28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਫਾਲਕਨ ਇੰਟਰਨੈਸ਼ਨਲ ਸਕੂਲ ਸਵਾਲ (ਸੁਲਤਾਨਪੁਰ ਲੋਧੀ) 'ਚ ਜਲ ਸੰਭਾਲ ਪੇਂਟਿੰਗ ਗਤੀਵਿਧੀ ਦਾ ਆਯੋਜਨ <br/>

Ad Position 21
No active advertisement
ਅਜੀਤ ਡੈਸਕ 24-04-2026
ਸੁਲਤਾਨਪੁਰ ਲੋਧੀ, 23 ਅਪ੍ਰੈਲ (ਥਿੰਦ)-ਫਾਲਕਨ ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਵਿਚ ਵਿਦਿਆਰਥੀਆਂ ਨੂੰ ਵਾਤਾਵਰਨ ਤੇ ਪਾਣੀ ਦੀ ਸੰਭਾਲ ਪ੍ਰਤੀ ਜਾਗਰੂਕ ਕਰਨ ਲਈ ਚੇਅਰਮੈਨ ਕਰਨਲ ਅਜੀਤ ਸਿੰਘ ਢਿੱਲੋਂ ਤੇ ਮੈਨੇਜਿੰਗ ਡਾਇਰੈਕਟਰ ਨਵਦੀਪ ਕੌਰ ਢਿੱਲੋਂ ਦੀ ਯੋਗ ਤੇ ਪ੍ਰੇਰਣਾਦਾਇਕ ਅਗਵਾਈ ਹੇਠ 'ਸੇਵ ਵਾਟਰ, ਸੇਵ ਲਾਈਫ਼' ਵਿਸ਼ੇ ਅਧੀਨ ਜਲ ਸੰਭਾਲ ਪੇਂਟਿੰਗ ਗਤੀਵਿਧੀਆਂ ਕਰਵਾਈਆਂ ਗਈਆਂ | ਇਹ ਗਤੀਵਿਧੀਆਂ ਸੀਨੀਅਰ ਵਿੰਗ ਦੇ ਵਾਈਸ ਪਿ੍ੰਸੀਪਲ ਬਲਜੀਤ ਕੌਰ ਜੋਸਨ, ਜੂਨੀਅਰ ਵਿੰਗ ਦੇ ਵਾਈਸ ਪਿ੍ੰਸੀਪਲ ਰਵਿੰਦਰਜੀਤ ਕੌਰ ਤੇ ਐਕਟੀਵਿਟੀ ਇੰਚਾਰਜ ਸ਼ਰਨਜੀਤ ਕੌਰ ਦੀ ਸੁਚੱਜੀ ਦੇਖ-ਰੇਖ ਹੇਠ ਸਫਲਤਾਪੂਰਵਕ ਸਮਾਪਤ ਹੋਈਆਂ | ਵਿਦਿਆਰਥੀਆਂ ਨੇ ਆਪਣੀਆਂ ਪੇਂਟਿੰਗਾਂ ਰਾਹੀਂ ਪਾਣੀ ਦੀ ਮਹੱਤਤਾ, ਇਸ ਦੀ ਸੰਭਾਲ 'ਤੇ ਵਾਤਾਵਰਨ ਸੁਰੱਖਿਆ ਦਾ ਸੰਦੇਸ਼ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ | ਵਿਦਿਆਰਥੀਆਂ ਨੇ ਦਰਸਾਇਆ ਕਿ ਪਾਣੀ ਜੀਵਨ ਦਾ ਆਧਾਰ ਹੈ ਤੇ ਇਸ ਦੀ ਬੱਚਤ ਹਰ ਨਾਗਰਿਕ ਦੀ ਜ਼ਿੰਮੇਵਾਰੀ ਹੈ | ਇਸ ਮੌਕੇ ਵਿਦਿਆਰਥੀਆਂ ਦੀ ਰਚਨਾਤਮਿਕਤਾ, ਸਫ਼ਾਈ ਤੇ ਵਿਸ਼ੇ ਨਾਲ ਸੰਬੰਧਿਤ ਪ੍ਰਸਤੁਤੀ ਦਾ ਮੁਲਾਂਕਣ ਕੀਤਾ | ਹਰ ਕਲਾਸ 'ਚੋਂ ਸਰਬੋਤਮ ਪੇਂਟਿੰਗ ਦੀ ਚੋਣ ਕਰਕੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਤੇ ਚੁਣੀਆਂ ਗਈਆਂ ਪੇਂਟਿੰਗਾਂ ਨੂੰ ਸਕੂਲ ਦੇ ਨੋਟਿਸ ਬੋਰਡ 'ਤੇ ਪ੍ਰਦਰਸ਼ਿਤ ਕੀਤਾ | ਇਸ ਮੌਕੇ ਕਰਨਲ ਅਜੀਤ ਸਿੰਘ ਢਿੱਲੋਂ ਤੇ ਮੈਨੇਜਿੰਗ ਡਾਇਰੈਕਟਰ ਨਵਦੀਪ ਕੌਰ ਢਿੱਲੋਂ ਨੇ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਵਿਦਿਆਰਥੀਆਂ 'ਚ ਸਮਾਜਿਕ ਜ਼ਿੰਮੇਵਾਰੀ, ਵਾਤਾਵਰਨ ਪ੍ਰਤੀ ਸੰਵੇਦਨਸ਼ੀਲਤਾ ਤੇ ਰਚਨਾਤਮਿਕ ਸੋਚ ਨੂੰ ਉਤਸ਼ਾਹਿਤ ਕਰਦੀਆਂ ਹਨ | ਇਹ ਗਤੀਵਿਧੀ ਸਿੱਖਿਆ, ਜਾਗਰੂਕਤਾ ਤੇ ਰਚਨਾਤਮਿਕਤਾ ਦਾ ਸੁੰਦਰ ਮੇਲ ਸਾਬਤ ਹੁੰਦੀ ਹੈ | ਇਸੇ ਤਰ੍ਹਾਂ ਸੀਨੀਅਰ ਵਿੰਗ ਦੀ ਵਾਈਸ ਪਿ੍ੰਸੀਪਲ ਬਲਜੀਤ ਕੌਰ ਜੋਸਨ ਤੇ ਜੂਨੀਅਰ ਵਿੰਗ ਦੀ ਵਾਈਸ ਪਿ੍ੰਸੀਪਲ ਰਵਿੰਦਰਜੀਤ ਕੌਰ ਨੇ ਵੀ ਆਪਣੇ ਉਤਸ਼ਾਹਵਰਧਕ ਵਿਚਾਰਾਂ ਰਾਹੀਂ ਵਿਦਿਆਰਥੀਆਂ ਨੂੰ ਪਾਣੀ ਸੰਭਾਲ ਪ੍ਰਤੀ ਸੁਚੇਤ ਰਹਿਣ ਤੇ ਇਸ ਮੁਹਿੰਮ ਵਿਚ ਆਪਣਾ ਸੁਚੱਜਾ ਤੇ ਸਰਗਰਮ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ | ਉਨ੍ਹਾਂ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਵਿਦਿਆਰਥੀਆਂ ਵਿਚ ਵਾਤਾਵਰਨ ਪ੍ਰਤੀ ਜ਼ਿੰਮੇਵਾਰੀ ਤੇ ਸਮਾਜਿਕ ਚੇਤਨਾ ਨੂੰ ਮਜ਼ਬੂਤ ਕਰਦੀਆਂ ਹਨ |

Ad Position 22
No active advertisement
ਪਿਛਲੀ ਖ਼ਬਰ ਫੂਡ ਸੇਫਟੀ ਵਿੰਗ ਵਲੋਂ ਟੋਲ ਪਲਾਜ਼ਾ ਢਿਲਵਾਂ ਨੇੜੇ ਪੀਜ਼ਾ ਰੈਸਟੋਰੈਂਟ ਦੀ ਜਾਂਚ ਅਗਲੀ ਖ਼ਬਰ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵਲੋਂ ਨਾੜ ਨਾ ਸਾੜਨ ਸੰਬੰਧੀ ਪ੍ਰਚਾਰ <br/>
Ad Position 24