12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਅੰਮਿ੍ਤਸਰ ਅਟਾਰੀ ਹਲਕੇ ਦੇ ਲੋਕਾਂ ਨੂੰ ਗੈਸ ਸਿਲੰਡਰ ਨਾ ਮਿਲਣ ਕਾਰਨ ਮਚੀ ਹਾਹਾਕਾਰ, ਚੁੱਲੇ ਪਏ ਠੰਢੇ <br/>

Ad Position 21
No active advertisement
ਅਜੀਤ ਡੈਸਕ 25-04-2026
ਅਟਾਰੀ, 24 ਅਪ੍ਰੈਲ (ਗੁਰਦੀਪ ਸਿੰਘ ਅਟਾਰੀ)-ਜ਼ਿਲ੍ਹਾ ਅੰਮਿ੍ਤਸਰ ਦਿਹਾਤੀ ਅਧੀਨ ਆਉਂਦੇ ਸਰਹੱਦੀ ਹਲਕਾ ਅਟਾਰੀ ਦੇ ਲੋਕਾਂ ਨੂੰ ਗੈਸ ਸਿਲੰਡਰ ਨਾ ਮਿਲਣ ਕਾਰਨ ਜਨਤਾ ਵਿਚ ਹਾਹਾਕਾਰ ਮੱਚੀ ਹੋਈ ਹੈ | ਸਰਹੱਦੀ ਪਿੰਡਾਂ ਵਿਚ ਰਹਿਣ ਵਾਲੇ ਲੋਕਾਂ ਨੇ ਗੱਲਬਾਤ ਕਰਦੇ ਦੱਸਿਆ ਕਿ ਗੁਰਮੁਖ ਗੈਸ ਏਜੰਸੀ ਅਟਾਰੀ ਵਿੱਚ ਕਾਪੀ ਬੁਕਿੰਗ ਕਰਾਉਣ ਦੇ 45 ਦਿਨ ਬਾਅਦ ਵੀ ਸਿਲੰਡਰ ਨਹੀਂ ਦਿੱਤਾ ਜਾ ਰਿਹਾ, ਜਿਸ ਕਾਰਨ ਉਨ੍ਹਾਂ ਦੇ ਚੁੱਲੇ ਠੰਡੇ ਪੈ ਗਏ ਹਨ ਅਤੇ ਰੋਟੀ ਪਕਾਉਣੀ ਮੁਸ਼ਕਲ ਹੋ ਗਈ ਹੈ | ਉਨ੍ਹਾਂ ਕਿਹਾ ਕਿ ਓਟੀਪੀ ਜਰੂਰੀ ਦੱਸੀ ਜਾ ਰਹੀ ਹੈ | ਸਟਾਫ ਤੇ ਲੋਕਾਂ ਨੂੰ ਮਾੜਾ ਬੋਲਣ ਦੇ ਦੋਸ਼ ਵੀ ਲੱਗੇ ਹਨ | ਕੁਝ ਔਰਤਾਂ-ਮਰਦਾਂ ਨੇ ਦੱਸਿਆ ਕਿ ਸਟਾਫ ਵਿੱਚ ਮੌਜੂਦ ਲੜਕੇ-ਲੜਕੀਆਂ ਵਲੋਂ ਕਿਹਾ ਜਾਂਦਾ ਹੈ ਕਿ ਨੈਟ ਪ੍ਰੋਬਲਮ ਹੈ ਪਰ ਉਹ ਮੋਬਾਇਲ ਵਿੱਚ ਬਿਜ਼ੀ ਰਹਿੰਦੇ ਹਨ ਅਤੇ ਲੋਕਾਂ ਦੀ ਗੱਲ ਨਹੀਂ ਸੁਣਦੇ ਜਿਸ ਕਾਰਨ ਲੰਮੀਆਂ ਕਤਾਰਾਂ ਲੱਗ ਜਾਂਦੀਆਂ ਹਨ | ਖੰਡੀ ਸਿੰਘ ਢੋਡੀਵਿੰਡ ਨੇ ਦੱਸਿਆ ਕਿ ਉਹ ਤੜਕਸਾਰ 2 ਵਜੇ ਪਰਚੀ ਲੈ ਕੇ ਗੈਸ ਏਜੰਸੀ ਵਿੱਚ ਆ ਗਿਆ ਸੀ | ਉਹ ਸਭ ਤੋਂ ਮੂਹਰੇ ਖੜਾ ਸੀ ਪਰ ਸਵੇਰੇ 10 ਵਜੇ ਸਟਾਫ ਵੱਲੋਂ ਕਿਹਾ ਗਿਆ ਕਿ ਗੱਡੀ ਆਉਣ ਤੇ ਸਿਲੰਡਰ ਮਿਲਣਗੇ ਪਰ ਗੱਡੀ ਨਹੀਂ ਆਈ | ਲੋਕਾਂ ਕਿਹਾ ਕਿ ਉਹ ਸਵੇਰ ਤੋਂ ਆ ਕੇ ਬੈਠ ਜਾਂਦੇ ਹਨ ਅਤੇ ਸ਼ਾਮ ਨੂੰ ਖਾਲੀ ਹੱਥ ਵਾਪਸ ਚਲੇ ਜਾਂਦੇ ਹਨ ਕੁਝ ਨੂੰ ਹੀ ਗੈਸ ਸਿਲੰਡਰ ਮਿਲਦੇ ਹਨ | ਲੋਕਾਂ ਨੇ ਰੋਸ ਪ੍ਰਗਟ ਕਰਦੇ ਕਿਹਾ ਕਿ ਹੋਰ ਗੈਸ ਏਜੰਸੀਆਂ ਵਿੱਚ ਗੈਸ ਸਲੰਡਰ ਵਧੀਆ ਤਰੀਕੇ ਨਾਲ ਮਿਲ ਰਹੇ ਹਨ ਪਰ ਇਸ ਗੈਸ ਏਜੰਸੀ ਵਿੱਚ ਭਾਰੀ ਦਿੱਕਤ ਆ ਰਹੀ ਹੈ | ਇਸ ਸਬੰਧੀ ਗੈਸ ਏਜੰਸੀ ਮਾਲਕ ਗੁਰਿੰਦਰਪਾਲ ਸਿੰਘ ਲਾਲੀ ਰਣੀਕੇ ਨੇ ਕਿਹਾ ਕਿ ਬਿਨਾਂ ਕੇਵਾਈਸੀ ਤੋਂ ਗੈਸ ਸਿਲੰਡਰ ਨਹੀਂ ਮਿਲੇਗਾ, ਜਿਨਾਂ ਦੀ ਕੇਵਾਈਸੀ ਹੋ ਰਹੀ ਹੈ ਉਹਨਾਂ ਨੂੰ ਸਿਲੰਡਰ ਮਿਲ ਰਹੇ ਹਨ | ਇਸ ਮੌਕੇ ਗੈਸ ਏਜੰਸੀ ਦੇ ਮੂਹਰੇ ਲੰਮੀਆਂ ਕਤਾਰਾਂ ਲੱਗੀਆਂ ਦਿਖਾਈ ਦਿੱਤੀਆਂ ਅਤੇ ਲੋਕ ਰੋਟੀ ਪਕਾਉਣ ਲਈ ਗੈਸ ਲੈਣ ਲਈ ਕੜਾਕੇ ਦੀ ਗਰਮੀ ਵਿੱਚ ਖੜੇ ਸਨ | ਲੋਕਾਂ ਨੇ ਸਰਕਾਰ ਪਾਸੋਂ ਮੰਗ ਕੀਤੀ ਹੈ ਕਿ ਇਸ ਗੈਸ ਏਜੰਸੀ ਵਿੱਚ ਹਜ਼ਾਰਾਂ ਲੋਕਾਂ ਦੀਆਂ ਕਾਪੀਆਂ ਹਨ ਖੱਜਲ-ਖੁਆਰੀ ਤੋਂ ਰਾਹਤ ਦਵਾਈ ਜਾਵੇ ਅਤੇ ਕੇਵਾਈਸੀ ਦਾ ਕੰਮ ਸੁਖਾਲਾ ਕੀਤਾ ਜਾਵੇ |

Ad Position 22
No active advertisement
ਪਿਛਲੀ ਖ਼ਬਰ ਅਕਾਲ ਗਲੈਕਸੀ ਕਾਨਵੈਂਟ ਸਕੂਲ ਦੇ ਵਿਦਿਆਰਥੀ ਬਣੇ ਨੋਰਥ ਇੰਡੀਆ ਕਰਾਟੇ ਮੁਕਾਬਲਿਆਂ ਲਈ ਜੱਜ <br/> ਅਗਲੀ ਖ਼ਬਰ ਢੱਕ ਸਪੋਰਟਸ ਐਂਡ ਸੋਸ਼ਲ ਵੈੱਲਫੇਅਰ ਕਲੱਬ ਨੇ ਸਰਕਾਰੀ ਪੰਡੋਰੀ ਵਿਖੇ ਕਰਵਾਇਆ ਸਾਲਾਨਾ ਇਨਾਮ ਵੰਡ ਸਮਾਗਮ <br/>
Ad Position 24