07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਅੱਖਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ

Ad Position 21
No active advertisement
ਅਜੀਤ ਡੈਸਕ 20-04-2026
100 ਮਰੀਜ਼ਾਂ ਦੀ ਕੀਤੀ ਜਾਂਚ
ਫਗਵਾੜਾ, 19 ਅਪੈ੍ਰਲ (ਹਰਜੋਤ ਸਿੰਘ ਚਾਨਾ)-ਰੋਟਰੀ ਕਲੱਬ ਫਗਵਾੜਾ ਸਾਊਥ ਈਸਟ ਵਲੋਂ ਸਵ. ਸੁਲਤਾਨੀ ਰਾਮ ਸੀਹਰਾ ਤੇ ਸਵਰਗੀ ਬਾਵਾ ਸਿੰਘ ਸੀਹਰਾ ਦੀ ਨਿੱਘੀ ਯਾਦ 'ਚ, ਭੁਪਿੰਦਰ ਸਿੰਘ ਸੂਰ ਤੇ ਬਲਵਿੰਦਰ ਕੌਰ ਸੂਰ ਦੇ ਸਹਿਯੋਗ ਸਦਕਾ ਅੱਖਾਂ ਦਾ ਮੁਫ਼ਤ ਚੈੱਕਅਪ ਤੇ ਆਪ੍ਰੇਸ਼ਨ ਕੈਂਪ ਸ੍ਰੀ ਵਿਸ਼ਵਕਰਮਾ ਮੰਦਰ ਬੰਗਾ ਰੋਡ ਫਗਵਾੜਾ ਵਿਖੇ ਲਗਾਇਆ | ਕੈਂਪ ਦੌਰਾਨ ਕਰੀਬ 100 ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ ਤੇ ਲੋੜ ਮੁਤਾਬਿਕ ਫ਼ਰੀ ਦਵਾਈਆਂ ਦਿੱਤੀਆਂ ਗਈਆਂ | 25 ਮੋਤੀਆਬਿੰਦ ਦੇ ਮਰੀਜ਼ਾਂ ਨੂੰ ਮੁਫ਼ਤ ਆਪ੍ਰੇਸ਼ਨ ਲਈ ਚੁਣਿਆ, ਜਿਨ੍ਹਾਂ ਦੀਆਂ ਅੱਖਾਂ ਦੇ ਫ਼੍ਰੀ ਆਪ੍ਰੇਸ਼ਨ ਸ੍ਰੀ ਵਿਸ਼ਵਕਰਮਾ ਚੈਰੀਟੇਬਲ ਹਸਪਤਾਲ ਟਰੱਸਟ ਵਿਖੇ ਕੀਤੇ ਜਾਣਗੇ | ਇਸ ਦੌਰਾਨ ਸ੍ਰੀ ਵਿਸ਼ਵਕਰਮਾ ਧੀਮਾਨ ਸਭਾ ਤੇ ਹਸਪਤਾਲ ਟਰੱਸਟ ਦੇ ਪ੍ਰਧਾਨ ਪ੍ਰਦੀਪ ਧੀਮਾਨ ਨੇ ਦੱਸਿਆ ਕਿ ਭੁਪਿੰਦਰ ਸਿੰਘ ਸੂਰ ਤੇ ਬਲਵਿੰਦਰ ਕੌਰ ਸੂਰ ਨੇ ਸਰਜਰੀ ਲਈ 1 ਲੱਖ 25 ਹਜ਼ਾਰ ਰੁਪਏ ਦਾ ਯੋਗਦਾਨ ਪਾਇਆ ਹੈ | ਉਨ੍ਹਾਂ ਨੇ ਇਸ ਮਨੁੱਖਤਾਵਾਦੀ ਪ੍ਰਾਜੈਕਟ 'ਚ ਸਹਿਯੋਗ ਲਈ ਰੋਟਰੀ ਕਲੱਬ ਫਗਵਾੜਾ ਸਾਊਥ ਈਸਟ ਦਾ ਧੰਨਵਾਦ ਕੀਤਾ | ਉਨ੍ਹਾਂ ਕਿਹਾ ਕਿ ਹਸਪਤਾਲ ਟਰੱਸਟ ਇਲਾਕੇ ਦੇ ਲੋਕਾਂ ਦੀ ਸੇਵਾ ਲਈ ਪੂਰੀ ਤਰ੍ਹਾਂ ਤਤਪਰ ਹੈ | ਇਸ ਮੌਕੇ ਰੋਟੇਰੀਅਨ ਮਨੋਜ ਮਿੱਡਾ, ਅਮਰਜੀਤ ਸਿੰਘ, ਕਿਰਨ ਅਗਰਵਾਲ, ਪ੍ਰੇਮਪਾਲ ਪੱਬੀ, ਰਵਿੰਦਰ ਚੋਟ ਤੇ ਜਸਪ੍ਰੀਤ ਸਿੰਘ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਨਸ਼ੀਲੀਆਂ ਗੋਲੀਆਂ ਸਣੇ ਮਹਿਲਾ ਕਾਬੂ ਅਗਲੀ ਖ਼ਬਰ ਜਤਿੰਦਰ ਕੌਰ ਬੇਦੀ ਨੂੰ ਵੱਖ-ਵੱਖ ਆਗੂਆਂ ਵਲੋਂ ਸ਼ਰਧਾਂਜਲੀਆਂ ਭੇਟ
Ad Position 24