12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਢੱਕ ਸਪੋਰਟਸ ਐਂਡ ਸੋਸ਼ਲ ਵੈੱਲਫੇਅਰ ਕਲੱਬ ਨੇ ਸਰਕਾਰੀ ਪੰਡੋਰੀ ਵਿਖੇ ਕਰਵਾਇਆ ਸਾਲਾਨਾ ਇਨਾਮ ਵੰਡ ਸਮਾਗਮ <br/>

Ad Position 21
No active advertisement
ਅਜੀਤ ਡੈਸਕ 25-04-2026
ਖਲਵਾੜਾ, 24 ਅਪ੍ਰੈਲ (ਮਨਦੀਪ ਸਿੰਘ ਸੰਧੂ)-ਢੱਕ ਸਪੋਰਟਸ ਐਂਡ ਸੋਸ਼ਲ ਵੈੱਲਫੇਅਰ ਕਲੱਬ ਦੇ ਸਹਿਯੋਗ ਨਾਲ ਸਰਕਾਰੀ ਹਾਈ ਸਕੂਲ ਪੰਡੋਰੀ ਵਿਖੇ ਸਾਲਾਨਾ ਇਨਾਮ ਵੰਡ ਸਮਾਗਮ ਉਤਸ਼ਾਹ ਨਾਲ ਕਰਵਾਇਆ | ਸਮਾਗਮ ਦੀ ਸ਼ੁਰੂਆਤ ਸਕੂਲ ਮੁਖੀ ਸ੍ਰੀਮਤੀ ਅਨੀਤਾ ਰਾਣੀ ਵਲੋਂ ਆਏ ਹੋਏ ਮਹਿਮਾਨਾਂ, ਕਲੱਬ ਮੈਂਬਰਾਂ ਤੇ ਮਾਪਿਆਂ ਦਾ ਸਵਾਗਤ ਕਰਦੇ ਹੋਏ ਕੀਤੀ ਗਈ | ਇਸ ਮੌਕੇ ਢੱਕ ਸਪੋਰਟਸ ਐਂਡ ਸੋਸ਼ਲ ਵੈੱਲਫੇਅਰ ਕਲੱਬ ਵਲੋਂ ਪੜ੍ਹਾਈ 'ਚ ਅੱਵਲ ਰਹਿਣ ਵਾਲੇ ਤੇ ਸਹਿ-ਵਿਦਿਅਕ ਗਤੀਵਿਧੀਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਇਨਾਮਾਂ ਨਾਲ ਸਨਮਾਨਿਤ ਕਰਕੇ ਉਨ੍ਹਾਂ ਦੀ ਹੌਸਲਾ ਅਫਜਾਈ ਕੀਤੀ ਗਈ | ਕਲੱਬ ਵਲੋਂ ਸਕੂਲ ਦੇ ਸਮਰਪਿਤ ਸਟਾਫ਼ ਨੂੰ ਵੀ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ | ਕਲੱਬ ਪ੍ਰਧਾਨ ਹਰਦੀਪ ਸੋਭਾ, ਕੈਸ਼ੀਅਰ ਰਮਨਦੀਪ ਸੋਭਾ, ਚੇਅਰਮੈਨ ਜਗੀਰੀ ਰਾਮ ਤੇ ਸਹਿਯੋਗੀ ਚਰੰਜੀ ਲਾਲ ਰਾਣਾ ਵਲੋਂ ਸਰਕਾਰੀ ਪ੍ਰਾਇਮਰੀ ਤੇ ਹਾਈ ਸਕੂਲ ਦੇ ਲੋੜਵੰਦ ਬੱਚਿਆਂ ਨੂੰ ਸਟੇਸ਼ਨਰੀ ਵੰਡ ਕੇ ਸਮਾਜਿਕ ਜ਼ਿੰਮੇਵਾਰੀ ਦਾ ਸ਼ਾਨਦਾਰ ਉਦਾਹਰਨ ਪੇਸ਼ ਕੀਤਾ | ਸਮਾਗਮ ਦੌਰਾਨ ਵਿਦਿਆਰਥੀਆਂ ਨੇ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਕੇ ਹਾਜਰੀਨ ਦੀ ਵਾਹ ਵਾਹੀ ਖੱਟੀ | ਬੱਚਿਆਂ ਦੀਆਂ ਪੇਸ਼ਕਾਰੀਆਂ ਨੇ ਮਾਹੌਲ ਨੂੰ ਰੌਣਕਮਈ ਬਣਾ ਦਿੱਤਾ |
ਸਮਾਗਮ ਦੇ ਦੌਰਾਨ ਸਕੂਲ ਦੇ ਈਕੋ ਕਲੱਬ ਨੇ ਬੱਚਿਆਂ ਵਲੋਂ ਸਾਰਾ ਸਾਲ ਕੀਤੇ ਗਏ ਕੰਮਾਂ ਦੀ ਪ੍ਰਦਰਸ਼ਨ ਵੀ ਲਗਾਈ ਗਈ, ਜਿਸ ਦਾ ਸਮੂਹ ਹਾਜ਼ਰੀਨ ਨੇ ਸ਼ਲਾਘਾ ਕੀਤੀ | ਸਟੇਜ ਦੀ ਭੂਮਿਕਾ ਸਾਇੰਸ ਮਾਸਟਰ ਕਮਲ ਗੁਪਤਾ ਨੇ ਨਿਭਾਈ | ਇਸ ਮੌਕੇ ਸਕੂਲ ਸਟਾਫ਼ ਕਮਲ ਗੁਪਤਾ, ਨਵਰੀਤ ਕੌਰ, ਸੋਨਿਕਾ ਰਾਣੀ, ਦੀਪਾਵਲੀ, ਗੁਰਮੀਤ ਚੰਦ ਤੇ ਅਰਸ਼ਦੀਪ ਸਿੰਘ ਸਮੇਤ ਸਕੂਲੀ ਵਿਦਿਆਰਥੀ ਅਤੇ ਪਤਵੰਤੇ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਅੰਮਿ੍ਤਸਰ ਅਟਾਰੀ ਹਲਕੇ ਦੇ ਲੋਕਾਂ ਨੂੰ ਗੈਸ ਸਿਲੰਡਰ ਨਾ ਮਿਲਣ ਕਾਰਨ ਮਚੀ ਹਾਹਾਕਾਰ, ਚੁੱਲੇ ਪਏ ਠੰਢੇ <br/> ਅਗਲੀ ਖ਼ਬਰ ਪੰਜਾਬ ਗ੍ਰਾਮੀਣ ਬੈਂਕ ਢਿਲਵਾਂ ਦੇ ਅਧਿਕਾਰੀਆਂ ਨੇ ਮਿ੍ਤਕ ਗਾਹਕ ਦੇ ਪਰਿਵਾਰ ਨੂੰ ਸੌਂਪਿਆ ਬੀਮਾ ਰਾਸ਼ੀ ਦਾ ਚੈੱਕ <br/...
Ad Position 24