12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਪੰਜਾਬ ਗ੍ਰਾਮੀਣ ਬੈਂਕ ਢਿਲਵਾਂ ਦੇ ਅਧਿਕਾਰੀਆਂ ਨੇ ਮਿ੍ਤਕ ਗਾਹਕ ਦੇ ਪਰਿਵਾਰ ਨੂੰ ਸੌਂਪਿਆ ਬੀਮਾ ਰਾਸ਼ੀ ਦਾ ਚੈੱਕ <br/>

Ad Position 21
No active advertisement
ਅਜੀਤ ਡੈਸਕ 25-04-2026
ਢਿਲਵਾਂ, 24 ਅਪ੍ਰੈਲ (ਪ੍ਰਵੀਨ ਕੁਮਾਰ)-ਪੰਜਾਬ ਗ੍ਰਾਮੀਣ ਬੈਂਕ ਦੀ ਢਿਲਵਾਂ ਸ਼ਾਖਾ ਵਲੋਂ ਸਮਾਜਿਕ ਜ਼ਿੰਮੇਵਾਰੀ ਨਿਭਾਉਂਦੇ ਹੋਏ ਮਿ੍ਤਕ ਗਾਹਕ ਦੇ ਪਰਿਵਾਰ ਨੂੰ ਬੀਮਾ ਰਾਸ਼ੀ ਸੌਂਪ ਕੇ ਇਕ ਸ਼ਲਾਘਾਯੋਗ ਉਦਾਹਰਨ ਪੇਸ਼ ਕੀਤਾ | ਜਾਣਕਾਰੀ ਅਨੁਸਾਰ ਪਿਛਲੇ ਸਮੇਂ ਦੌਰਾਨ ਹਰਵਿੰਦਰ ਕੌਰ ਪਤਨੀ ਸਵ. ਸੁਖਵਿੰਦਰ ਸਿੰਘ ਨਿਵਾਸੀ ਪਿੰਡ ਮਾਂਗੇਵਾਲ ਦਾ ਖਾਤਾ ਪੰਜਾਬ ਗ੍ਰਾਮੀਣ ਬੈਂਕ ਢਿਲਵਾਂ ਸ਼ਾਖਾ ਵਿਚ ਚੱਲ ਰਿਹਾ ਸੀ, ਜਿਨ੍ਹਾਂ ਦਾ ਅਚਾਨਕ ਦਿਹਾਂਤ ਹੋ ਗਿਆ | ਇਸ ਤੋਂ ਪਹਿਲਾਂ ਹੀ ਉਨ੍ਹਾਂ ਦੇ ਪਤੀ ਦਾ ਵੀ ਦਿਹਾਂਤ ਹੋ ਚੁੱਕਾ ਸੀ | ਹਰਵਿੰਦਰ ਕੌਰ ਦੇ ਖਾਤੇ ਨਾਲ ਕੇਂਦਰ ਸਰਕਾਰ ਦੀ ਲੋਕ-ਕਲਿਆਣਕਾਰੀ ਪ੍ਰਧਾਨ ਮੰਤਰੀ ਜੀਵਨ ਜਯੋਤੀ ਬੀਮਾ ਯੋਜਨਾ ਜੁੜੀ ਹੋਈ ਸੀ | ਯੋਜਨਾ ਦੇ ਨਿਯਮਾਂ ਅਨੁਸਾਰ ਉਨ੍ਹਾਂ ਦੇ ਦਿਹਾਂਤ ਉਪਰੰਤ ਦੋ ਲੱਖ ਰੁਪਏ ਦੀ ਬੀਮਾ ਰਾਸ਼ੀ ਮਨਜ਼ੂਰ ਹੋਈ | ਬੈਂਕ ਅਧਿਕਾਰੀਆਂ ਨੇ ਦੱਸਿਆ ਕਿ ਮਿ੍ਤਕ ਵਲੋਂ ਆਪਣੀ ਧੀ ਰਾਜਵਿੰਦਰ ਕੌਰ ਨੂੰ ਨੋਮੀਨੀ ਦਰਜ ਕੀਤਾ ਗਿਆ ਸੀ | ਇਸ ਸੰਬੰਧੀ ਪੰਜਾਬ ਗ੍ਰਾਮੀਣ ਬੈਂਕ ਢਿਲਵਾਂ ਸ਼ਾਖਾ ਵਲੋਂ ਸਾਰੇ ਜ਼ਰੂਰੀ ਦਸਤਾਵੇਜ਼ ਇਕੱਠੇ ਕਰਕੇ ਤੇਜ਼ੀ ਨਾਲ ਕਲੇਮ ਪ੍ਰਕਿਰਿਆ ਪੂਰੀ ਕੀਤੀ ਗਈ ਅਤੇ ਬੀਮਾ ਰਾਸ਼ੀ ਦਾ ਨਿਪਟਾਰਾ ਤੁਰੰਤ ਕਰਵਾ ਕੇ ਚੈੱਕ ਸੌਂਪ ਦਿੱਤਾ | ਇਸ ਨਾਲ ਦੁਖੀ ਪਰਿਵਾਰ ਨੂੰ ਵੱਡਾ ਆਰਥਿਕ ਸਹਾਰਾ ਮਿਲਿਆ ਹੈ | ਬੈਂਕ ਮੈਨੇਜਰ ਰਣਧੀਰ ਸਿੰਘ ਨੇ ਕਿਹਾ ਕਿ ਪੰਜਾਬ ਗ੍ਰਾਮੀਣ ਬੈਂਕ ਹਮੇਸ਼ਾ ਆਪਣੇ ਗਾਹਕਾਂ ਦੇ ਨਾਲ ਖੜ੍ਹਾ ਹੈ ਤੇ ਬੈਂਕ ਵਲੋਂ ਚਲਾਈਆਂ ਜਾ ਰਹੀਆਂ ਬੀਮਾ ਯੋਜਨਾਵਾਂ ਮੁਸ਼ਕਿਲ ਸਮੇਂ ਵਿਚ ਗਾਹਕਾਂ ਤੇ ਉਨ੍ਹਾਂ ਦੇ ਪਰਿਵਾਰਾਂ ਲਈ ਮਦਦਗਾਰ ਸਾਬਤ ਹੋ ਰਹੀਆਂ ਹਨ | ਉਨ੍ਹਾਂ ਦੱਸਿਆ ਕਿ ਬੈਂਕ ਸਟਾਫ਼ ਵਲੋਂ ਇਹ ਯਕੀਨੀ ਬਣਾਇਆ ਜਾਂਦਾ ਹੈ ਕਿ ਕਿਸੇ ਵੀ ਗਾਹਕ ਜਾਂ ਉਨ੍ਹਾਂ ਦੇ ਪਰਿਵਾਰ ਨੂੰ ਬੇਵਜ੍ਹਾ ਪ੍ਰੇਸ਼ਾਨੀ ਨਾ ਝੱਲਣੀ ਪਵੇ | ਉਨ੍ਹਾਂ ਇਹ ਵੀ ਦੱਸਿਆ ਕਿ ਪ੍ਰਧਾਨ ਮੰਤਰੀ ਜੀਵਨ ਜਯੋਤੀ ਬੀਮਾ ਯੋਜਨਾ ਦਾ ਸਾਲਾਨਾ ਪ੍ਰੀਮੀਅਮ 436 ਰੁਪਏ ਹੈ ਅਤੇ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਦਾ ਸਾਲਾਨਾ ਪ੍ਰੀਮੀਅਮ ਸਿਰਫ਼ 20 ਰੁਪਏ ਹੈ, ਇਸ ਲਈ ਹਰ ਵਿਅਕਤੀ ਨੂੰ ਇਹ ਯੋਜਨਾਵਾਂ ਜ਼ਰੂਰ ਕਰਵਾਉਣੀਆਂ ਚਾਹੀਦੀਆਂ ਹਨ ਤਾਂ ਜੋ ਸੰਕਟ ਸਮੇਂ ਪਰਿਵਾਰ ਨੂੰ ਆਰਥਿਕ ਸਹਾਇਤਾ ਮਿਲ ਸਕੇ | ਇਸ ਦੌਰਾਨ ਪਿੰਡ ਮਾਂਗੇਵਾਲ ਦੇ ਪ੍ਰਮੁੱਖ ਵਿਅਕਤੀ ਸੰਤੋਖ ਸਿੰਘ, ਰਾਮ ਸਿੰਘ ਅਤੇ ਬਲਕਾਰ ਸਿੰਘ ਵੀ ਮੌਜੂਦ ਸਨ, ਜਿਨ੍ਹਾਂ ਵਲੋਂ ਬੈਂਕ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਗਈ ਅਤੇ ਕਿਹਾ ਗਿਆ ਕਿ ਅਜਿਹੀਆਂ ਯੋਜਨਾਵਾਂ ਆਮ ਲੋਕਾਂ ਲਈ ਬਹੁਤ ਲਾਭਕਾਰੀ ਹਨ | ਮਿ੍ਤਕ ਦੇ ਪਰਿਵਾਰ ਵਲੋਂ ਢਿਲਵਾਂ ਬੈਂਕ ਸ਼ਾਖਾ ਦੇ ਸਮੂਹ ਸਟਾਫ਼ ਦਾ ਧੰਨਵਾਦ ਕਰਦੇ ਹੋਏ ਉਨ੍ਹਾਂ ਦੀ ਸਮੇਂ-ਸਿਰ ਸਹਾਇਤਾ ਅਤੇ ਮਦਦ ਲਈ ਸ਼ਲਾਘਾ ਕੀਤੀ ਗਈ |

Ad Position 22
No active advertisement
ਪਿਛਲੀ ਖ਼ਬਰ ਢੱਕ ਸਪੋਰਟਸ ਐਂਡ ਸੋਸ਼ਲ ਵੈੱਲਫੇਅਰ ਕਲੱਬ ਨੇ ਸਰਕਾਰੀ ਪੰਡੋਰੀ ਵਿਖੇ ਕਰਵਾਇਆ ਸਾਲਾਨਾ ਇਨਾਮ ਵੰਡ ਸਮਾਗਮ <br/> ਅਗਲੀ ਖ਼ਬਰ ਵਿਸ਼ਵ ਧਰਤੀ ਦਿਵਸ ਮੌਕੇ ਐਵਰਗਰੀਨ ਸਕੂਲ ਖੱਸਣ ਵਿਖੇ ਕਰਵਾਏ ਡਰਾਇੰਗ ਮੁਕਾਬਲੇ <br/>
Ad Position 24