28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵਲੋਂ ਨਾੜ ਨਾ ਸਾੜਨ ਸੰਬੰਧੀ ਪ੍ਰਚਾਰ <br/>

Ad Position 21
No active advertisement
ਅਜੀਤ ਡੈਸਕ 24-04-2026
ਨਡਾਲਾ, 23 ਅਪ੍ਰੈਲ (ਰਘਬਿੰਦਰ ਸਿੰਘ)-ਮੁੱਖ ਖੇਤੀਬਾੜੀ ਅਫ਼ਸਰ ਕਪੂਰਥਲਾ ਡਾ. ਬਲਕਾਰ ਸਿੰਘ ਦੇ ਦਿਸ਼ਾ ਨਿਰਦੇਸ਼ ਤਹਿਤ ਬਲਾਕ ਨਡਾਲਾ ਦੇ ਵੱਖ-ਵੱਖ ਪਿੰਡਾਂ 'ਚ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵਲੋਂ ਕਿਸਾਨਾਂ ਨੂੰ ਕਣਕ ਦੇ ਨਾੜ ਨੂੰ ਨਾ ਸੜਨ ਸੰਬੰਧੀ ਵੈਨ ਰਾਹੀਂ ਪ੍ਰੇਰਿਤ ਕੀਤਾ ਜਾ ਰਿਹਾ ਹੈ | ਇਸ ਮੌਕੇ ਖੇਤੀਬਾੜੀ ਅਫ਼ਸਰ ਨਡਾਲਾ ਡਾ. ਸਤਨਾਮ ਸਿੰਘ ਨੇ ਕਿਹਾ ਕਿ ਕਣਕ ਦੇ ਨਾੜ ਨੂੰ ਅੱਗ ਲਗਾਉਣ ਨਾਲ, ਜਿਥੇ ਵਾਤਾਵਰਨ ਖ਼ਰਾਬ ਹੁੰਦਾ ਹੈ, ਉਥੇ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਘੱਟਦੀ ਹੈ, ਕਿਉਂਕਿ ਅੱਗ ਲਗਾਉਣ ਨਾਲ ਬਹੁਤ ਸਾਰੇ ਖੁਰਾਕੀ ਤੱਤ ਨਸ਼ਟ ਹੋ ਜਾਂਦੇ ਹਨ | ਅੱਗ ਲਗਾਉਣ ਨਾਲ, ਜਿਥੇ ਸੜਕੀ ਦੁਰਘਟਨਾ ਹੰੁਦੀਆਂ ਹਨ, ਉਥੇ ਜੀਵ ਜੰਤੂਆਂ ਤੇ ਬਨਸਪਤੀ ਦਾ ਵੀ ਨੁਕਸਾਨ ਹੁੰਦਾ ਹੈ | ਇਸ ਲਈ ਕਿਸਾਨ ਨਾੜ ਨੂੰ ਬਿਲਕੁਲ ਅੱਗ ਨਾ ਲਾਉਣ, ਜੇਕਰ ਕੋਈ ਕਿਸਾਨ ਅੱਗ ਲਾਉਂਦਾ ਪਾਇਆ ਗਿਆ ਤਾਂ ਉਸ ਖ਼ਿਲਾਫ਼ ਬਣਦੀ ਕਾਨੰੂਨੀ ਕਾਰਵਾਈ ਕੀਤੀ ਜਾਵੇਗੀ | ਇਸ ਮੌਕੇ ਗੁਰਜੋਤ ਸਿੰਘ ਏ. ਡੀ. ਓ., ਮਨਅਰਸਰੂਪ ਕੌਰ ਏ. ਡੀ. ਓ., ਸੁਰਜੀਤ ਸਿੰਘ, ਮੁਨੀਮ ਕੁਮਾਰ ਏ. ਈ. ਓ., ਬਲਵਿੰਦਰ ਦੇਵਗਨ ਤੇ ਜਗਦੀਸ਼ ਸਿੰਘ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਫਾਲਕਨ ਇੰਟਰਨੈਸ਼ਨਲ ਸਕੂਲ ਸਵਾਲ (ਸੁਲਤਾਨਪੁਰ ਲੋਧੀ) 'ਚ ਜਲ ਸੰਭਾਲ ਪੇਂਟਿੰਗ ਗਤੀਵਿਧੀ ਦਾ ਆਯੋਜਨ <br/> ਅਗਲੀ ਖ਼ਬਰ ਦੋਆਬਾ ਸਾਹਿਤ ਤੇ ਕਲਾ ਅਕੈਡਮੀ ਵਲੋਂ ਵਿਸ਼ੇਸ਼ ਸਮਾਗਮ <br/>
Ad Position 24