ਕਪੂਰਥਲਾ, 20 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ)-ਬਾਗਬਾਨੀ ਵਿਭਾਗ ਜ਼ਿਲ੍ਹਾ ਕਪੂਰਥਲਾ ਦੇ ਸੇਵਾ ਮੁਕਤ ਇੰਸਪੈਕਟਰ ਮਨਜੀਤ ਸਿੰਘ ਸੈਣੀ ਵਲੋਂ 'ਹੈਲਨਾ ਵਾਸਿਲ ਪਾਪਾਸ ਬਰਡ ਨੈਚੂਰਲ ਪਾਰਕ ਜਨੌੜੀ' ਜ਼ਿਲ੍ਹਾ ਹੁਸ਼ਿਆਰਪੁਰ ਨੂੰ ਮੁੱਢਲੇ ਪੜਾਅ ਵਿਚ ਵਿਕਸਿਤ ਕਰਨ ਲਈ ਸਮਰਪਣ ਦੀ ਭਾਵਨਾ ਨਾਲ ਨਿਭਾਈਆਂ ਵਡਮੁੱਲੀਆਂ ਸੇਵਾਵਾਂ ਲਈ ਪਾਰਕ ਦੀ ਪ੍ਰਬੰਧਕ ਕਮੇਟੀ ਵਲੋਂ ਉਨ੍ਹਾਂ ਦੇ ਸਨਮਾਨ ਵਿਚ ਇਕ ਸੰਖੇਪ ਜਿਹਾ ਸਮਾਗਮ ਕਰਵਾਇਆ ਗਿਆ | ਜਿਸ ਵਿਚ ਹੈਲਨਾ, ਗਿਆਨ ਸਿੰਘ (ਜਰਮਨੀ), ਹਰਮਿੰਦਰ ਸਿੰਘ ਮਠਾੜੂ ਤੇ ਜੰਗਲਾਤ ਵਿਭਾਗ ਦੇ ਤਲਵਾੜਾ ਦੇ ਰੇਂਜ ਦੇ ਵਣ ਰੇਂਜ ਅਫ਼ਸਰ ਰੀਤ ਮਹਿੰਦਰਪਾਲ ਸਿੰਘ ਵਲੋਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ | ਸਮਾਗਮ ਨੂੰ ਸੰਬੋਧਨ ਕਰਦਿਆਂ ਗਿਆਨ ਸਿੰਘ ਜਰਮਨੀ ਤੇ ਹੈਲਨਾ ਨੇ ਮਨਜੀਤ ਸਿੰਘ ਸੈਣੀ ਦੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ ਤੇ ਆਸ ਪ੍ਰਗਟ ਕੀਤੀ ਕਿ ਉਹ ਭਵਿੱਖ ਵਿਚ ਵੀ ਪਾਰਕ ਦੀ ਦਿੱਖ ਨੂੰ ਬਰਕਰਾਰ ਰੱਖਣ ਵਿਚ ਸਮੇਂ ਸਮੇਂ ਆਪਣਾ ਯੋਗਦਾਨ ਪਾਉਂਦੇ ਰਹਿਣਗੇ | ਇਸ ਮੌਕੇ ਪਾਰਕ ਦੇ ਮੈਨੇਜਰ ਸੰਦੀਪ ਸਿੰਘ, ਸੁਪਰਵਾਈਜ਼ਰ ਜਤਿੰਦਰ ਸਿੰਘ ਹੈਪੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |