12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਸਿਵਲ ਡਿਫੈਂਸ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਪੁਰਾਣੀਆਂ ਕਚਹਿਰੀਆਂ 'ਚ ਕਰਵਾਈ ਏਅਰ ਰੇਡ ਤੇ ਮੋਕ ਡਰਿੱਲ

Ad Position 21
No active advertisement
ਸਿਵਲ ਡਿਫੈਂਸ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਪੁਰਾਣੀਆਂ ਕਚਹਿਰੀਆਂ 'ਚ ਕਰਵਾਈ ਗਈ ਮੌਕ ਡਰਿੱਲ ਦੇ ਵੱਖ-ਵੱਖ ਦਿ੍ਸ਼ | (ਸੱਜੇ) ਬਲੈਕ ਆਊਟ ਦੌਰਾਨ ਬਾਜ਼ਾਰ 'ਚ ਛਾਇਆ ਹਨੇਰੇ ਦਾ ਇਕ ਦਿ੍ਸ਼ | ਤਸਵੀਰਾਂ : ਤਿਲਕਰਾਜ <br/> 25-04-2026
ਕਪੂਰਥਲਾ, 24 ਅਪ੍ਰੈਲ (ਅਮਰਜੀਤ ਕੋਮਲ)-ਕੇਂਦਰੀ ਗ੍ਰਹਿ ਮੰਤਰਾਲੇ ਦੀਆਂ ਹਦਾਇਤਾਂ ਅਨੁਸਾਰ ਸਿਵਲ ਡਿਫੈਂਸ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਪੁਰਾਣੀ ਕਚਹਿਰੀਆਂ ਵਿਖੇ ਅੱਜ ਰਾਤ 8 ਵਜੇ ਵਿਸ਼ੇਸ਼ ਏਅਰ ਰੇਡ ਤੇ ਬਲੈਕ ਆਊਟ ਮੌਕ ਡਰਿੱਲ ਕਰਵਾਈ ਗਈ | ਇਸ ਸੰਬੰਧੀ ਆਕਾਸ਼ ਬਾਂਸਲ ਡਿਪਟੀ ਕਮਿਸ਼ਨਰ ਕਪੂਰਥਲਾ ਨੇ ਦੱਸਿਆ ਕਿ ਮੌਕ ਡਰਿੱਲ ਦੀ ਸ਼ੁਰੂਆਤ 8 ਵਜੇ ਸਾਇਰਨ ਵਜਾਉਣ ਤੋਂ ਬਾਅਦ ਹੋਈ | ਇਸ ਤੋਂ ਤੁਰੰਤ ਬਾਅਦ ਨਿਰਧਾਰਿਤ ਖੇਤਰ ਵਿਚ ਬਿਜਲੀ ਬੰਦ ਕਰ ਦਿੱਤੀ ਗਈ | ਮੌਕ ਡਰਿੱਲ ਦੌਰਾਨ ਅੱਗ ਬੁਝਾਊ ਕਾਰਵਾਈਆਂ, ਖੋਜ ਤੇ ਰਾਹਤ ਕਾਰਜਾਂ ਤੋਂ ਇਲਾਵਾ ਜ਼ਖਮੀਆਂ ਨੂੰ ਮੁੱਢਲੀ ਸਹਾਇਤਾ ਤੇ ਮੈਡੀਕਲ ਸਹਾਇਤਾ ਪ੍ਰਦਾਨ ਕਰਨ ਦਾ ਅਭਿਆਸ ਕਰਵਾਇਆ | ਇਸ ਮੌਕੇ ਐਨ. ਸੀ. ਸੀ. ਦੇ ਵਿਦਿਆਰਥੀਆਂ ਤੋਂ ਇਲਾਵਾ ਸਿਵਲ ਡਿਫੈਂਸ, ਸਿਹਤ ਤੇ ਪੁਲਿਸ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਵਿਸ਼ੇਸ਼ ਭੂਮਿਕਾ ਨਿਭਾਈ ਤਾਂ ਜੋ ਕਿਸੇ ਵੀ ਅਣਸੁਖਾਵੀਂ ਘਟਨਾ ਸਮੇਂ ਜਾਨੀ ਤੇ ਮਾਲੀ ਨੁਕਸਾਨ ਨੂੰ ਘੱਟ ਕੀਤਾ ਜਾ ਸਕੇ | ਅਭਿਆਸ ਤੋਂ ਬਾਅਦ ਦੋ ਮਿੰਟ ਲਈ ਨਿਰੰਤਰ ਉੱਚੀ ਆਵਾਜ਼ 'ਚ 'ਆਲ ਕਲੀਅਰ' ਸਾਇਰਨ ਵਜਾਇਆ, ਜਿਸ ਤੋਂ ਬਾਅਦ ਮੌਕ ਡਰਿੱਲ ਸਫ਼ਲਤਾ ਪੂਰਵਕ ਸਮਾਪਤ ਹੋਈ | ਆਕਾਸ਼ ਬਾਂਸਲ ਨੇ ਕਿਹਾ ਕਿ ਅਜਿਹੇ ਅਭਿਆਸ ਕੇਵਲ ਸੁਰੱਖਿਆ ਦੀ ਪਰਖ਼ ਲਈ ਹੁੰਦੇ ਇਸ ਲਈ ਲੋਕਾਂ ਨੂੰ ਘਬਰਾਉਣ ਦੀ ਬਜਾਏ ਇਸ ਤੋਂ ਕੁੱਝ ਸਿੱਖਣਾ ਚਾਹੀਦਾ ਹੈ | ਮੌਕ ਡਰਿੱਲ ਦੌਰਾਨ ਜਿਥੇ ਆਮ ਲੋਕਾਂ ਨੇ ਗੈਰ ਜ਼ਰੂਰੀ ਬੱਤੀਆਂ ਬੰਦ ਰੱਖ ਕੇ ਪ੍ਰਸ਼ਾਸਨ ਨੂੰ ਸਹਿਯੋਗ ਦਿੱਤਾ ਉਥੇ ਜ਼ਰੂਰੀ ਸੇਵਾਵਾਂ ਨੂੰ ਨਿਰੰਤਰ ਜਾਰੀ ਰੱਖਿਆ ਗਿਆ ਤਾਂ ਜੋ ਕਿਸੇ ਨੂੰ ਕੋਈ ਸਮੱਸਿਆ ਪੇਸ਼ ਨਾ ਆਵੇ | ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੂਰੇ ਦੇਸ਼ 'ਚ ਮੋਕ ਡਰਿੱਲ ਹਰੇਕ ਸਾਲ ਅਪ੍ਰੈਲ ਤੇ ਨਵੰਬਰ ਮਹੀਨੇ ਵਿਚ ਕਰਵਾਈ ਜਾਇਆ ਕਰੇਗੀ |
Ad Position 22
No active advertisement
ਪਿਛਲੀ ਖ਼ਬਰ ਇੰਤਕਾਲ ਨਾਲ ਸੰਬੰਧਿਤ ਮਾਮਲਿਆਂ ਨੂੰ ਨਿਪਟਾਉਣ ਲਈ 'ਸਵੈ ਮਿਤਵਾ ਯੋਜਨਾ ਸਕੀਮ' 'ਚ ਤੇਜ਼ੀ ਲਿਆਂਦੀ ਜਾਵੇ-ਸਕੱਤਰ ਸਿੰਘ ਬ... ਅਗਲੀ ਖ਼ਬਰ ਪੇਂਡੂ ਖੇਤਰਾਂ ਦੇ ਖ਼ਰੀਦ ਕੇਂਦਰਾਂ 'ਚ ਲਿਫ਼ਟਿੰਗ ਦੀ ਹਾਲਤ ਤਰਸਯੋਗ, ਆੜ੍ਹਤੀਏ ਪ੍ਰੇਸ਼ਾਨ <br/>
Ad Position 24