ਕਪੂਰਥਲਾ, 19 ਅਪ੍ਰੈਲ (ਅਮਰਜੀਤ ਕੋਮਲ)-ਪੰਜਾਬ ਸਿੱਖਿਆ ਕ੍ਰਾਂਤੀ ਤਹਿਤ ਪੰਜਾਬ ਸਰਕਾਰ ਵਲੋਂ ਸਰਕਾਰੀ ਐਲੀਮੈਂਟਰੀ ਸਕੂਲ ਨੱਥੂ ਚਾਹਲ ਵਿਚ 9.55 ਲੱਖ ਰੁਪਏ ਦੀ ਗ੍ਰਾਂਟ ਨਾਲ ਉਸਾਰੇ ਗਏ ਆਧੁਨਿਕ ਕਲਾਸ ਰੂਮ ਦੇ ਉਦਘਾਟਨ ਸੰਬੰਧੀ ਇਕ ਉਦਘਾਟਨ ਸੰਬੰਧੀ ਸਮਾਗਮ ਕਰਵਾਇਆ, ਜਿਸ 'ਚ ਕੰਵਰ ਇਕਬਾਲ ਸਿੰਘ ਚੇਅਰਪਰਸਨ ਜ਼ਿਲ੍ਹਾ ਟਰੇਡਰਜ਼ ਕਮਿਸ਼ਨ ਕਪੂਰਥਲਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਸਮਾਗਮ ਦੇ ਆਰੰਭ 'ਚ ਜ਼ਿਲ੍ਹਾ ਸਿੱਖਿਆ ਅਫ਼ਸਰ ਮਮਤਾ ਬਜਾਜ, ਸਕੂਲ ਦੇ ਮੁੱਖ ਅਧਿਆਪਕ ਦੀਪਕ ਕੁਮਾਰ, ਪਿ੍ੰਸੀਪਲ ਗੁਰਚਰਨ ਸਿੰਘ ਚਾਹਲ, ਗੁਰਦੇਵ ਸਿੰਘ ਚਾਹਲ ਤੇ ਪਿੰਡ ਨੱਥੂ ਚਾਹਲ ਦੇ ਸਰਪੰਚ ਦਲਵਿੰਦਰ ਸਿੰਘ ਤੇ ਹੋਰ ਸ਼ਖ਼ਸੀਅਤਾਂ ਨੇ ਮੁੱਖ ਮਹਿਮਾਨ ਨੂੰ ਫੁੱਲਾਂ ਦੇ ਗੁਲਦਸਤੇ ਦੇ ਕੇ ਉਨ੍ਹਾਂ ਦਾ ਸਵਾਗਤ ਕੀਤਾ | ਸਕੂਲ ਦੇ ਮੁੱਖ ਅਧਿਆਪਕ ਨੇ ਦੀਪਕ ਕੁਮਾਰ ਨੇ ਮੁੱਖ ਮਹਿਮਾਨ, ਜ਼ਿਲ੍ਹਾ ਸਿੱਖਿਆ ਅਫ਼ਸਰ, ਐਸ. ਐਮ. ਸੀ. ਦੇ ਮੈਂਬਰਾਂ, ਸਰਕਰਦਾ ਸ਼ਖ਼ਸੀਅਤਾਂ ਤੇ ਅਧਿਆਪਕ ਸਾਥੀਆਂ ਨੂੰ ਜੀ ਆਇਆਂ ਕਿਹਾ ਤੇ ਬਾਅਦ ਵਿਚ ਜ਼ਿਲ੍ਹਾ ਸਿੱਖਿਆ ਅਫ਼ਸਰ ਮਮਤਾ ਬਜਾਜ ਨੇ ਪੰਜਾਬ ਸਰਕਾਰ ਵਲੋਂ ਪੰਜਾਬ ਸਿੱਖਿਆ ਕ੍ਰਾਂਤੀ ਤਹਿਤ ਸਕੂਲਾਂ ਦੀ ਕਾਇਆ ਕਲਪ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ | ਸਕੂਲ ਦੇ ਆਧੁਨਿਕ ਕਲਾਸ ਰੂਮ ਦੇ ਉਦਘਾਟਨ ਤੋਂ ਬਾਅਦ ਕੰਵਰ ਇਕਬਾਲ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਸਿੱਖਿਆ ਕ੍ਰਾਂਤੀ ਮੁਹਿੰਮ ਤਹਿਤ ਜਿਥੇ ਸਕੂਲਾਂ ਦੀ ਦਿੱਖ 'ਚ ਵਰਨਣਯੋਗ ਤਬਦੀਲੀ ਆਈ ਹੈ ਉਥੇ ਸਰਕਾਰੀ ਸਕੂਲਾਂ ਦਾ ਵਿੱਦਿਅਕ ਪੱਧਰ ਵੀ ਉੱਚਾ ਹੋਇਆ ਹੈ | ਇਥੇ ਵਰਨਣਯੋਗ ਹੈ ਕਿ ਸਕੂਲ ਵਿਚ ਬਣਾਏ ਆਧੁਨਿਕ ਕਲਾਸ ਰੂਮ 'ਚ ਐਲ. ਈ. ਡੀ. ਪੈਨਲ ਵੀ ਲਗਾਇਆ ਗਿਆ ਹੈ | ਪਿ੍ੰਸੀਪਲ ਗੁਰਚਰਨ ਸਿੰਘ ਚਾਹਲ ਨੇ ਕੰਵਰ ਇਕਬਾਲ ਸਮੇਤ ਸਮਾਗਮ 'ਚ ਸ਼ਾਮਿਲ ਹੋਈਆਂ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ | ਇਸ ਮੌਕੇ ਬੀ. ਪੀ. ਈ. ਓ.-1 ਕਪੂਰਥਲਾ ਰਜੇਸ਼ ਕੁਮਾਰ, ਜੈਮਲ ਸਿੰਘ, ਨੀਰੂ ਬਾਲਾ, ਗੁਰਿੰਦਰ ਸਿੰਘ (ਸਾਰੇ ਹੈੱਡ ਟੀਚਰ), 'ਆਪ' ਦੇ ਐਜੂਕੇਸ਼ਨ ਵਿੰਗ ਦੇ ਹਲਕਾ ਕੋਆਰਡੀਨੇਟਰ ਕਰਨੈਲ ਸਿੰਘ ਘੁੰਮਣ, ਘੱਟ ਗਿਣਤੀ ਵਿੰਗ ਦੇ ਉਪ ਪ੍ਰਧਾਨ ਬਲਵਿੰਦਰ ਮਸੀਹ, ਘੱਟ ਗਿਣਤੀ ਵਿੰਗ ਦੇ ਬਲਾਕ ਪ੍ਰਧਾਨ ਰਵੀ ਸਿੱਧੂ, ਉੱਘੇ ਗਾਇਕ ਤੇਜਬੀਰ ਸਿੰਘ, ਪੁਸ਼ਪਿੰਦਰ ਸਿੰਘ, ਹਰਸੀਰਤ ਸਿੰਘ, ਜਗਦੇਵ ਥਾਪਰ, ਕਪਿਲ ਦੇਵ ਸੋਨੂੰ, ਬਲਜਿੰਦਰ ਸਿੰਘ ਲਾਡੀ, ਹਰਜਿੰਦਰ ਸੈਣੀ, ਇੰਦਰਪਾਲ ਸਿੰਘ ਭੋਲਾ, ਮਨਜੀਤ ਸਿੰਘ, ਜਸਵਿੰਦਰ ਸਿੰਘ, ਕੁਲਜੀਤ ਸਿੰਘ ਸਮੇਤ ਹੋਰ ਸ਼ਖ਼ਸੀਅਤਾਂ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |