ਕਪੂਰਥਲਾ, 23 ਅਪ੍ਰੈਲ (ਵਿ.ਪ੍ਰ.)-ਅਰਬਨ ਅਸਟੇਟ ਵੈੱਲਫੇਅਰ ਸੁਸਾਇਟੀ ਦੇ ਜਨਰਲ ਹਾਊਸ ਦੀ ਮੀਟਿੰਗ 26 ਅਪ੍ਰੈਲ ਨੂੰ ਸ਼ਾਮ ਅਰਬਨ ਅਸਟੇਟ 'ਚ ਹੋਵੇਗੀ, ਜਿਸ 'ਚ ਪਿਛਲੇ ਦੋ ਸਾਲਾਂ ਦਾ ਸੁਸਾਇਟੀ ਦੀ ਕਾਰਗੁਜ਼ਾਰੀ ਦਾ ਲੇਖਾ ਜੋਖਾ ਪੇਸ਼ ਕੀਤਾ ਜਾਵੇਗਾ | ਇਸ ਸੰਬੰਧੀ ਅਨੁਜ ਆਨੰਦ ਐਡਵੋਕੇਟ ਪ੍ਰਧਾਨ ਅਰਬਨ ਅਸਟੇਟ ਵੈੱਲਫੇਅਰ ਸੁਸਾਇਟੀ ਨੇ ਦੱਸਿਆ ਕਿ ਸੁਸਾਇਟੀ ਦੀ ਮਿਆਦ 28 ਅਪ੍ਰੈਲ ਨੂੰ ਖ਼ਤਮ ਹੋ ਰਹੀ ਹੈ ਤੇ ਇਸ ਮੀਟਿੰਗ 'ਚ ਸਭਾ ਦੇ ਨਵੇਂ ਪ੍ਰਧਾਨ ਦੀ ਚੋਣ ਪ੍ਰਕਿਰਿਆ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਅਰਬਨ ਅਸਟੇਟ ਦਾ ਕਮਿਊਨਿਟੀ ਹਾਲ, ਸਪੋਰਟਸ ਕੰਪਲੈਕਸ, ਚਾਰਦੀਵਾਰੀ ਦਾ ਨਿਰਮਾਣ ਤੇ ਗਰੀਨ ਬੈਲਟ ਬਣਾਉਣ ਦਾ ਕੰਮ ਅਜੇ ਵੀ ਪਿਛਲੇ ਕਈ ਸਾਲਾਂ ਤੋਂ ਲਟਕ ਰਿਹਾ ਹੈ ਤੇ ਸੁਸਾਇਟੀ ਵਲੋਂ ਨਿਰੰਤਰ ਯਤਨ ਕਰਨ ਦੇ ਬਾਵਜੂਦ ਵੀ ਸੰਬੰਧਿਤ ਅਥਾਰਿਟੀ ਨੇ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ | ਸੁਸਾਇਟੀ ਦੇ ਪ੍ਰਧਾਨ ਨੇ ਕਿਹਾ ਕਿ ਅਰਬਨ ਅਸਟੇਟ ਵੈੱਲਫੇਅਰ ਸੁਸਾਇਟੀ ਦੇ ਨਵੇਂ ਪ੍ਰਧਾਨ ਦੀ ਚੋਣ ਤੋਂ ਬਾਅਦ ਇਨ੍ਹਾਂ ਮਸਲਿਆਂ ਨੂੰ ਪ੍ਰਮੁੱਖਤਾ ਦੇ ਆਧਾਰ 'ਤੇ ਉਠਾਇਆ ਜਾਵੇਗਾ |