12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਅਠੌਲੀ ਸੁਸਾਇਟੀ ਵਿਖੇ ਨਾੜ ਨੂੰ ਅੱਗ ਨਾ ਲਗਾਉਣ ਸੰਬੰਧੀ ਏ. ਆਰ. ਨੇ ਕੀਤਾ ਕਿਸਾਨਾਂ ਨੂੰ ਜਾਗਰੂਕ <br/>

Ad Position 21
No active advertisement
ਅਜੀਤ ਡੈਸਕ 25-04-2026
ਫਗਵਾੜਾ, 24 ਅਪ੍ਰੈਲ (ਅਸ਼ੋਕ ਕੁਮਾਰ ਵਾਲੀਆ)-ਦੀ ਅਠੌਲੀ ਬਹੁਮੰਤਵੀ ਸਹਿਕਾਰੀ ਸਭਾ ਅਠੌਲੀ ਵਿਖੇ ਸਹਿਕਾਰਤਾ ਵਿਭਾਗ ਦੇ ਡਿਪਟੀ ਰਜਿਸਟਰਾਰ ਦੀਆਂ ਹਦਾਇਤਾਂ ਅਨੁਸਾਰ ਸੀਮਾ ਰਾਣੀ ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ਫਗਵਾੜਾ, ਪ੍ਰਧਾਨ ਮੇਜਰ ਸਿੰਘ ਅਠੌਲੀ, ਇੰਸਪੈਕਟਰ ਕੁਲਦੀਪ ਸਿੰਘ, ਇੰਸਪੈਕਟਰ ਮਨਜਿੰਦਰ ਸਿੰਘ ਆਦਿ ਨੇ ਕਿਸਾਨਾਂ ਨੂੰ ਕਣਕ ਦੀ ਨਾੜ ਨੂੰ ਅੱਗ ਨਾ ਲਗਾਉਣ ਸੰਬੰਧੀ ਜਾਗਰੂਕ ਕਰਦੇ ਹੋਏ ਆਖਿਆ ਕਿ ਖੇਤ ਵਿਚ ਹੀ ਨਾੜ ਦੇ ਹੱਲ ਲਈ ਸਹਿਕਾਰੀ ਸਭਾਵਾਂ 'ਚ ਕਿਸਾਨਾਂ ਦੀ ਸਹੂਲਤ ਲਈ ਖੇਤੀਬਾੜੀ ਸੰਦ ਮੌਜੂਦ ਹਨ ਜਿਸ ਦਾ ਹਰ ਕਿਸਾਨ ਫ਼ਾਇਦਾ ਲੈ ਸਕਦਾ ਹੈ | ਉਨ੍ਹਾਂ ਨੇ ਆਖਿਆ ਕਿ ਨਾੜ ਨੂੰ ਅੱਗ ਲਗਾਉਣਾ ਕੋਈ ਹੱਲ ਨਹੀਂ ਸਗੋਂ ਬਿਮਾਰੀਆਂ ਨੂੰ ਸੱਦਾ ਦੇਣ ਵਾਲੀ ਗੱਲ ਹੈ | ਇਸ ਸੰਬੰਧੀ ਮੈਡਮ ਸੀਮਾ ਰਾਣੀ ਨੇ ਇਹ ਵੀ ਆਖਿਆ ਕਿ ਕਣਕ ਦੀ ਨਾੜ ਨੂੰ ਅੱਗ ਲਗਾਉਣਾ ਕਿਸਾਨਾਂ ਦਾ ਆਪਣਾ ਹੀ ਨੁਕਸਾਨ ਹੈ ਇਸ ਨਾਲ ਖੇਤ 'ਚ ਪੈਦਾ ਹੋਏ ਕੀੜੇ ਮਕੌੜੇ ਮਰ ਜਾਂਦੇ ਹਨ ਅਤੇ ਅਗਲੀ ਫ਼ਸਲ ਦਾ ਝਾੜ ਵੀ ਘੱਟ ਨਿਕਲਦਾ ਹੈ | ਇਸ ਮੌਕੇ ਸਭਾ ਦੇ ਪ੍ਰਧਾਨ ਮੇਜਰ ਸਿੰਘ ਅਠੌਲੀ ਤੇ ਸਭਾ ਦੇ ਸਕੱਤਰ ਵਿਜੈ ਕੁਮਾਰ ਨੇ ਆਖਿਆ ਕਿ ਸਭਾ ਅਧੀਨ ਪੈਂਦੇ ਪਿੰਡਾਂ ਦੇ ਕਿਸਾਨ ਪੜ੍ਹੇ ਲਿਖੇ ਤੇ ਤਜਰਬੇਕਾਰ ਕਿਸਾਨ ਹਨ ਉਹ ਕਣਕ ਦੀ ਨਾੜ ਨੂੰ ਅੱਗ ਨਾ ਲਗਾਉਣ ਸੰਬੰਧੀ ਪਹਿਲ ਕਦਮੀ ਹਮੇਸ਼ਾ ਹੀ ਦਿਖਾਉਂਦੇ ਹਨ | ਇਸ ਮੌਕੇ ਮੇਜਰ ਸਿੰਘ ਪ੍ਰਧਾਨ, ਵਿਜੈ ਕੁਮਾਰ ਸੈਕਟਰੀ, ਗੁਰਮੀਤ ਸਿੰਘ, ਗੁਰਦੀਪ ਸਿੰਘ, ਅਵਤਾਰ ਸਿੰਘ ਸੰਧੂ, ਗੁਰਮੇਜ ਸਿੰਘ, ਪਰਵਿੰਦਰ ਸਿੰਘ, ਭੁਪਿੰਦਰ ਸਿੰਘ, ਪਰਮਜੀਤ ਸਿੰਘ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪੇਂਡੂ ਖੇਤਰਾਂ ਦੇ ਖ਼ਰੀਦ ਕੇਂਦਰਾਂ 'ਚ ਲਿਫ਼ਟਿੰਗ ਦੀ ਹਾਲਤ ਤਰਸਯੋਗ, ਆੜ੍ਹਤੀਏ ਪ੍ਰੇਸ਼ਾਨ <br/> ਅਗਲੀ ਖ਼ਬਰ ਇਮਾਨਦਾਰੀ ਦੀ ਮਿਸਾਲ ਕਾਇਮ-ਗੁਆਚਾ ਬੈਗ ਕੀਤਾ ਮਾਲਕ ਹਵਾਲੇ <br/>
Ad Position 24