ਹੈ |