ਤਲਵੰਡੀ ਚੌਧਰੀਆਂ, 24 ਅਪ੍ਰੈਲ (ਪਰਸਨ ਲਾਲ ਭੋਲਾ)-ਪੇਂਡੂ ਖੇਤਰ ਦੇ ਖ਼ਰੀਦ ਕੇਂਦਰਾਂ ਵਿਚ ਪੰਜਾਬ ਦੀਆਂ ਖ਼ਰੀਦ ਏਜੰਸੀਆਂ ਵਲੋਂ ਕੀਤੀ ਖ਼ਰੀਦ ਸੰਬੰਧੀ ਜਾਣਕਾਰੀ ਦਿੰਦਿਆਂ ਮੰਡੀ ਸੁਪਰਵਾਈਜ਼ਰ ਬਿਕਰਮਜੀਤ ਸਿੰਘ ਤੇ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਤਲਵੰਡੀ ਚੌਧਰੀਆਂ ਖ਼ਰੀਦ ਕੇਂਦਰ ਮਾਰਕਫੈੱਡ ਏਜੰਸੀ ਵਲੋਂ 27,242 ਕੁਇੰਟਲ 50 ਕਿੱਲੋ ਪਨਸਪ ਖ਼ਰੀਦ ਏਜੰਸੀ ਵਲੋਂ 19038 ਕੁਇੰਟਲ ਤੇ ਵੇਅਰ ਹਾਊਸ ਖ਼ਰੀਦ ਏਜੰਸੀ ਵਲੋਂ 16,070 ਕੁਇੰਟਲ ਕਣਕ ਦੀ ਖ਼ਰੀਦ ਕੀਤੀ ਗਈ | ਕੁੱਲ 62,350 ਕੁਇੰਟਲ 50 ਕਿੱਲੋ 'ਚੋਂ ਸਿਰਫ਼ 20 ਹਜ਼ਾਰ ਕੁਇੰਟਲ ਹੀ ਲਿਫ਼ਟਿੰਗ ਕੀਤੀ ਗਈ ਹੈ | ਖ਼ਰੀਦ ਕੇਂਦਰ ਡਡਵਿੰਡੀ 'ਚ ਪਨਗਰੇਨ ਨੇ 3936 ਕੁਇੰਟਲ 50 ਕਿੱਲੋ ਕਣਕ ਦੀ ਖ਼ਰੀਦ ਕੀਤੀ, ਜਿਸ 'ਚੋਂ 5 ਹਜ਼ਾਰ ਕੁਇੰਟਲ ਲਿਫ਼ਟਿੰਗ ਹੋ ਗਈ ਹੈ | ਮੈਰੀਪੁਰ ਖ਼ਰੀਦ ਕੇਂਦਰ 'ਚ ਪਨਗਰੇਨ ਏਜੰਸੀ ਨੇ 12865 ਕੁਇੰਟਲ ਕਣਕ ਦੀ ਖ਼ਰੀਦ ਕੀਤੀ ਜਦਕਿ ਅੱਠ ਹਜ਼ਾਰ ਕੁਇੰਟਲ ਲਿਫ਼ਟਿੰਗ ਹੋਈ ਹੈ | ਸੁਪਰਵਾਈਜ਼ਰ ਬਿਕਰਮਜੀਤ ਨੇ ਅੱਗੇ ਦੱਸਿਆ ਕਿ ਕਮਾਲਪੁਰ ਖ਼ਰੀਦ ਕੇਂਦਰ 'ਚ ਨਾ ਹੀ ਕਣਕ ਆਈ ਹੈ ਤੇ ਨਾ ਹੀ ਖ਼ਰੀਦ ਕੀਤੀ ਗਈ ਹੈ | ਸੁਪਰਵਾਈਜ਼ਰ ਪ੍ਰਦੀਪ ਕੁਮਾਰ ਦੱਸਿਆ ਕਿ ਟਿੱਬਾ ਖ਼ਰੀਦ ਕੇਂਦਰ ਵਿਚ ਪਨਸਪ ਏਜੰਸੀ ਨੇ 29874 ਕੁਇੰਟਲ ਅਤੇ ਪਨਗਰੇਨ ਨੇ 43242 ਕੁਇੰਟਲ 50 ਕਿੱਲੋ ਕਣਕ ਦੀ ਖ਼ਰੀਦ ਕੀਤੀ | ਜਿਸ 'ਚੋਂ ਕ੍ਰਮਵਾਰ 15 ਹਜ਼ਾਰ ਕੁਇੰਟਲ ਤੇ 9000 ਕੁਇੰਟਲ ਦੀ ਲਿਫ਼ਟਿੰਗ ਹੋਈ ਹੈ | ਭਰੋਆਣਾ ਖ਼ਰੀਦ ਕੇਂਦਰ ਵਿਚ ਪਨਸਪ ਖ਼ਰੀਦ ਏਜੰਸੀ ਨੇ 23343 ਕੁਇੰਟਲ 50 ਕਿੱਲੋ ਕਣਕ ਦੀ ਖ਼ਰੀਦ ਕੀਤੀ ਜਦ ਕਿ ਨਾ ਮਾਤਰਾ ਲਿਫ਼ਟਿੰਗ 4500 ਕੁਇੰਟਲ ਹੋਈ ਹੈ | ਕਬੀਰਪੁਰ ਖ਼ਰੀਦ ਕੇਂਦਰ 'ਚ ਪਨਗਰੇਨ ਨੇ 17906 ਕੁਇੰਟਲ 50 ਕਿੱਲੋ ਮਾਰਕਫੈੱਡ ਖ਼ਰੀਦੇ ਏਜੰਸੀ ਨੇ 15591 ਕੁਇੰਟਲ 50 ਕਿੱਲੋ ਖ਼ਰੀਦ ਕੀਤੀ | ਪਨਗਰੇਨ ਖ਼ਰੀਦ ਏਜੰਸੀ ਨੇ 2500 ਕੁਇੰਟਲ ਅਤੇ ਮਾਰਕਫੈੱਡ ਖ਼ਰੀਦ ਏਜੰਸੀ ਨੇ ਸਿਰਫ਼ 4300 ਕੁਇੰਟਲ ਕਣਕ ਦੀ ਲਿਫ਼ਟਿੰਗ ਕਰਵਾਈ ਹੈ | ਪਰਮਜੀਤਪੁਰ ਵਿਚ ਸਿਰਫ਼ ਪਨਸਪ ਖ਼ਰੀਦ ਏਜੰਸੀ ਨੇ 38869 ਕੁਇੰਟਲ ਖ਼ਰੀਦ ਕੀਤੀ ਜਦ ਕਿ 14 ਹਜ਼ਾਰ ਕੁਇੰਟਲ ਲਿਫ਼ਟਿੰਗ ਹੋਈ ਹੈ | ਡੱਲਾ ਖ਼ਰੀਦ ਕੇਂਦਰ ਵਿਖੇ ਪਨਗਰੇਨ ਨੇ 6392 ਕੁਇੰਟਲ ਪੰਜ ਕਿੱਲੋ ਕਣਕ ਦੀ ਖ਼ਰੀਦ ਕੀਤੀ ਜਿਸ 'ਚੋਂ 1200 ਕੁਇੰਟਲ ਦੀ ਲਿਫ਼ਟਿੰਗ ਹੋਈ ਹੈ | ਪੇਂਡੂ ਖੇਤਰ ਦੇ ਅੱਠ ਖ਼ਰੀਦ ਕੇਂਦਰਾਂ ਵਿਚ ਕੁੱਲ 254370. 55 ਕੁਇੰਟਲ ਕਣਕ ਦੀ ਖ਼ਰੀਦ ਕੀਤੀ ਜਦ ਕਿ ਮਹਿਜ਼ 835 00 ਕੁਇੰਟਲ ਕਣਕ ਦੀ ਲਿਫ਼ਟਿੰਗ ਕੀਤੀ ਗਈ | ਆੜ੍ਹਤੀਆਂ ਦੱਸਿਆ ਕਿ ਅਦਾਇਗੀ ਬੜੀ ਸਮੇਂ ਸਿਰ ਹੋ ਰਹੀ ਹੈ ਪਰ ਲਿਫ਼ਟਿੰਗ ਉਨ੍ਹਾਂ ਦੀ ਵੱਡੀ ਸਿਰਦਰਦੀ ਬਣੀ ਹੋਈ ਹੈ | ਜੇਕਰ ਲਿਫ਼ਟਿੰਗ ਸਮੇਂ ਸਿਰ ਨਾ ਹੋਈ ਤਾਂ ਆਉਣ ਵਾਲੇ ਸਮੇਂ ਚ ਆੜ੍ਹਤੀਆਂ ਨੂੰ ਵੱਡਾ ਘਾਟਾ ਝੱਲਣਾ ਪਵੇਗਾ | ਇਸ ਸੰਬੰਧੀ ਸਰਕਾਰ ਨੂੰ ਸੋਚਣਾ ਚਾਹੀਦਾ ਹੈ |